Home /News /punjab /

Punjab Election 2022: ਮੀਤ ਹੇਅਰ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, EC ਦੀਆਂ ਹਦਾਇਤਾਂ ਨੂੰ ਭੁੱਲੇ

Punjab Election 2022: ਮੀਤ ਹੇਅਰ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, EC ਦੀਆਂ ਹਦਾਇਤਾਂ ਨੂੰ ਭੁੱਲੇ

ਮੀਤ ਹੇਅਰ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, EC ਦੀਆਂ ਹਦਾਇਤਾਂ ਨੂੰ ਭੁੱਲੇ

ਮੀਤ ਹੇਅਰ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, EC ਦੀਆਂ ਹਦਾਇਤਾਂ ਨੂੰ ਭੁੱਲੇ

ਰੋਡ ਸ਼ੋਅ ਦੌਰਾਨ ਸੈਂਕੜੇ ਮੋਟਰਸਾਈਕਲ ਅਤੇ ਅਨੇਕਾਂ ਗੱਡੀਆਂ ਸ਼ਾਮਲ ਸਨ, ਜਿਹਨਾਂ ਉਪਰ ਪਾਰਟੀ ਦੇ ਵੱਡੇ ਝੰਡੇ ਲੱਗੇ ਹੋਏ ਸਨ। ਇਸ ਦੌਰਾਨ ਗੱਡੀਆਂ ਤੇ ਸਪੀਕਰ ਲਗਾਏ ਹੋਏ ਸਨ। ਜਿਸ 'ਤੇ ਚੋਣ ਕਮਿਸ਼ਨ ਦੀ ਪਾਬੰਦੀ ਹੈ।

  • Share this:

ਆਸ਼ੀਸ਼ ਸ਼ਰਮਾ

ਬਰਨਾਲਾ- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਤਹਿਤ ਅੱਜ ਬਰਨਾਲਾ ਹਲਕੇ ਵਿੱਚ ਆਪ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਪਹੁੰਚੇ। ਪਰ ਆਪ ਵਲੋਂ ਇਸ ਦੌਰਾਨ ਸ਼ਰੇਆਮ ਚੋਣ ਕਮਿਸ਼ਨ ਦੇ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ।  ਭਗਵੰਤ ਮਾਨ ਵਲੋਂ ਮੀਤ ਹੇਅਰ ਦੇ ਹੱਕ ਵਿੱਚ ਵੱਡਾ ਰੋਡ ਸੋਅ ਕੱਢਿਆ ਗਿਆ। ਦੋ ਸੰਘੇੜਾ ਪਿੰਡ ਤੋਂ ਸ਼ੁਰੂ ਹੋ ਕੇ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਗਿਆ। ਜਿਸ ਨਾਲ ਬਰਨਾਲਾ ਦੇ ਬਾਜ਼ਾਰਾਂ ਵਿੱਚ ਟਰੈਫਿਕ ਜਾਮ ਵੀ ਲੱਗ ਗਏ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੀਮਤ ਇਕੱਠ ਕਰਕੇ ਚੋਣ ਪ੍ਰਚਾਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜਦਕਿ ਵੱਡੀਆਂ ਚੋਣ ਰੈਲੀਆਂ ਅਤੇ ਰੋਡ ਸੋਅ ਕਰਨ ਤੇ ਸਖਤ ਪਾਬੰਦੀਆਂ ਹਨ। ਪ੍ਰੰਤੂ ਇਸਦੇ ਉਲਟ ਆਮ ਆਦਮੀ ਪਾਰਟੀ ਵਲੋਂ ਵੱਡਾ ਰੋਡ ਸੋਅ ਕੱਢਿਆ ਗਿ‌ਆ। ਇਸ ਰੋਡ ਸ਼ੋਅ ਦੌਰਾਨ ਸੈਂਕੜੇ ਮੋਟਰਸਾਈਕਲ ਅਤੇ ਅਨੇਕਾਂ ਗੱਡੀਆਂ ਸ਼ਾਮਲ ਸਨ, ਜਿਹਨਾਂ ਉਪਰ ਪਾਰਟੀ ਦੇ ਵੱਡੇ ਝੰਡੇ ਲੱਗੇ ਹੋਏ ਸਨ। ਇਸ ਦੌਰਾਨ ਗੱਡੀਆਂ ਤੇ ਸਪੀਕਰ ਲਗਾਏ ਹੋਏ ਸਨ। ਜਿਸ 'ਤੇ ਚੋਣ ਕਮਿਸ਼ਨ ਦੀ ਪਾਬੰਦੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਬਰਨਾਲਾ ਦੇ ਲੋਕਾਂ ਨੂੰ ਮੀਤ ਹੇਅਰ ਨੂੰ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ, ਵਪਾਰ ਕਿਸਾਨੀ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣਾ ਜ਼ਰੂਰੀ ਹੈ, ਜਿਸ ਲਈ ਪੰਜਾਬ ਦੇ ਲੋਕਾਂ ਦੇ ਸਾਥ ਦੀ ਬਹੁਤ ਲੋੜ ਹੈ।

Published by:Ashish Sharma
First published:

Tags: AAP Punjab, Assembly Elections 2022, Barnala, Bhagwant Mann, Punjab Assembly Polls, Punjab Assembly Polls 2022, Punjab Election 2022