ਪੰਜਾਬ ਏਕਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ, ਬੀਬੀ ਖਾਲੜਾ ਨੂੰ ਛੱਡ ਦੋਵੇਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

News18 Punjab
Updated: May 23, 2019, 7:26 PM IST
ਪੰਜਾਬ ਏਕਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ, ਬੀਬੀ ਖਾਲੜਾ ਨੂੰ ਛੱਡ ਦੋਵੇਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਪੰਜਾਬ ਏਕਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ, ਬੀਬੀ ਖਾਲੜਾ ਨੂੰ ਛੱਡ ਦੋਵੇਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
News18 Punjab
Updated: May 23, 2019, 7:26 PM IST
ਅਮਨਦੀਪ ਬਰਾੜ

ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਨੂੰ ਆਪਣੇ ਚੋਣ ਡੈਬਿਊ ਕਰਦੇ ਹੀ ਲੋਕਾਂ ਦੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਪਾਰਟੀ ਤਿੰਨ ਸੀਟਾਂ ਉੱਤੇ ਚੋਣ ਲੜ ਰਹੀ ਸੀ ਪਰ ਦੋ ਸੀਟਾਂ ਉੱਤੇ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ ।

Loading...
ਖੁਦ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਦੀ ਬਠਿੰਡੇ ਤੋਂ ਜ਼ਮਾਨਤ ਜ਼ਬਤ ਹੋਈ ਤੇ ਜੈਤੋ ਤੋਂ ਵਿਧਾਇਕ ਤੇ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਮਾਸਟਰ ਬਲਦੇਵ ਸਿੰਘ ਵੀ ਬੁਰੀ ਹਾਰ ਗਏ। ਖੰਡੂਰ ਸਾਹਿਬ ਤੋਂ ਪਾਰਟੀ ਉਮਾਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਜ਼ਮਾਨਤ ਬਚ ਗਈ ਤੇ ਉਨ੍ਹਾਂ ਨੂੰ 213550 ਵੋਟਾਂ ਪਈਆਂ। ਖਹਿਰੇ ਨੂੰ 37854 ਤੇ ਮਾਸਟਰ ਬਲਦੇਵ ਨੂੰ ਮਹਿਜ 43794 ਵੋਟ ਪਏ।
ਸੁਖਪਾਲ ਖਹਿਰਾ ਪਾਰਟੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੀ ਸੀ ਪਰ ਜਿਸ ਤਰੀਕੇ ਨਾਲ ਲੋਕਾਂ ਨੇ ਪਾਰਟੀ ਨੂੰ ਨਕਾਰ ਦਿੱਤਾ ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਖਹਿਰਾ ਲਗਾਤਾਰ ਦਾਅਵਾ ਕਰਦੇ ਸਨ ਕਿ ਹੁਣ ਆਪ ਪੰਜਾਬ ਵਿੱਚੋਂ ਖਤਮ ਹੋ ਗਈ ਹੈ ਤੇ ਪੰਜਾਬ ਅਕਤਾ ਪਾਰਟੀ ਹੀ ਨਵੀਂ ਧਿਰ ਵਜੋ ਉਭਰੇਗੀ.
First published: May 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...