
'ਅਗਨੀਪਥ' ਦਾ ਵਿਰੋਧ ਕਰ ਰਹੇ ਨੌਜਵਾਨ ਨੇ CM ਮਾਨ ਦਾ ਕਾਫਲਾ ਰੋਕ ਕੇ ਦਿੱਤੀ ਸਲਾਹ, ਵੀਡੀਓ ਦੇਖੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਉਪ ਚੋਣ ਲਈ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਫੌਜ ਦੀ ਭਰਤੀ ਲਈ ਅਗਨੀਪਥ ਯੋਜਨਾ ਦਾ ਵਿਰੋਧ ਕਰ ਰਹੇ ਇਕ ਨੌਜਵਾਨ ਨੇ ਮਾਨ ਨੂੰ ਕਾਫਲਾ ਰੋਕਣ ਲਈ ਆਵਾਜ਼ ਮਾਰੀ, ਜਿਵੇਂ ਹੀ ਸੀਐਮ ਦੀ ਕਾਰ ਰੁਕੀ ਤਾਂ ਨੌਜਵਾਨ ਉਨ੍ਹਾਂ ਕੋਲ ਪਹੁੰਚ ਗਿਆ।
ਜਦੋਂ ਸੀਐਮ ਨੇ ਉਨ੍ਹਾਂ ਨਾਲ ਹੱਥ ਮਿਲਾਇਆ ਤਾਂ ਨੌਜਵਾਨ ਨੇ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ। ਨੌਜਵਾਨ ਨੇ ਮਾਨ ਨੂੰ ਸਲਾਹ ਦਿੱਤੀ ਕਿ ਇਸ ਮੁੱਦੇ ਨੂੰ ਉਪਰ ਸੰਸਦ ਮੈਂਬਰ ਰਾਹੀਂ ਚੁੱਕਿਆ ਜਾਵੇ। ਨੌਜਵਾਨ ਨੇ ਕਿਹਾ ਕਿ ਜਾਂ ਤਾਂ ਸਟੇਟ ਦੀ ਇਕ ਟੀਮ ਭੇਜੋ, ਤੁਹਾਡੇ ਸਾਰਿਆਂ ਸਟੇਟਾਂ ਨਾਲ ਲਿੰਕ ਹਨ। ਸੰਸਦ ਮੈਂਬਰਾਂ ਨਾਲ ਮਿਲ ਕੇ ਇਹ ਮੁੱਦਾ ਚੁੱਕੋ। ਇਸ ਉਤੇ ਮਾਨ ਨੇ ਕਿਹਾ ਕਿ ਉਹ ਖੁਦ ਇਸ ਮੁੱਦੇ ਨੂੰ ਲੈ ਕੇ ਜਾਣਗੇ।
ਇਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੰਸਦ ਮੈਂਬਰ ਇਸ ਯੋਜਨਾ 'ਤੇ ਚਰਚਾ ਕਰਨ ਲਈ ਮਿਲਦੇ ਹਨ ਤਾਂ ਮੈਂ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਗੱਲ ਕਰਾਂਗਾ। ਇਸ ਪੂਰੀ ਘਟਨਾ ਦਾ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਇੱਕ ਨੌਜਵਾਨ ਨੂੰ ਸੁਣਨ ਲਈ ਸੰਗਰੂਰ ਉਪ ਚੋਣ ਦੌਰਾਨ ਆਪਣਾ ਰੋਡ ਸ਼ੋਅ ਰੋਕ ਦਿੱਤਾ। ਇਹੀ ਕਾਰਨ ਹੈ ਕਿ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ।
ਵੀਡੀਓ 'ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਫੇਦ SUV 'ਤੇ ਖੜ੍ਹੇ ਹੋ ਕੇ ਉਪ ਚੋਣ ਲਈ ਰੋਡ ਸ਼ੋਅ ਕਰਦੇ ਨਜ਼ਰ ਆ ਰਹੇ ਹਨ। ਉਸੇ ਸਮੇਂ ਇੱਕ ਨੌਜਵਾਨ ਆਵਾਜ਼ ਮਾਰਦਾ ਹੈ। ਇਸ 'ਤੇ ਸੀਐਮ ਦਾ ਕਾਫਲਾ ਰੁਕ ਗਿਆ। ਉਹ ਨੌਜਵਾਨ ਮੁੱਖ ਮੰਤਰੀ ਵੱਲ ਭੱਜਿਆ।
ਮੁੱਖ ਮੰਤਰੀ ਨੇ ਉਸ ਨਾਲ ਹੱਥ ਮਿਲਾਇਆ। ਨੌਜਵਾਨਾਂ ਦਾ ਕਹਿਣਾ ਹੈ ਕਿ ਅਗਨੀਪਥ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਰੇ ਨੇਤਾਵਾਂ ਨੂੰ ਮਿਲ ਕੇ ਇਸ 'ਤੇ ਚਰਚਾ ਕਰਨੀ ਚਾਹੀਦੀ ਸੀ। ਇਸ 'ਤੇ ਸੀ.ਐਮ ਭਗਵੰਤ ਮਾਨ ਨੇ ਉਸ ਨੌਜਵਾਨ ਦਾ ਹੱਥ ਫੜਦੇ ਹੋਏ ਕਿਹਾ ਕਿ ਜੇਕਰ ਸੰਸਦ ਮੈਂਬਰ ਵਿਚਾਰ ਕਰਨ ਲਈ ਮਿਲਦੇ ਹਨ ਤਾਂ ਮੈਂ ਖੁਦ ਉੱਥੇ ਜਾਵਾਂਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।