Punjab Election 2022: ਭਾਜਪਾ ਨੂੰ ਬਠਿੰਡਾ 'ਚ ਝਟਕਾ ਪ੍ਰਮੁੱਖ ਅਹੁਦੇਦਾਰ SAD 'ਚ ਸ਼ਾਮਲ

 ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀਏਸੀ, ਜਨਰਲ ਸਕੱਤਰ ਸਪੋਕਸਮੈਨ ਮੋਹਿਤ ਗੁਪਤਾ ਦੇ ਯਤਨ ਸਦਕਾ ਭਾਜਪਾ ਦੇ ਦਰਜਨਾਂ ਲੀਡਰ ਸਾਬਕਾ ਕੇਂਦਰੀ ਮੰਤਰੀ ਦੀ ਮੌਜੂਦਗੀ ਵਿੱਚ ਹੋਏ ਪਾਰਟੀ ਵਿੱਚ ਸ਼ਾਮਲ

 • Share this:
  ਬਠਿੰਡਾ : ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਵਾਲੀ ਭਾਜਪਾ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਵਿਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ ਜਨਰਲ ਸਕੱਤਰ ਅਤੇ ਸਪੋਕਸਪਰਸਨ ਮੋਹਿਤ ਗੁਪਤਾ ਦੇ ਯਤਨ ਸਦਕਾ ਪਾਰਟੀ ਦੇ ਸੀਨੀਅਰ ਅਹੁਦੇਦਾਰ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੀ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸੁਖਵੀਰ ਸਿੰਘ ਚੌਧਰੀ ਪ੍ਰਧਾਨ ਸਾਊਥ ਮੰਡਲ, ਮੁਨੀਸ਼ ਕਾਂਸਲ ਸੈਕਟਰੀ ਜ਼ਿਲ੍ਹਾ ਬੀ ਜੇ ਪੀ, ਦੇਵਾ ਨੰਦ ਜਨਰਲ ਸੈਕਟਰੀ ਸਾਊਥ ਮੰਡਲ ਬੀਜੇਪੀ ਉਮੀਦਵਾਰ ਵਾਰਡ ਨੰਬਰ 38, ਸਿਕੰਦਰ ਸਿੰਘ ,ਪੰਕਜ ਸਿੰਘ, ਹਰਵਿੰਦਰ ਸਿੰਘ ,ਵਿਵੇਕ ਸ਼ਰਮਾ, ਬਬਲੂ ,ਬਿੱਟੂ ਆਦਿ ਦੇ ਨਾਂ ਮੁੱਖ ਤੌਰ ਤੇ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਕਰਮ ਲੱਕੀ ਜੁਆਇੰਟ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਵੀ ਹਾਜ਼ਰ ਸਨ।

  ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਰੋਧੀ ਫ਼ੈਸਲੇ ਲੈਣ ਵਾਲੀ ਭਾਜਪਾ ਦਾ ਸੂਬੇ ਵਿੱਚ ਕੋਈ ਵਜੂਦ ਨਹੀਂ ਬਚਿਆ ਪਾਰਟੀ ਦੇ ਸੀਨੀਅਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁਡ਼ ਰਹੇ ਹਨ । ਉਨ੍ਹਾਂ ਮੋਹਿਤ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਪਾਰਟੀ ਨਾਲ ਔਖੇ ਸਮੇਂ ਵਿਚ ਖੜ੍ਹਨ ਵਾਲੇ ਸਮੂਹ ਲੀਡਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ।

  ਇਸ ਮੌਕੇ ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਤੇ ਸਰਕਾਰ ਬਣਨਾ ਤੈਅ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਮਜ਼ਬੂਤ ਪਾਰਟੀ ਹੈ ਜੋ ਸੂਬੇ ਦੇ ਹਿਤਾਂ ਦੀ ਸੋਚ ਰੱਖਦੀ ਹੈ ।ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਵਰਕਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤਨ ਦੇਹੀ ਨਾਲ ਕੰਮ ਕਰਨ ਦਾ ਪ੍ਰਣ ਲਿਆ ।
  Published by:Ashish Sharma
  First published: