ਮੁੱਖ ਮੰਤਰੀ ਨੇ 12ਵੀਂ ਦੇ ਨਤੀਜਿਆਂ ਵਿਚ ਪੰਜਾਬ ਦੀ ਟਾਪਰ ਨੂੰ ਫੋਨ ਕਰਕੇ ਦਿੱਤੀ ਵਧਾਈ

12ਵੀਂ ਦੇ ਨਤੀਜਿਆਂ ਵਿਚ ਪੰਜਾਬ ਦੀ ਟਾਪਰ ਨਾਲ ਮੁੱਖ ਮੰਤਰੀ ਪੰਜਾਬ ਨੇ ਕੀਤੀ ਗੱਲਬਾਤ
- news18-Punjabi
- Last Updated: July 22, 2020, 5:16 PM IST
ਬਿਸਬਰ ਬਿੱਟੂ
ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿਚੋਂ 450 ਅੰਕਾਂ ‘ਚੋਂ 449 ਅੰਕ ਲੈ ਕੇ ਪਹਿਲੇ 6 ਅਵੱਲ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥਣ ਪਰਵਿੰਕਲਜੀਤ ਕੌਰ ਨਾਲ ਗੱਲਬਾਤ ਕਰ ਵਧਾਈ ਦਿਤੀ। ਵਿਦਿਆਰਥਣ ਪਰਵਿੰਕਲਜੀਤ ਕੌਰ ਦੇ ਪਿਤਾ ਸਾਬਕਾ ਫੌਜੀ ਹਨ।
ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨੂੰਵਾਨ ਦੀ ਵਿਦਿਆਰਥਣ ਹੈ ਅਤੇ ਸਕੂਲ ਅਧਿਆਪਕਾਂ ਨੇ ਉਸ ਨੂੰ ਸਖਤ ਮਿਹਨਤ ਕਾਰਵਾਈ ਹੈ।ਜਿਸ ਸਦਕਾ ਅੱਜ ਉਸਦਾ ਪੰਜਾਬ ਵਿੱਚੋਂ ਪਹਿਲਾਂ ਸਥਾਨ ਆਇਆ ਹੈ, ਉਸ ਨੇ ਦੱਸਿਆ ਕਿ ਉਹ ਘਰ ਵਿੱਚ ਪੜ੍ਹਾਈ ਕਰਦੀ ਰਹੀ ਹੈ ਅਤੇ ਉਹ ਬਹੁਤ ਖੁਸ਼ ਹੈ ਕਿ ਉਸਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰ ਵਧਾਈ ਦਿੱਤੀ ਹੈ ਅਤੇ ਉਸ ਨੂੰ ਉਤਸ਼ਾਇਤ ਕੀਤਾ। ਉਸ ਦਾ ਕਹਿਣਾ ਹੈ ਕਿ ਉਹ ਹੋਰ ਸਖਤ ਮਿਹਨਤ ਕਰ ਪੰਜਾਬ ਦਾ ਨਾਮ ਰੋਸ਼ਨ ਕਰੇਗੀ। ਇਸ ਮੌਕੇ ਵਿਦਿਆਰਥਣ ਪਰਵਿੰਕਲਜੀਤ ਕੌਰ ਦੇ ਪਿਤਾ ਸਾਬਕਾ ਫੌਜੀ ਮਨਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਇਸ ਬੱਚੀ ਨੇ ਬਹੁਤ ਮਿਹਨਤ ਕੀਤੀ ਹੈ।ਜਿਸ ਸਦਕਾ ਅੱਜ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ।
ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿਚੋਂ 450 ਅੰਕਾਂ ‘ਚੋਂ 449 ਅੰਕ ਲੈ ਕੇ ਪਹਿਲੇ 6 ਅਵੱਲ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥਣ ਪਰਵਿੰਕਲਜੀਤ ਕੌਰ ਨਾਲ ਗੱਲਬਾਤ ਕਰ ਵਧਾਈ ਦਿਤੀ। ਵਿਦਿਆਰਥਣ ਪਰਵਿੰਕਲਜੀਤ ਕੌਰ ਦੇ ਪਿਤਾ ਸਾਬਕਾ ਫੌਜੀ ਹਨ।
ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨੂੰਵਾਨ ਦੀ ਵਿਦਿਆਰਥਣ ਹੈ ਅਤੇ ਸਕੂਲ ਅਧਿਆਪਕਾਂ ਨੇ ਉਸ ਨੂੰ ਸਖਤ ਮਿਹਨਤ ਕਾਰਵਾਈ ਹੈ।ਜਿਸ ਸਦਕਾ ਅੱਜ ਉਸਦਾ ਪੰਜਾਬ ਵਿੱਚੋਂ ਪਹਿਲਾਂ ਸਥਾਨ ਆਇਆ ਹੈ, ਉਸ ਨੇ ਦੱਸਿਆ ਕਿ ਉਹ ਘਰ ਵਿੱਚ ਪੜ੍ਹਾਈ ਕਰਦੀ ਰਹੀ ਹੈ ਅਤੇ ਉਹ ਬਹੁਤ ਖੁਸ਼ ਹੈ ਕਿ ਉਸਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰ ਵਧਾਈ ਦਿੱਤੀ ਹੈ ਅਤੇ ਉਸ ਨੂੰ ਉਤਸ਼ਾਇਤ ਕੀਤਾ। ਉਸ ਦਾ ਕਹਿਣਾ ਹੈ ਕਿ ਉਹ ਹੋਰ ਸਖਤ ਮਿਹਨਤ ਕਰ ਪੰਜਾਬ ਦਾ ਨਾਮ ਰੋਸ਼ਨ ਕਰੇਗੀ।