Home /News /punjab /

Punjab Election 2022: ਅਕਾਲੀ-ਬਸਪਾ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣੇਗੀ-ਜਸਵੀਰ ਸਿੰਘ ਗੜ੍ਹੀ

Punjab Election 2022: ਅਕਾਲੀ-ਬਸਪਾ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣੇਗੀ-ਜਸਵੀਰ ਸਿੰਘ ਗੜ੍ਹੀ

 (file photo)

(file photo)

ਪੋਲ ਸਰਵੇ ਕੰਪਨੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਕੇ ਜਵਾਬਦੇਹੀ ਤਹਿ ਹੋਵੇ

 • Share this:
  ਖਲਵਾੜਾ  - ਸਾਰੇ ਚੋਣ ਸਰਵੇਖਣਾਂ ਨੂੰ ਫੇਲ ਸਾਬਿਤ ਕਰ ਕੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੋ ਕਿ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹਨ, ਨੇ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣ ਸਰਵੇਖਣ ਕਰ ਰਹੀਆਂ ਸਰਵੇ ਕੰਪਨੀਆਂ ਦੇ ਨਤੀਜਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਕੇ ਚੋਣ ਕਮਿਸ਼ਨ ਜਾਂ ਨਿਆਂਪਾਲਿਕਾ ਵਲੋਂ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ ਹਨ ਕਿ ਚੋਣ ਸਰਵੇ ਕੰਪਨੀਆਂ ਵਲੋਂ ਸਰਵੇ ਦੌਰਾਨ ਵਰਤੇ ਗਏ ਸਰੋਤਾਂ ਦਾ ਰਿਕਾਰਡ ਰੱਖਿਆ ਜਾਵੇ ਅਤੇ ਸਰਵੇ ਵਿੱਚ ਸ਼ਾਮਿਲ ਕੀਤੇ ਗਏ ਲੋਕਾਂ ਦਾ ਨਾਮ/ਪਤਾ ਵੀ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਲੋਕਾਂ ਨੂੰ ਗੁੰਮਰਾਹ ਕਰ ਕੇ ਜੂਏਬਾਜ਼ੀ/ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਕੇ ਦੇਸ਼ ਦੇ ਅਰਬਾਂ ਰੁਪਏ ਨੂੰ ਕਾਲੇ ਧੰਨ ਵਿਚ ਤਬਦੀਲ ਕਰ ਕੇ ਦੇਸ਼ਧ੍ਰੋਹ ਕਮਾ ਰਹੀਆਂ ਹਨ, ਜਿਸ ਤੇ ਨੱਥ ਪਾਈ ਜਾਣੀ ਜ਼ਰੂਰੀ ਹੈ।

  ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਜਰਨੈਲ ਸਿੰਘ ਵਾਹਦ ਮੀਤ ਪ੍ਰਧਾਨ ਅਕਾਲੀ ਦਲ, ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ, ਮਾਸਟਰ ਹਰਭਜਨ ਸਿੰਘ ਬਲਾਲੋਂ ਸੂਬਾ ਜਨਰਲ ਸਕੱਤਰ, ਚਿਰੰਜੀ ਲਾਲ ਕਾਲਾ ਹਲਕਾ ਇੰਚਾਰਜ, ਹਰਮੇਸ਼ ਹਰਦਾਸਪੁਰੀ, ਬਿਸੰਬਰ ਦਾਸ, ਪ੍ਰਿਤਪਾਲ ਸਿੰਘ ਮੰਗਾ ਸਾਬਕਾ ਕੌਂਸਲਰ, ਮਨੋਹਰ ਲਾਲ ਜੱਖੂ, ਬੇਅੰਤ ਰਾਜ ਬਾਬਾ, ਸੋਨੂੰ ਪੰਡਵਾ ਅਤੇ ਜੀਤ ਰਾਮ ਚੋਪੜਾ ਆਦਿ ਹਾਜਰ ਸਨ।
  Published by:Ashish Sharma
  First published:

  Tags: Bsp, Election Results 2022, Exit Polls Punjab, Punjab Assembly Election Results, Punjab Assembly Election Results 2022

  ਅਗਲੀ ਖਬਰ