Home /News /punjab /

ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਘਟੀ: ਡੀਜੀਪੀ

ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਘਟੀ: ਡੀਜੀਪੀ

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ (file photo)

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ (file photo)

  • Share this:

ਪੰਜਾਬ ਦੇ ਡੀਜੀਪੀ ਵੀ.ਕੇ. ਭਾਵੜਾ ਨੇ ਸੂਬੇ ਵਿਚ ਕਤਲਾਂ ਦੀ ਗਿਣਤੀ ਵਧਣ ਦੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜਦੋਂਕਿ 2021 ਤੇ 2020 ਵਿਚ ਇਹ ਅੰਕੜਾ ਕ੍ਰਮਵਾਰ 725 ਤੇ 757 ਸੀ।

ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੀ ਮਾਸਿਕ ਔਸਤ 50 ਹੈ ਤੇ ਪਹਿਲਾਂ ਇਹ 65 ਤੋਂ 70 ਰਹਿੰਦੀ ਸੀ। ਡੀਜੀਪੀ ਨੇ ਕਿਹਾ, ‘‘ਮੈਂ ਨਹੀਂ ਕਹਿੰਦਾ ਕਿ ਇਹ ਖ਼ੁਸ਼ਗਵਾਰ ਹਾਲਾਤ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਘੱਟ ਹੈ। ਸਾਨੂੰ ਇਹ ਅੰਕੜਾ ਹੋਰ ਹੇਠਾਂ ਲਿਆਉਣ ਦੀ ਲੋੜ ਹੈ।’’

ਉਨ੍ਹਾਂ ਕਿਹਾ ਕਿ ਇਸ ਸਾਲ ਰਿਪੋਰਟ ਹੋਏ 158 ਕਤਲਾਂ ਵਿੱਚੋਂ 6 ਕੇਸਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ। ਇਨ੍ਹਾਂ ਕੇਸਾਂ ਦੀ ਪੈੜ ਨੱਪੀ ਸੀ ਤੇ ਇਸ ਵਿੱਚ ਗੈਂਗਸਟਰਾਂ ਦੀ ਭੂਮਿਕਾ ਸੀਮਤ ਹੈ।

ਇਨ੍ਹਾਂ ਕੇਸਾਂ ਵਿਚ ਹੁਣ ਤੱਕ 24 ਮੁੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੱਤ ਪਿਸਤੌਲਾਂ ਤੇ ਇੰਨੇ ਹੀ ਵਾਹਨ ਬਰਾਮਦ ਕੀਤੇ ਗਏ ਹਨ।’’

Published by:Gurwinder Singh
First published:

Tags: Crime news, Dgp, DGPs, Murder, Punjab Police