
Punjab Election 2022: ਜਿੱਤ 'ਤੇ ਯਕੀਨ ਹੈ ਤਾਂ ਇਕੱਲੀ ਸੀਟ 'ਤੇ ਚੋਣ ਲੜੇ ਮਜੀਠਿਆ- ਸਿੱਧੂ
ਅੰਮ੍ਰਿਤਸਰ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਵਜੋਤ ਸਿੱਧੂ ਨੇ ਅਕਾਲੀ ਦਲ ਉਤੇ ਤਿੱਖੇ ਸ਼ਬਦੀ ਵਾਰ ਕੀਤੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਬਿਰਕਮ ਮਜੀਠਿਆ ਨੂੰ ਆਪਣੇ ਜਿੱਤ ਉਤੇ ਭਰੋਸਾ ਹੈ ਤਾਂ ਇਕੱਲੀ ਸੀਟ ਉਤੇ ਚੋਣ ਲੜਨ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਮਜੀਠੀਆ ਦੇ ਨਸ਼ਾ ਵੇਚਿਆ ਹੈ। ਬਿਕਰਮ ਮਜੀਠੀਆ ਦੇ ਖਿਲਾਫ ਐਸਟੀਐਫ ਦੀ ਰਿਪੋਰਟ ਵਿਚ ਵੀ ਸਬੂਤ ਹਨ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਹ ਰਲ ਕੇ 75-25 ਖੇਡ ਰਹੇ ਹਨ। ਸਿੱਧੂ ਪਰਿਵਾਰਕ ਵਿਵਾਦ ਬਾਰੇ ਪਹਿਲੀ ਵਾਰ ਮੀਡੀਆ ਸਾਹਮਣੇ ਬੋਲੇ ਕਿ ਇਨ੍ਹਾਂ ਨੇ ਗੰਦੀ ਸਿਆਸਤ ਕਰਕੇ ਹੀ ਮੇਰਾ ਪਰਿਵਾਰਕ ਮੁੱਦਾ ਚੁੱਕਿਆ ਹੈ। ਜਦੋਂ ਇਨ੍ਹਾਂ ਨੂੰ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਇਹ ਮੇਰੀ ਮਾਂ ਨੂੰ ਕਬਰਾਂ ਵਿੱਚੋਂ ਕੱਢ ਲਿਆਏ ਹਨ। ਮੇਰੇ 17 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਇੱਕ ਵੀ ਪਰਚਾ ਨਹੀਂ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।