PUNJAB ELECTION 2022: ਸਾਲ 2022 ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਸਾਰੀਆਂ ਪਾਰਟੀਆਂ ਨੇ ਕਮਰ ਕਸੇ ਕੀਤੇ ਹੋਏ ਹਨ। ਲੋਕਾਂ ਨੂੰ ਆਪਣੇ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਪਾਰਟੀ ਲੀਡਰ ਹਰ ਹੀਲਾ ਵਰਤ ਰਹੇ ਹਨ। ਨਿਊਜ਼18 ਪੰਜਾਬ/ਹਰਿਆਣਾ/ਹਿਮਾਚਲ ਵੱਲੋਂ ਇਨ੍ਹਾਂ ਚੋਣਾਂ ਲਈ ਵਿਸ਼ੇਸ਼ ਮੁਹਿੰਮ 'ਰਾਈਜ਼ਿੰਗ ਪੰਜਾਬ' (Rising Punjab) ਦਾ ਲਾਈਵ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਲੀਡਰ ਨਹੀਂ ਸਗੋਂ ਇੱਕ ਵਰਕਰ ਸਮਝਦਾ ਹਾਂ। ਮੇਰਾ ਕੋਈ ਪਰਿਵਾਰਕ ਪਿਛੋਕੜ ਵੀ ਰਾਜਨੀਤੀ ਨਾਲ ਨਹੀਂ ਸੀ। ਮੈਂ ਆਪਣੇ ਪਾਰਟੀ ਦੇ ਫੰਕਸ਼ਨ ਵਿੱਚ ਕੁਰਸੀਆਂ ਵੀ ਲਗਵਾਈਆਂ ਹਨ ਤੇ ਦਰੀਆਂ ਵਿੱਚ ਵਿਛਾਈਆਂ ਹਨ। ਇਸ ਲਈ ਮੈਂ ਆਪਣੇ ਨੂੰ ਲੀਡਰ ਨਹੀਂ ਵਰਕਰ ਹੀ ਸਮਝਦਾ ਹਾਂ। ਇਹੀ ਮੇਰੀ ਨੀਤੀ ਹੈ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਵੀ ਵਿਰੋਧੀ ਧਿਰਾਂ ਉਤੇ ਸ਼ਬਦੀ ਵਾਰ ਵੀ ਕੀਤੇ। ਉਨ੍ਹਾਂ ਕਿਹਾ ਕਿ ਆਪ ਵਾਲੇ ਖੁਦ ਨੂੰ ਆਮ ਦਰਸਾਉਂਦੇ, ਮੈਂ ਹੈਂ ਹੀ ਆਮ ਆਦਮੀ ਹਾਂ। ਕੇਜਰੀਵਾਲ ਦੂਜੇ ਸੂਬੇ ਦਾ ਹੈ, ਉਹ ਇੱਥੇ ਆ ਕੇ ਕਿਉਂ ਰਾਜ ਕਰਨ। ਪੰਜਾਬ ਉਤੇ ਪੰਜਾਬ ਦੇ ਵਾਸੀ ਰਾਜ ਕਰਨਗੇ। ਸੀਐਮ ਬੋਲੇ ਉਨ੍ਹਾਂ ਦੇ ਪੋਸਟਰਾਂ ਤੇ ਲਿਖਿਆ ਹੁੰਦਾ ਹੈ ਐਂਤਕੀ ਵਾਰ ਕੇਜਰੀਵਾਲ, ਐਤਕੀ ਵਾਰ ਪੰਜਾਬ ਦੇ ਲੋਕ ਕਿਉਂ ਨਹੀਂ। ਪੋਸਟਰਾਂ ਵਿੱਚ ਸਿਰਫ ਕੇਜਰੀਵਾਲ ਦੀ ਫੋਟੋ ਹੁੰਦੀ, ਕਿਉਂਕਿ ਉਹ ਆਪ ਹੀ ਪੰਜਾਬ ਵਿਚ ਰਾਜ ਕਰਨਾ ਚਾਹੁੰਦੇ ਹਨ। ਪੰਜਾਬ 'ਚ ਬਾਹਰਲਾ ਬੰਦਾ ਰਾਜ ਕਿਉਂ ਕਰੇ, ਇਹ ਕੋਈ ਸ਼ਾਮਲਾਟ ਦੀ ਜ਼ਮੀਨ ਹੈ ਜਿਹੜਾ ਮਰਜ਼ੀ ਦੱਬ ਲਵੇ।
ਰਾਘਵ ਚੱਢਾ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੇਰੇ ਇਲਾਕੇ ਦੀ ਦਰਿਆ ਵਿੱਚੋਂ ਰੇਤਾ ਕੱਢਿਆ ਜਾ ਰਿਹਾ ਹੈ, ਜੋ ਕਿ ਲੀਗਲ ਖੱਡ ਵਿਚੋਂ ਚੁੱਕਿਆ ਜਾ ਰਿਹਾ ਹੈ। ਅਸੀਂ ਉਸਦੇ ਕਾਗਜ ਵੀ ਪੇਸ਼ ਕੀਤੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ 16 ਤੋਂ 22 ਰੁਪਏ ਤੱਕ ਰੇਤਾ ਵਿਕਦਾ ਸੀ, ਹੁਣ ਉਥੇ ਸਾਢੇ 5 ਰੁਪਏ ਵਿੱਕ ਰਿਹਾ ਹੈ। ਇਨ੍ਹਾਂ ਉਥੇ ਸਭ ਨੂੰ ਪੁਛਿਆ ਪਰ ਜਵਾਬ ਸਾਢੇ ਪੰਜ ਰੁਪਏ ਵਾਲਾ ਹੀ ਮਿਲਿਆ। ਇਹ ਬਿਨਾਂ ਗੱਲ ਤੋਂ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਸੋਨੇ ਦੀ ਚਿੜੀਆ ਹੈ, ਪੰਜਾਬ ਸ਼ਾਨਦਾਰ ਹੈ। ਜਿਹੜੇ ਲੋਕ ਪਹਿਲਾਂ ਚਲਾ ਰਹੇ ਸੀ ਉਹਨਾਂ ਨੇ ਲੁੱਟਿਆ ਹੈ, ਉਨ੍ਹਾਂ ਨੂੰ ਹਟਾਉਣਾ ਪੈਣਾ ਹੈ। ਅੱਜ ਪੰਜਾਬ ਦੀ 2 ਮਹੀਨਿਆਂ ਵਿਚ ਹਾਲਾਤ ਬਦਲ ਗਏ ਹਨ। ਲੋਕਾਂ ਦੇ ਚਿਹਰਿਆਂ ਉਤੇ ਖੁਸ਼ੀ ਆ ਗਈ ਹੈ। ਦੋ-ਦੋ ਸਾਲਾਂ ਤੋਂ ਲੋਕਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਸੀ। ਮੈਂ ਲਗਵਾ ਦਿੱਤੇ ਹਨ। ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆ ਚੰਨੀ ਬੋਲੇ ਲੋਕਾਂ ਉਤੇ ਟੈਕਸ ਪਾ ਕੇ ਤੁਸੀ ਆਪਣੀ ਬੱਸਾਂ ਬਣਾ ਲਈਆਂ, ਇੰਝ ਨਹੀਂ ਚਲਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Charanjit Singh Channi, Punjab Congress, Punjab Election 2022