• Home
  • »
  • News
  • »
  • punjab
  • »
  • PUNJAB EDUCATION DEPARTMENT LAUNCHES MATH FAIR IN GOVERNMENT SCHOOLS IN BARNALA GH KS

ਸਿਖਿਆ ਵਿਭਾਗ ਵੱਲੋਂ ਬਰਨਾਲਾ ਦੇ ਸਰਕਾਰੀ ਸਕੂਲਾਂ 'ਚ ਗਣਿਤ ਮੇਲੇ ਸ਼ੁਰੂ

ਬਰਨਾਲਾ, 07 ਅਗੱਸਤ ( ਆਸ਼ੀਸ਼ ਸ਼ਰਮਾ )

ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਗਣਿਤ ਮੇਲੇ ਦੌਰਾਨ ਵਿਚਰਦੇ ਹੋਏ।

ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਗਣਿਤ ਮੇਲੇ ਦੌਰਾਨ ਵਿਚਰਦੇ ਹੋਏ।

  • Share this:
    ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੰਕਲਪ ਆਧਾਰਿਤ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 6 ਅਗਸਤ ਤੋਂ ਗਣਿਤ ਮੇਲਿਆਂ ਦਾ ਆਗਾਜ਼ ਕੀਤਾ ਗਿਆ ਹੈ।

    ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਉਤਸ਼ਾਹ ਪੂਰਵਕ ਸ਼ਮੂਲੀਅਤ ਨਾਲ ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਗਣਿਤ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਵਿਭਾਗੀ ਸਮਾਂ ਸਾਰਣੀ ਅਨੁਸਾਰ ਗਣਿਤ ਮੇਲੇ ਕਰਵਾਏ ਜਾਣੇ ਹਨ।

    ਮੇਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਮਦਦ ਨਾਲ ਗਣਿਤ ਦੇ ਸੰਕਲਪਾਂ ਨੂੰ ਪ੍ਰਯੋਗੀ ਤੌਰ ’ਤੇ ਸਪੱਸ਼ਟ ਕਰਦੇ ਮਾਡਲ ਅਤੇ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿਦਿਅਕ ਮੇਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਮਾਜ ਦੀਆਂ ਮੋਹਤਬਰ ਸਖ਼ਸ਼ੀਅਤਾਂ ਦੀ ਆਮਦ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੌਸਲਾ ਮਿਲਦਾ ਹੈ।

    ਜ਼ਿਲ੍ਹਾ ਮੈਂਟਰ ਗਣਿਤ ਕਮਲਦੀਪ ਨੇ ਦੱਸਿਆ ਕਿ ਗਣਿਤ ਮੇਲੇ ਤੋਂ ਪਹਿਲਾਂ ਹਰ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮਾਡਲਾਂ ਅਤੇ ਗਤੀਵਿਧੀਆਂ ਦੀ ਤਿਆਰੀ ਕਰਵਾਈ ਗਈ ਹੈ। ਤਿਆਰੀ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਗਣਿਤ ਨੂੰ ਰੱਟੇ ਦੀ ਬਜਾਏ ਸੰਕਲਪ ਸਮਝ ਕੇ ਪੜਨ ਲਈ ਪ੍ਰੇਰਿਤ ਕੀਤਾ ਗਿਆ ਹੈ।
    Published by:Krishan Sharma
    First published: