Home /News /punjab /

Punjab Election 2022 : ਜਿਹੜੇ ਕੰਮ 11 ਸਾਲ 'ਚ ਨਹੀਂ ਹੋਏ, ਉਹ 111 ਦਿਨਾਂ 'ਚ ਕੀਤੇ : ਚਰਨਜੀਤ ਸਿੰਘ ਚੰਨੀ

Punjab Election 2022 : ਜਿਹੜੇ ਕੰਮ 11 ਸਾਲ 'ਚ ਨਹੀਂ ਹੋਏ, ਉਹ 111 ਦਿਨਾਂ 'ਚ ਕੀਤੇ : ਚਰਨਜੀਤ ਸਿੰਘ ਚੰਨੀ

Punjab Election 2022 : ਜਿਹੜਾ ਕੰਮ 11 ਸਾਲ 'ਚ ਨਹੀਂ ਹੋਇਐ, ਉਹ 111 ਦਿਨਾਂ 'ਚ ਕੀਤੈ : ਚਰਨਜੀਤ ਸਿੰਘ ਚੰਨੀ (file photo)

Punjab Election 2022 : ਜਿਹੜਾ ਕੰਮ 11 ਸਾਲ 'ਚ ਨਹੀਂ ਹੋਇਐ, ਉਹ 111 ਦਿਨਾਂ 'ਚ ਕੀਤੈ : ਚਰਨਜੀਤ ਸਿੰਘ ਚੰਨੀ (file photo)

Punjab Election 2022 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਸੌਂ ਰਹੇ ਅਤੇ ਪਿਛਲੇ 111 ਦਿਨਾਂ ਵਿੱਚ ਹੀ ਉਨ੍ਹਾਂ ਦੀ ਸਰਕਾਰ ਨੇ ਇੰਨਾ ਕੰਮ ਕੀਤਾ ਹੈ ਜੋ ਪਿਛਲੇ 11 ਸਾਲਾਂ ਵਿੱਚ ਨਹੀਂ ਕੀਤਾ ਸੀ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਸੌਂ ਰਹੇ ਅਤੇ ਪਿਛਲੇ 111 ਦਿਨਾਂ ਵਿੱਚ ਹੀ ਉਨ੍ਹਾਂ ਦੀ ਸਰਕਾਰ ਨੇ ਇੰਨਾ ਕੰਮ ਕੀਤਾ ਹੈ ਜੋ ਪਿਛਲੇ 11 ਸਾਲਾਂ ਵਿੱਚ ਨਹੀਂ ਕੀਤਾ ਸੀ। ਚੰਨੀ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਕਾਰਵਾਈ 'ਤੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਆਪਣੇ ਹਲਕੇ ਚਮਕੌਰ ਸਾਹਿਬ ਤੋਂ ਨਿਊਜ਼18 ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਉਨ੍ਹਾਂ ਕਿਹਾ ਕਿ ਜਿੱਥੇ ਵੀ ਵਿਰੋਧੀ ਪਾਰਟੀਆਂ ਸਰਕਾਰ ਬਣਾਉਣ ਜਾ ਰਹੀਆਂ ਹਨ, ਉਥੇ ਈ.ਡੀ. ਦਾ ਦਖਲ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ।"

  ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ, “ਕੇਜਰੀਵਾਲ ਭਰੋਸੇਯੋਗ ਨੇਤਾ ਨਹੀਂ ਹਨ। ਮੈਂ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਕਰਾਂਗਾ, ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵੱਡੇ ਨੇਤਾਵਾਂ 'ਤੇ ਵੱਡੇ ਦੋਸ਼ ਲਗਾ ਚੁੱਕੇ ਹਨ ਅਤੇ ਚੋਣਾਂ ਤੋਂ ਬਾਅਦ ਮੁਆਫੀ ਵੀ ਮੰਗ ਚੁੱਕੇ ਹਨ।

  ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ? ਇਸ ਸਵਾਲ 'ਤੇ ਚੰਨੀ ਨੇ ਕਿਹਾ, 'ਸਿੱਧੂ ਨੇ ਸੂਬੇ ਲਈ ਬਹੁਤ ਕੁਝ ਕੀਤਾ ਹੈ, ਪਰ ਜਨਤਾ ਤੈਅ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੁੰਦੇ ਹਨ। ਮੁੱਖ ਮੰਤਰੀ ਬਣਨ ਲਈ ਕਈ ਗੁਣਾਂ ਦਾ ਹੋਣਾ ਜ਼ਰੂਰੀ ਹੈ। ਕਾਂਗਰਸ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਾਰੇ ਮੇਰੇ ਨਾਲ ਖੜ੍ਹੇ ਹਨ। ਪਾਰਟੀ ਜਿਸ ਨੂੰ ਵੀ ਮੁੱਖ ਮੰਤਰੀ ਬਣਾਏਗੀ, ਚਾਹੇ ਉਹ ਸਿੱਧੂ ਹੋਵੇ ਜਾਂ ਜਾਖੜ… ਮੈਂ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।


  ਸਰਕਾਰ ਬਣਨ ਦੀ ਉਮੀਦ ਅਕੇ 3 ਮਹੀਨਿਆਂ 'ਚ ਕੀ ਬਦਲਿਆ?

  ਸੀਐਮ ਚੰਨੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੇਗੀ। ਮੈਂ 3 ਮਹੀਨੇ ਤੋਂ ਸੁੱਤਾ ਨਹੀਂ ਹਾਂ। ਬਚਪਨ ਤੋਂ ਹੀ ਜੋ ਕੰਮ ਮਿਲੇ, ਉਨਾਂ ਨੂੰ ਲਗਨ ਨਾਲ ਕੀਤਾ। ਮੈਂ 11 ਸਾਲ ਦਾ ਕੰਮ 111 ਦਿਨਾਂ ਵਿੱਚ ਕੀਤਾ।

  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਬਾਰੇ ਕੀ ਆਖੋਗੇ?

  ਇਸ ਸਵਾਲ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਜਿੱਥੇ ਵਿਰੋਧੀ ਧਿਰ ਦੀ ਸਰਕਾਰ ਬਣਨੀ ਹੈ, ਉਥੇ ਈ.ਡੀ. ਆਉਂਦੀ ਹੈ। ਇਹਦਾ ਇਤਿਹਾਸ ਗਵਾਹ ਹੈ।

  ਕੇਜਰੀਵਾਲ ਦੇ ਦੋਸ਼ਾਂ 'ਤੇ ਕੀ ਕਹੋਗੇ?

  ਜਦੋਂ ਵੀ ਚੋਣਾਂ ਆਉਂਦੀਆਂ ਹਨ, ਕੇਜਰੀਵਾਲ ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਵੱਡੇ ਨੇਤਾਵਾਂ 'ਤੇ ਵੱਡੇ-ਵੱਡੇ ਦੋਸ਼ ਲਾਏ ਅਤੇ ਚੋਣਾਂ ਤੋਂ ਬਾਅਦ ਵੀ ਗੋਡੇ ਟੇਕ ਕੇ ਮੁਆਫੀ ਮੰਗੀ। ਜੇਕਰ ਇਲਜ਼ਾਮ ਲਾਏ  ਹਨ ਤਾਂ ਸਾਬਤ ਕਰੋ…ਕੇਜਰੀਵਾਲ ਦੀ ਕੋਈ ਭਰੋਸੇਯੋਗਤਾ ਨਹੀਂ…ਮੈਂ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ।

  ਕੇਜਰੀਵਾਲ ਕਹਿ ਰਿਹਾ ਹੈ ਕਿ ਤੁਸੀਂ ਆਪਣੀ ਸੀਟ ਤੋਂ ਹਾਰੋਗੇ?

  ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਚਮਕੌਰ ਤੋਂ ਕੇਜਰੀਵਾਲ ਆ ਕੇ ਮੇਰੇ ਨਾਲ ਲੜੋ।

  ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਕੌਣ ਹੋਵੇਗਾ?

  ਸੀਐਮ ਚੰਨੀ ਨੇ ਜਵਾਬ ਦਿੰਦਿਆ ਆਖਿਆ ਕਿ ਨਵਜੋਤ ਸਿੱਧੂ ਨੇ ਕਈ ਕੰਮ ਕੀਤੇ ਹਨ। ਲੋਕ ਦੇਖਣਗੇ ਕਿ ਉਹ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੁੰਦੇ ਹਨ ਕਿਉਂਕਿ ਮੁੱਖ ਮੰਤਰੀ ਬਣਨ ਲਈ ਕਈ ਗੁਣਾਂ ਦੀ ਲੋੜ ਹੁੰਦੀ ਹੈ। ਉਹ ਜੋ ਚੰਗਾ ਹੈ ਉਸਨੂੰ ਅੱਗੇ ਲਿਆਂਦਾ ਜਾਵੇਗਾ। ਕਾਂਗਰਸ, ਰਾਹੁਲ ਅਤੇ ਸੋਨੀਆ ਸਾਰੇ ਮੇਰਾ ਬਚਾਅ ਕਰ ਰਹੇ ਹਨ। ਕਾਂਗਰਸ ਕਿਤੇ ਨਹੀਂ ਗਈ, ਕਾਂਗਰਸ ਇੱਥੇ ਹੈ। ਪਾਰਟੀ ਜਿਸ ਨੂੰ ਵੀ ਮੁੱਖ ਮੰਤਰੀ ਬਣਾਏਗੀ ਮੈਂ ਉਸ ਦੇ ਨਾਲ ਹਾਂ। ਚਾਹੇ ਉਹ ਸਿੱਧੂ ਹੋਵੇ ਜਾਂ ਜਾਖੜ।

  ਰੇਤ ਮਾਫੀਆ ਅਤੇ ਡਰੱਗ ਮਾਫੀਆ ਖਿਲਾਫ ਸੂਬੇ 'ਚ ਹੁਣ ਤੱਕ ਕੀ ਕਾਰਵਾਈ ਹੋਈ ਹੈ?

  ਮੈਨੂੰ ਕੰਮ ਕਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ, ਮੇਰੀ ਲੜਾਈ ਹਰ ਮਾਫੀਆ ਦੇ ਖਿਲਾਫ ਹੈ। ਮੈਨੂੰ ਕਿਸੇ ਮਾਫੀਆ ਨਾਲ ਲੜਨ ਲਈ ਕਿਸੇ ਅਹੁਦੇ ਜਾਂ ਕੁਰਸੀ ਦੀ ਲੋੜ ਨਹੀਂ ਹੈ।

  ਕੈਪਟਨ ਅਮਰਿੰਦਰ ਸਿੰਘ ਬਾਰੇ ਤੁਹਾਡੀ ਕੀ ਰਾਏ ਹੈ?

  ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਕੈਪਟਨ ਦੀ ਇੱਛਾਸ਼ਕਤੀ ਨਹੀਂ ਸੀ, ਨਹੀਂ ਤਾਂ ਉਹ ਅੱਜ ਵੀ ਸੀ.ਐਮ. ਹੁੰਦੇ।  ਕੈਪਟਨ ਨੇ ਆਪਣੇ ਖਿਲਾਫ ਚੱਲ ਰਹੇ ਈਡੀ ਦੇ ਕੇਸ ਬਾਰੇ ਵੀ ਕੁਝ ਕਿਹਾ। ਹਰ ਕੋਈ ਈਡੀ ਦੇ ਦਬਾਅ ਹੇਠ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹੈ।


  ਕੀ ਪੰਜਾਬ ਮਾਡਲ ਮੈਨੀਫੈਸਟੋ 'ਚ ਸ਼ਾਮਲ ਹੋਣਗੇ ਸਿੱਧੂ?

  ਸੀਐਮ ਨੇ ਆਖਿਆ, ਨਹੀਂ ਜਾਣਦਾ।

  ਵਿਰੋਧੀ ਧਿਰ ਦਾ ਦੋਸ਼ ਹੈ ਕਿ ਤੁਸੀਂ ਆਮ ਨਹੀਂ ਸਗੋਂ ਖਾਸ ਹੋ?

  ਚੰਨੀ ਬੋਲੇ, ਕੇਜਰੀਵਾਲ ਜੈੱਟ 'ਚ ਕਿਵੇਂ ਆਏ, ਵੱਡੇ-ਵੱਡੇ ਹੋਟਲਾਂ ਤੇ ਟਰੇਨਾਂ 'ਚ ਕਿਵੇਂ ਸਫਰ ਕਰਦੇ ਹਨ।

  ਫ਼ਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਸਵਾਲ 'ਤੇ, ਕੀ ਤੁਹਾਨੂੰ ਨੁਕਸਾਨ ਨਹੀਂ ਹੋਵੇਗਾ?

  ਇਸ ਸਵਾਲ ਦੇ ਜਵਾਬ ਵਿੱਚ ਸੀਐਮ ਚੰਨੀ ਨੇ ਕਿਹਾ ਕਿ, ਕੀ ਪ੍ਰਧਾਨ ਮੰਤਰੀ ਨੂੰ ਕੋਈ ਨੁਕਸਾਨ ਹੋਇਆ... ਉਹ ਪ੍ਰਧਾਨ ਮੰਤਰੀ ਹੈ, ਮੈਂ ਵੀ ਪਿਆਰ ਕਰਦਾ ਹਾਂ... ਅਜਿਹਾ ਕੁਝ ਨਹੀਂ ਹੋਇਆ ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਵੇ। ਉਹ ਸਹੀ ਸਲਾਮਤ ਵਾਪਸ ਆ ਗਏ, 70000 ਕੁਰਸੀਆਂ ਸਨ ਅਤੇ 700 ਲੋਕ ਵੀ ਨਹੀਂ ਆਏ ਸੀ, ਇਸ ਲਈ ਪ੍ਰਧਾਨ ਮੰਤਰੀ ਵਾਪਸ ਚਲੇ ਗਏ। ਪਾਰਟੀ ਨੂੰ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।

  Published by:Ashish Sharma
  First published:

  Tags: Assembly Elections 2022, Charanjit Singh Channi, Exclusive Interview, Punjab Congress, Punjab Election 2022