Home /News /punjab /

Punjab Election 2022 : ਸਿੱਧੂ ਦੀ ਹਾਰ ਤੇ ਜਨਤਾ ਦੇ ਮੁੱਦਿਆਂ ਦੀ ਜਿੱਤ ਹੋਵੇਗੀ : ਬਿਕਰਮ ਮਜੀਠਿਆ

Punjab Election 2022 : ਸਿੱਧੂ ਦੀ ਹਾਰ ਤੇ ਜਨਤਾ ਦੇ ਮੁੱਦਿਆਂ ਦੀ ਜਿੱਤ ਹੋਵੇਗੀ : ਬਿਕਰਮ ਮਜੀਠਿਆ

ਬਿਕਰਮ ਮਜੀਠਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਲੋਕ ਜਿੱਤਣਗੇ, ਉਨ੍ਹਾਂ ਦੇ ਮੁੱਦੇ ਜਿੱਤਣਗੇ। ਲੋਕ ਸਿੱਧੂ ਨੂੰ ਨਕਾਰ ਦੇਣਗੇ।

  • Share this:
    Punjab Elections 2022: ਪੰਜਾਬ ਦੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਵੋਟ ਭੁਗਤਾਈ। ਇਸ ਮੌਕੇ ਸ. ਮਜੀਠਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਲੋਕ ਜਿੱਤਣਗੇ, ਉਨ੍ਹਾਂ ਦੇ ਮੁੱਦੇ ਜਿੱਤਣਗੇ। ਲੋਕ ਸਿੱਧੂ ਨੂੰ ਨਕਾਰ ਦੇਣਗੇ। ਇੱਥੇ ਉਦਯੋਗ ਦਾ ਕੋਈ ਵਿਕਾਸ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠੀਆ ਚੋਣ ਲੜ ਰਹੇ ਹਨ।

    ਜਦੋਂ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਉਪਰੰਤ ਨਵਜੋਤ ਸਿੱਧੂ ਵਾਪਸ ਪਰਤ ਰਹੇ ਸਨ ਤਾਂ ਮਜੀਠੀਆ ਪੁੱਜ ਰਹੇ ਸਨ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਦੋਵਾਂ ਦੀਆਂ ਨਜ਼ਰਾਂ ਮਿਲੀਆਂ, ਪਰ ਦਿਲ ਮਿਲਦੇ ਨਜ਼ਰ ਨਹੀਂ ਆਏ। ਦੋਵਾਂ ਨੇ ਸ਼ਾਇਦ ਇੱਕ ਦੂਜੇ ਨੂੰ ਕੁੱਝ ਕਿਹਾ, ਪਰ ਹਾਲੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਕਿਉਂਕਿ ਮਜੀਠੀਆ ਦੇ ਚਿਹਰੇ 'ਤੇ ਮਾਸਕ ਲੱਗਿਆ ਹੋਇਆ ਸੀ। ਇਸ ਸੀਟ ਉਤੇ ਦੋਵਾਂ ਵਿਚਾਲੇ ਫਸਵਾਂ ਮੁਕਾਬਲਾ ਹੈ।

    ਸੂਬੇ ਵਿੱਚ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗਠਜੋੜ ਕਰ ਲਿਆ ਹੈ, ਜਿਸ ਵਿੱਚ ਦੋਵੇਂ ਪਾਰਟੀਆਂ 25 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਕੱਠੀਆਂ ਹੋਈਆਂ ਹਨ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 20 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦਕਿ ਅਕਾਲੀ ਦਲ ਨੇ ਬਾਕੀ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
    Published by:Ashish Sharma
    First published:

    Tags: Assembly Elections 2022, Bikram Singh Majithia, Punjab Assembly elections, Punjab Assembly Polls, Punjab Assembly Polls 2022, Punjab Election, Punjab Election 2022, Shiromani Akali Dal

    ਅਗਲੀ ਖਬਰ