Home /News /punjab /

Punjab Election 2022: ਕੇਜਰੀਵਾਲ ਹੁਣ ਤੱਕ 51 ਹਜ਼ਾਰ ਵਾਰ ਝੂਠ ਬੋਲਿਆ- ਸੀਐਮ ਚੰਨੀ

Punjab Election 2022: ਕੇਜਰੀਵਾਲ ਹੁਣ ਤੱਕ 51 ਹਜ਼ਾਰ ਵਾਰ ਝੂਠ ਬੋਲਿਆ- ਸੀਐਮ ਚੰਨੀ

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ (file photo)

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ (file photo)

ਅਰਵਿੰਦ ਕੇਜਰੀਵਾਲ ਨੇ ਧੂਰੀ ਤੋਂ ਭਗਵੰਤ ਮਾਨ ਦੀ 51 ਹਜ਼ਾਰ ਵੋਟਾਂ ਨਾਲ ਜਿੱਤ ਦਾ ਦਾਅਵਾ ਕੀਤਾ, ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਘੱਟੋ-ਘੱਟ 51 ਹਜ਼ਾਰ ਝੂਠ ਬੋਲੇ ਹਨ।

  • Share this:


    Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਨੂੰ ਤਿੰਨ ਦਿਨ ਬਾਕੀ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਉਤੇ ਪੂਰਾ ਜੋਰ ਲਾਇਆ ਹੋਇਆ ਹੈ। ਉਥੇ ਇੱਕ-ਦੂਜੇ ਉਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਹਨ। ਇਸ ਸਭ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਟਵਿੱਟਰ ਜੰਗ ਜਾਰੀ ਹੈ। ਅੱਜ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਦੋਸ਼ ਲਾਇਆ ਹੈ ਕਿ ਆਪ ਸੁਪਰੀਮੋ ਕੇਜਰੀਵਾਲ ਹੁਣ ਤੱਕ 51 ਹਜ਼ਾਰ ਵਾਰ ਝੂਠ ਬੋਲ ਚੁੱਕੇ ਹਨ।




    ਅਰਵਿੰਦ ਕੇਜਰੀਵਾਲ ਨੇ ਧੂਰੀ ਤੋਂ ਭਗਵੰਤ ਮਾਨ ਦੀ 51 ਹਜ਼ਾਰ ਵੋਟਾਂ ਨਾਲ ਜਿੱਤ ਦਾ ਦਾਅਵਾ ਕੀਤਾ, ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਘੱਟੋ-ਘੱਟ 51 ਹਜ਼ਾਰ ਝੂਠ ਬੋਲੇ ਹਨ। 10 ਮਾਰਚ ਨੂੰ ਤੁਹਾਡੇ ਇਹ ਸ਼ਬਦ ਵੀ ਗਲਤ ਸਾਬਤ ਹੋਣਗੇ। ਉਨ੍ਹਾਂ  ਕੇਜਰੀਵਾਲ ਨੂੰ ਕੋਈ ਸਿਆਸੀ ਭਵਿੱਖਬਾਣੀ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ 'ਤੇ ਝੂਠੇ ਵਾਅਦੇ ਕਰਨ ਦੇ ਦੋਸ਼ ਵੀ ਲਾਏ।

    Published by:Ashish Sharma
    First published:

    Tags: AAP Punjab, Arvind Kejriwal, Assembly Elections 2022, Charanjit Singh Channi, Punjab Assembly Polls, Punjab Assembly Polls 2022, Punjab Congress, Punjab Election 2022