Home /News /punjab /

Video- CM ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

Video- CM ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

Video- CM ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

Video- CM ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

ਸੀਐਮ ਚੰਨੀ ਸਾਢੇ ਛੇ ਵਜੇ ਮੁਹਾਲੀ ਸਟੇਡੀਅਮ ਪੁੱਜੇ। ਸਭ ਤੋਂ ਪਹਿਲਾਂ ਉਹ ਖਿਡਾਰੀਆਂ ਨੂੰ ਮਿਲੇ ਅਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਖੇਡਣ ਤੋਂ ਰੋਕ ਨਹੀਂ ਸਕੇ ਅਤੇ ਗੋਲਕੀਪਿੰਗ ਦੀ ਸਹੀ ਕਿੱਟ ਪਾ ਕੇ ਗੋਲਕੀਪਰ ਬਣ ਗਏ।

  • Share this:

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਆਮ ਆਦਮੀ ਦੇ ਅਕਸ ਲਈ ਜਾਣੇ ਜਾਂਦੇ ਹਨ। ਕਦੇ ਉਹ ਕਾਲਜ ਦੀ ਸਟੇਜ 'ਤੇ ਭੰਗੜਾ ਪਾਉਂਦੇ ਅਤੇ ਕਦੇ ਰਸਤੇ 'ਚ ਰੁਕ ਕੇ ਲੋਕਾਂ ਨੂੰ ਮਿਲਦੇ ਹਨ। ਪਰ ਇਸ ਵਾਰ ਪੰਜਾਬ ਦੇ ਸੀਐਮ ਹਾਕੀ ਦੇ ਮੈਦਾਨ ਵਿੱਚ ਗੋਲਕੀਪਿੰਗ ਕਰਦੇ ਨਜ਼ਰ ਆਏ।  ਦਰਅਸਲ ਸ਼ਨੀਵਾਰ ਸਵੇਰੇ 6:30 ਵਜੇ ਮੋਹਾਲੀ ਇੰਟਰਨੈਸ਼ਨਲ ਸਟੇਡੀਅਮ 'ਚ ਖਿਡਾਰੀ ਆਮ ਤੌਰ 'ਤੇ ਅਭਿਆਸ ਕਰਦੇ ਦੇਖੇ ਜਾਂਦੇ ਹਨ। ਪਰ ਸ਼ਨੀਵਾਰ ਨੂੰ ਮਾਹੌਲ ਬਦਲਦਾ ਨਜ਼ਰ ਆਇਆ। ਸੀਐਮ ਚੰਨੀ ਸਾਢੇ ਛੇ ਵਜੇ ਮੁਹਾਲੀ ਸਟੇਡੀਅਮ ਪੁੱਜੇ। ਸਭ ਤੋਂ ਪਹਿਲਾਂ ਉਹ ਖਿਡਾਰੀਆਂ ਨੂੰ ਮਿਲੇ ਅਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਖੇਡਣ ਤੋਂ ਰੋਕ ਨਹੀਂ ਸਕੇ ਅਤੇ ਗੋਲਕੀਪਿੰਗ ਦੀ ਸਹੀ ਕਿੱਟ ਪਾ ਕੇ ਗੋਲਕੀਪਰ ਬਣ ਗਏ।

ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਬਲਜੀਤ ਡਡਵਾਲ ਨੇ ਉਨ੍ਹਾਂ ਨੂੰ ਗੋਲਕੀਪਿੰਗ ਟਿਪਸ ਦਿੱਤੇ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਪ੍ਰਭਜੋਤ ਸਿੰਘ ਵੀ ਚੰਨੀ ਨੂੰ ਅਭਿਆਸ ਕਰਵਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਬਲਜੀਤ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਮੁੱਖ ਮੰਤਰੀ ਸ਼ਨੀਵਾਰ ਸਵੇਰੇ ਸਟੇਡੀਅਮ ਆਉਣਾ ਚਾਹੁੰਦੇ ਹਨ। ਜਦੋਂ ਸੀਐਮ ਸਟੇਡੀਅਮ ਪਹੁੰਚੇ ਤਾਂ ਉੱਥੇ ਖਿਡਾਰੀਆਂ ਦੀ ਟ੍ਰੇਨਿੰਗ ਲਈ ਮੁਲਾਕਾਤ ਕੀਤੀ। ਉਸ ਨੇ ਖੁਦ ਖੇਡਣ ਦੀ ਇੱਛਾ ਜ਼ਾਹਰ ਕੀਤੀ। ਬਲਜੀਤ ਨੇ ਦੱਸਿਆ ਕਿ ਗੋਲਕੀਪਿੰਗ ਦੌਰਾਨ ਚੰਨੀ ਇਕ ਖਿਡਾਰੀ ਵਾਂਗ ਸਿੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਚੰਗਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਖਿਡਾਰੀਆਂ ਦੇ ਵਿਚਕਾਰ ਮੌਜੂਦ ਸਨ।

ਦੱਸ ਦੇਈਏ ਕਿ ਮੁੱਖ ਮੰਤਰੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਹੈਂਡਬਾਲ ਦੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਦਾ ਇਸ ਖੇਡ ਨਾਲ ਸਬੰਧ ਰਿਹਾ ਹੈ। ਇਹੀ ਕਾਰਨ ਸੀ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਮੋਹਾਲੀ ਹਾਕੀ ਸਟੇਡੀਅਮ ਪਹੁੰਚਿਆ ਤਾਂ ਆਪਣੇ ਆਪ ਨੂੰ ਖੇਡਣ ਤੋਂ ਰੋਕ ਨਹੀਂ ਸਕੇ।

Published by:Ashish Sharma
First published:

Tags: Charanjit Singh Channi, Hockey, Mohali