Home /News /punjab /

Punjab Election 2022: ਆਟਾ-ਦਾਲ ਨਾਲ ਗਰੀਬੀ ਨਹੀਂ ਖਤਮ ਹੁੰਦੀ, ਅਸਲੀ ਜ਼ਰੂਰਤ ਮੁਫ਼ਤ ਸਿੱਖਿਆ: ਚੰਨੀ

Punjab Election 2022: ਆਟਾ-ਦਾਲ ਨਾਲ ਗਰੀਬੀ ਨਹੀਂ ਖਤਮ ਹੁੰਦੀ, ਅਸਲੀ ਜ਼ਰੂਰਤ ਮੁਫ਼ਤ ਸਿੱਖਿਆ: ਚੰਨੀ

Punjab Election 2022: ਆਟਾ-ਦਾਲ ਨਾਲ ਗਰੀਬੀ ਨਹੀਂ ਖਤਮ ਹੁੰਦੀ, ਅਸਲੀ ਜ਼ਰੂਰਤ ਮੁਫ਼ਤ ਸਿੱਖਿਆ: ਚੰਨੀ

Punjab Election 2022: ਆਟਾ-ਦਾਲ ਨਾਲ ਗਰੀਬੀ ਨਹੀਂ ਖਤਮ ਹੁੰਦੀ, ਅਸਲੀ ਜ਼ਰੂਰਤ ਮੁਫ਼ਤ ਸਿੱਖਿਆ: ਚੰਨੀ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁਫਤ ਆਟਾ-ਦਾਲ ਵੰਡਣ ਨਾਲ ਗਰੀਬੀ ਖਤਮ ਨਹੀਂ ਹੋ ਸਕਦੀ ਹੈ, ਅਸਲੀ ਲੋੜ ਮੁਫਤ ਸਿਖਿਆ ਦੀ ਹੈ।

  • Share this:
    Punjab Assembly Election 2022: ਪੰਜਾਬ ਕਾਂਗਰਸ ਵੱਲੋਂ ਸ਼ੁੱਕਰਵਾਰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ।

    ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁਫਤ ਆਟਾ-ਦਾਲ ਵੰਡਣ ਨਾਲ ਗਰੀਬੀ ਖਤਮ ਨਹੀਂ ਹੋ ਸਕਦੀ ਹੈ, ਅਸਲੀ ਲੋੜ ਮੁਫਤ ਸਿਖਿਆ ਦੀ ਹੈ। ਚੰਨੀ ਨੇ ਆਖਿਆ ਕਿ ਮੇਰੇ ਪਿਤਾ ਦੀ ਨੀਤੀ ਬੱਚਿਆਂ ਨੂੰ ਪੜ੍ਹਾਉਣ ਦੀ ਸੀ। ਉਨ੍ਹਾਂ ਆਖਿਆ ਕਿ ਐਸਸੀ ਸਕਾਲਰਸ਼ਿਪ ਦੇ ਨਾਲ ਜਨਰਲ ਕੈਟਾਗਿਰੀ ਦੇ ਬੱਚੇ (ਜੋ ਗਰੀਬ ਪਰਿਵਾਰ ਤੋਂ ਹਨ)  ਨੂੰ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਹੋਵੇਗਾ।

    ਚੰਨੀ ਨੇ ਆਖਿਆ ਕਿ ਜਦੋਂ ਮੈਂ ਪੈਦਾ ਹੋਇਆ ਸੀ, ਉਸ ਵੇਲੇ ਸਾਡੀ ਘਰ ਦੀ ਛੱਤ ਅਤੇ ਜ਼ਮੀਨ ਦੋਵੇਂ ਹੀ ਕੱਚੇ ਸਨ। ਹੁਣ ਪੰਜਾਬ ਵਿੱਚ ਪਹਿਲਾਂ ਛੇ ਮਹੀਨਿਆਂ ਦੇ ਅੰਦਰ ਕੋਈ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਸਾਡੀ ਸਰਕਾਰ ਆਈ ਤਾਂ ਪਹਿਲਾਂ ਕੰਮ ਇੱਕ ਲੱਖ ਨੌਕਰੀ ਮਿਲੇਗੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।

    ਕਾਂਗਰਸ ਪਾਰਟੀ ਵੱਲੋਂ 13 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜੀਵ ਸ਼ੁਕਲਾ, ਹਰੀਸ਼ ਚੌਧਰੀ ਅਤੇ ਪਵਨ ਖੇੜਾ ਮੌਜੂਦ ਰਹੇ।
    Published by:Ashish Sharma
    First published:

    Tags: Assembly Elections 2022, Charanjit Singh Channi, Manifesto, Navjot singh sidhu, Punjab Assembly Polls, Punjab Assembly Polls 2022, Punjab Congress, Punjab Election 2022

    ਅਗਲੀ ਖਬਰ