Home /News /punjab /

ਬਰਨਾਲਾ 'ਚ ਪ੍ਰਾਇਮਰੀ ਵਿਦਿਆਰਥੀਆਂ ਦੇ ਕਲੱਸਟਰ ਪੱਧਰੀ ਪੰਜਾਬੀ ਪੜ੍ਹਨ ਮੁਕਾਬਲੇ ਕਰਵਾਏ

ਬਰਨਾਲਾ 'ਚ ਪ੍ਰਾਇਮਰੀ ਵਿਦਿਆਰਥੀਆਂ ਦੇ ਕਲੱਸਟਰ ਪੱਧਰੀ ਪੰਜਾਬੀ ਪੜ੍ਹਨ ਮੁਕਾਬਲੇ ਕਰਵਾਏ

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ।

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ।

ਬਰਨਾਲਾ, 11 ਅਗੱਸਤ ( ਆਸ਼ੀਸ਼ ਸ਼ਰਮਾ )

  • Share this:
    ਇਨਸਾਨ ਲਈ ਮਾਤ ਭਾਸ਼ਾ ਦਾ ਦਰਜਾ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਤੋਂ ਉੱਪਰ ਹੁੰਦਾ ਹੈ ਤੇ ਭਾਵਨਾਵਾਂ ਦੇ ਪ੍ਰਗਟਾਵੇ ਲਈ ਇਨਸਾਨ ਲਈ ਮਾਤ ਭਾਸ਼ਾ ਤੋਂ ਉੱਪਰ ਕੋਈ ਭਾਸ਼ਾ ਨਹੀਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਵੱਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਕਲੱਸਟਰ ਪੱਧਰੀ ਪੰਜਾਬੀ ਪੜ੍ਹਨ ਮੁਕਾਬਲਿਆਂ ਮੌਕੇ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਸਮੇਤ ਦਫਤਰੀ ਅਮਲਾ ਅਤੇ ਅਧਿਆਪਕ ਹਾਜ਼ਰ ਸਨ।

    ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਵਿਸ਼ਵ ਦੀਆਂ ਵੱਧ ਤੋਂ ਵੱਧ ਭਾਸ਼ਾਵਾਂ ਬੋਲਣ ਦੀ ਮੁਹਾਰਤ ਹਾਸਿਲ ਕਰਨਾ ਅਤੇ ਉਨ੍ਹਾਂ ਬਾਰੇ ਜਾਣਨਾ ਇਨਸਾਨ ਦੀ ਕਾਬਲੀਅਤ ਦਾ ਪ੍ਰਤੀਕ ਹੈ, ਉੱਥੇ ਹੀ ਮਾਤ ਭਾਸ਼ਾ ਨੂੰ ਸਭ ਤੋਂ ਉੱਚਾ ਦਰਜਾ ਦੇਣਾ ਇਨਸਾਨ ਦੀ ਵਿਦਵਤਾ ਦਾ ਪ੍ਰਤੀਕ ਹੈ।

    ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰਨਾਲਾ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਕਰਵਾਏ ਜਾ ਰਹੇ ਪੰਜਾਬੀ ਪੜਨ ਮੁਕਾਬਲਿਆਂ ’ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ।

    ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਕਰਵਾਏ ਜਮਾਤ ਵਾਈਜ਼ ਕਲੱਸਟਰ ਪੱਧਰੀ ਮੁਕਾਬਲੇ ’ਚੋਂ ਪਹਿਲੀ ਜਮਾਤ ਵਿੱਚੋਂਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਦੀ ਵਿਦਿਆਰਥਣ ਨੀਤਿਕਾ ਸੂਦ ਪਹਿਲੇ ਸਥਾਨ ’ਤੇ ਰਹੀ, ਦੂਜੀ ਜਮਾਤ ਦੇ ਮੁਕਾਬਲੇ ਵਿੱਚੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਦਾ ਅਮਰ ਕੁਮਾਰ ਪਹਿਲੇ ਸਥਾਨ ’ਤੇ ਰਿਹਾ, ਤੀਜੀ ਜਮਾਤ ਦੇ ਮੁਕਾਬਲੇ ਵਿੱਚੋਂਂ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਦੀ ਵਿਦਿਆਰਥਣ ਹਰਮਨਜੋਤ ਕੌਰ ਪਹਿਲੇ ਸਥਾਨ ’ਤੇ ਰਹੀ, ਚੌਥੀ ਜਮਾਤ ਦੇ ਮੁਕਾਬਲੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਦੀ ਵਿਦਿਆਰਥਣ ਅਨੰਦੀ ਕੁਮਾਰੀ ਪਹਿਲੇ ਸਥਾਨ ’ਤੇ ਰਹੀ, ਜਦਕਿ ਪੰਜਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ਦੀ ਵਿਦਿਆਰਥਣ ਗਗਨਦੀਪ ਕੌਰ ਪਹਿਲੇ ਸਥਾਨ ’ਤੇ ਰਹੀ।
    Published by:Krishan Sharma
    First published:

    Tags: Barnala, Government School, Government schools, Punjab, Punjab government

    ਅਗਲੀ ਖਬਰ