ਜਿਸ ਸਾਲ ਸਿੱਧੂ ਦਾ ਜਨਮ ਹੋਇਆ, ਮੈਂ ਸਹਰੱਦ ‘ਤੇ ਦੇਸ਼ ਸੇਵਾ ਵਿੱਚ ਸੀ : ਕੈਪਟਨ ਅਮਰਿੰਦਰ ਸਿੰਘ

News18 Punjabi | News18 Punjab
Updated: July 23, 2021, 6:14 PM IST
share image
ਜਿਸ ਸਾਲ ਸਿੱਧੂ ਦਾ ਜਨਮ ਹੋਇਆ, ਮੈਂ ਸਹਰੱਦ ‘ਤੇ ਦੇਸ਼ ਸੇਵਾ ਵਿੱਚ ਸੀ : ਕੈਪਟਨ ਅਮਰਿੰਦਰ ਸਿੰਘ
ਜਿਸ ਸਾਲ ਸਿੱਧੂ ਦਾ ਜਨਮ ਹੋਇਆ, ਮੈਂ ਸਹਰੱਦ ‘ਤੇ ਦੇਸ਼ ਸੇਵਾ ਵਿੱਚ ਸੀ : ਕੈਪਟਨ ਅਮਰਿੰਦਰ ਸਿੰਘ

Punjab Congress: ਪ੍ਰਦੇਸ਼ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਕਿਹਾ ਕਿ ਇਕ ਆਮ ਪਾਰਟੀ ਵਰਕਰ ਅਤੇ ਰਾਜ ਇਕਾਈ ਦੇ ਮੁਖੀ ਵਿਚ ਕੋਈ ਫਰਕ ਨਹੀਂ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਫਿਲਹਾਲ ਰੱਕ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਪਿਛਲੇ ਕੁਝ ਸਮੇਂ ਤੋਂ ਸਿੱਧੂ ਅਤੇ ਅਮਰਿੰਦਰ ਸਿੰਘ ਵਿਚਕਾਰ ਜ਼ਬਰਦਸਤ ਤਕਰਾਰ ਚੱਲ ਰਹੀ ਸੀ। ਕੈਪਟਨ ਦੇ ਸਖ਼ਤ ਵਿਰੋਧ ਦੇ ਬਾਵਜੂਦ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਦੀ ਕਮਾਨ ਸੌਂਪ ਦਿੱਤੀ। ਇਸ ਦੌਰਾਨ ਲੰਬੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਆਪਣੇ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਸਾਲ ਸਿੱਧੂ ਦਾ ਜਨਮ ਹੋਇਆ ਸੀ, ਉਹ ਸਰਹੱਦ ‘ਤੇ ਦੇਸ਼ ਦੀ ਸੇਵਾ ਕਰ ਰਹੇ ਸਨ।

ਇਸ ਮੌਕੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਸਾਲ ਸਿੱਧੂ ਦਾ ਜਨਮ 1963 ਵਿੱਚ ਹੋਇਆ ਸੀ, ਮੈਂ ਉਸ ਸਮੇਂ ਆਰਮੀ ਵਿੱਚ ਸੀ। ਸਿੱਧੂ ਦੇ ਪਿਤਾ ਅਤੇ ਮੇਰੀ ਮਾਂ ਇਕੱਠੇ ਰਾਜਨੀਤੀ ਵਿੱਚ ਸਨ। ਜਦੋਂ ਮੈਂ ਫੌਜ ਛੱਡ ਦਿੱਤੀ, ਸਿੱਧੂ ਦੇ ਪਿਤਾ ਨੇ ਰਾਜਨੀਤੀ ਵਿਚ ਆਉਣ ਵਿਚ ਮੇਰੀ ਮਦਦ ਕੀਤੀ। ਉਸ ਸਮੇਂ ਮੈਂ ਸਿੱਧੂ ਦੇ ਘਰ ਜਾਂਦਾ ਸੀ। ਉਸ ਸਮੇਂ ਉਹ ਸਿਰਫ 6 ਸਾਲਾਂ ਦੇ ਸਨ।

ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਸੂਬਾ ਕਾਂਗਰਸ ਦੇ ਹੈੱਡਕੁਆਰਟਰ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨੇ ਕਿਹਾ ਕਿ ਇਕ ਆਮ ਪਾਰਟੀ ਵਰਕਰ ਅਤੇ ਰਾਜ ਇਕਾਈ ਦੇ ਮੁਖੀ ਵਿਚ ਕੋਈ ਅੰਤਰ ਨਹੀਂ ਹੈ। ਅੰਮ੍ਰਿਤਸਰ (ਪੂਰਬੀ) ਤੋਂ ਵਿਧਾਇਕ ਨੇ ਕਿਹਾ ਕਿ ਇਕ ਆਮ ਪਾਰਟੀ ਵਰਕਰ ਅਤੇ ਰਾਜ ਇਕਾਈ ਦੇ ਮੁਖੀ ਵਿਚ ਕੋਈ ਅੰਤਰ ਨਹੀਂ ਹੈ। ਪੰਜਾਬ ਦਾ ਹਰ ਕਾਂਗਰਸੀ ਵਰਕਰ ਅੱਜ ਤੋਂ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਬਣ ਗਿਆ ਹੈ।

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਧੂ ਨੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਹਾਜ਼ਰੀ ਵਿੱਚ ਚਾਹ ਉਤੇ ਸੱਦੀ ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਇਕ-ਦੂਜੇ ਦੇ ਨਾਲ ਬੈਠ ਗਏ ਅਤੇ ਉਨ੍ਹਾਂ ਵਿਚਾਲੇ ਮੁਲਾਕਾਤ ਸੁਹਿਰਦ ਰਹੀ। ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ ਅਤੇ ਲਾਲ ਸਿੰਘ ਵੀ ਮੌਜੂਦ ਸਨ।
Published by: Ashish Sharma
First published: July 23, 2021, 3:52 PM IST
ਹੋਰ ਪੜ੍ਹੋ
ਅਗਲੀ ਖ਼ਬਰ