ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਐਸ ਹਨੀ(Bhupinder S Honey) ਦੀ ਨਿਆਂਇਕ ਹਿਰਾਸਤ(CM Channi's nephew judicial custody extended) 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਉਸਦੀ ਅੱਜ ਜਲੰਧਰ ਦੀ ਸਪੈਸ਼ਲ ਕੋਰਟ ਵਿੱਛ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਈ। ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ(Illegal sand mining case) ਵਿੱਚ ਭੁਪਿੰਦਰ ਐਸ ਹਨੀ 3 ਫਰਵਰੀ ਤੋਂ ਹੀ ਹਿਰਾਸਤ ਵਿੱਚ ਹੈ। ਆਖਰੀ ਵਾਰ ਭੁਪਿੰਦਰ ਐਸ ਹਨੀ ਨੂੰ 11 ਫਰਵਰੀ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਇਸ ਕੇਸ ਵਿੱਚ ਡੀਡੀ ਨੇ 12 ਜਨਵਰੀ ਨੂੰ ਹਨੀ ਦੇ ਮੋਹਾਲੀ ਫਲੈਟ ਵਿੱਚ ਛਾਪੇਮਾਰ ਦੌਰਾਨ ਕਰੋੜਾਂ ਰੁਪਏ ਕੀਤੇ ਸਨ। ਇਸਦੇ ਨਾਲ ਹੀ 3 ਫਰਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਆਏ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਸਨੂੰ 4 ਫਰਵਰੀ ਨੂੰ ਅਦਾਲਤ 'ਚ ਪੇਸ਼ ਕਰਕੇ ਈਡੀ ਨੇ ਅਦਾਲਤ ਤੋਂ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। 8 ਫਰਵਰੀ ਨੂੰ ਹਨੀ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕਰਕੇ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ 11 ਫਰਵਰੀ ਨੂੰ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ਭੁਪਿੰਦਰ ਸਿੰਘ ਹਨੀ ਨੂੰ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਰੋਕਥਾਮ ਦੇ ਇੱਕ ਕੇਸ ਵਿੱਚ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਮੰਗ ਦੇ ਅਧਾਰ ਉੱਤੇ ਅਦਾਲਤ ਨੇ ਹਨੀ ਦੀ ਹਿਰਾਸਤ ਵਧਾ ਦਿੱਤੀ।
Illegal sand mining case | Punjab CM Charanjit Singh Channi's nephew Bhupinder S Honey's judicial custody extended till 10th March.
— ANI (@ANI) February 25, 2022
ਕੀ ਹੈ ਮਾਮਲਾ-
18 ਜਨਵਰੀ ਨੂੰ ਈਡੀ ਨੇ ਹਨੀ ਦੀ ਰਿਹਾਇਸ਼ ਹੋਮਲੈਂਡ ਹਾਈਟਸ ਸਮੇਤ ਦਸ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਈਡੀ ਨੇ ਦੋ ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਰੱਖੀ ਅਤੇ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ। ਈਡੀ ਅਧਿਕਾਰੀਆਂ ਨੇ ਹਨੀ ਦੇ ਕਾਰੋਬਾਰੀ ਹਿੱਸੇਦਾਰ ਕੁਦਰਤ ਦੀਪ ਸਿੰਘ ਦਾ ਬਿਆਨ ਦਰਜ ਕੀਤਾ ਸੀ।
ਈਡੀ ਅਧਿਕਾਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਛਾਪੇਮਾਰੀ ਦੌਰਾਨ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ, ਜਾਇਦਾਦ ਦੇ ਲੈਣ-ਦੇਣ, ਮੋਬਾਈਲ ਫੋਨ, 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 12 ਲੱਖ ਰੁਪਏ ਦੀ ਇੱਕ ਘੜੀ ਅਤੇ 10 ਕਰੋੜ ਰੁਪਏ ਦੀ ਨਕਦੀ ਨਾਲ ਸਬੰਧਤ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਹਨ।
ਕੀਮਤੀ ਸਮਾਨ ਦੀ ਬਰਾਮਦਗੀ ਤੋਂ ਬਾਅਦ ਜਾਂਚ ਲਈ ED ਵੱਲੋਂ ਤਲਬ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਅਤੇ ਉਸ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ। ਪਰ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਇਆ।
ਈਡੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਕੁਦਰਤਦੀਪ ਸਿੰਘ, ਦਿ ਪਿੰਜੌਰ ਰਾਇਲਟੀ ਕੰਪਨੀ ਅਤੇ ਇਸ ਦੇ ਭਾਈਵਾਲਾਂ, ਕੰਵਰਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਸ਼ੀਲ ਕੁਮਾਰ ਜੋਸ਼ੀ, ਜਗਵੀਰ ਇੰਦਰ ਸਿੰਘ, ਰਣਦੀਪ ਸਿੰਘ, ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਅਤੇ ਇਸਦੇ ਡਾਇਰੈਕਟਰਾਂ ਅਤੇ ਸ਼ੇਅਰ ਹੋਲਡਰਾਂ ਦੇ ਖਿਲਾਫ ਕੀਤੀ ਗਈ ਹੈ, ਜਿਸ ਵਿੱਚ ਭੁਪਿੰਦਰ ਸਿੰਘ ਅਤੇ ਸੰਦੀਪ ਕੁਮਾਰ ਵੀ ਸ਼ਾਮਲ ਹੈ।
Illegal mining: CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ED ਨੇ ਕੀਤਾ ਗ੍ਰਿਫ਼ਤਾਰ...
ਈਡੀ ਦਾ ਮਾਮਲਾ ਦੋ ਸਾਲ ਪੁਰਾਣੀ ਐਫਆਈਆਰ ਦੇ ਆਧਾਰ 'ਤੇ ਹੈ। ਪੰਜਾਬ ਪੁਲਿਸ ਨੇ 7 ਮਾਰਚ 2018 ਨੂੰ ਦਸ ਤੋਂ ਵੱਧ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਈਡੀ ਨੇ ਪਿਛਲੇ ਸਾਲ ਨਵੰਬਰ ਵਿੱਚ ਪੰਜਾਬ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਨਾਲ ਸਬੰਧਤ ਇਸ ਐਫਆਈਆਰ ਦੇ ਆਧਾਰ 'ਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।