Punjab election 2022 : ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਮੇਤ ਭਾਜਪਾ, ਕਾਂਗਰਸ ਤੇ ਆਪ ਦੇ ਸੈਂਕੜੇ ਆਗੂ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ 'ਚ ਹੋਏ ਸ਼ਾਮਲ (file photo) ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੁੰ ਪਟਿਆਲਾ ਜ਼ਿਲ੍ਹੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਾਰਕੀਟ ਕਮੇਟੀ ਸਮਾਣਾ ਦੇ ਸਾਬਕਾ ਚੇਅਰਮੈਨ ਸਮੇਤ ਭਾਜਪਾ, ਕਾਂਗਰਸ ਤੇ ਆਪ ਦੇ ਸੈਂਕੜੇ ਵਰਕਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਸ. ਬਾਦਲ ਨੇ ਇਹਨਾਂ ਆਗੂਆਂ ਨੂੰ ਸਿਰੋਪੇ ਪਾ ਕੇ ਪਾਰਟੀ ਵਿਚ ਜੀ ਆਇਆਂ ਕਿਹਾ ਤੇ ਭਰੋਸਾ ਦੁਆਇਆ ਕਿ ਇਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸੁਬੇ ਦੇ ਲੋਕਾਂ ਨੇ ਅੱਜ ਵੇਖ ਲਿਆ ਹੈ ਕਿ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਹੈ ਜੋ ਪੰਜਾਬੀਆਂ ਦੀਆਂ ਆਸਾਂ ਮੁਤਾਬਕ ਸਰਕਾਰ ਦੇ ਸਕਦਾ ਹੈ ਤੇ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦਾ ਹੈ ਤੇ ਵੱਖ ਵੱਖ ਵਰਗਾਂ ਲਈ ਲੋਕ ਭਲਾਈ ਸਕੀਮਾਂ ਲਾਗੂ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਦੇ ਗਠਨ ਮਗਰੋਂ ਵਿਕਾਸ ਦੇ ਕੰਮ ਨਵੇਂ ਸਿਰੇ ਤੋਂ ਮੁੜ ਸ਼ੁਰੂ ਕੀਤੇ ਜਾਣਗੇ ਜੋ ਕਾਂਗਰਸ ਨੇ ਪੰਜ ਸਾਲਾਂ ਤੋਂ ਠੱਪ ਕੀਤੇ ਹੋਏ ਹਨ।
ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਾਰਕੀਟ ਕਮੇਟੀ ਸਮਾਣਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟੋਡਰਪੁਰ ਤੇ ਉਹਨਾਂ ਦੇ ਸਾਥੀ, ਹੁਸ਼ਿਆਰਪੁਰ ਤੋਂ ਆਪ ਦੇ ਕਨਵੀਨਰ ਸੁਨੀਲ ਚੌਹਾਨ ਪੁੱਤਰ ਭਗਤ ਰਾਮ, ਹਰੀ ਓਮ ਪ੍ਰਧਾਨ ਭਾਜਪਾ, ਰਮੇਸ਼ ਕੁਮਾਰ ਆਪ, ਸੁਖਬਿੰਦਰ ਸਿੰਘ ਕਾਂਗਰਸ, ਗੌਰਵ ਸਿੰਘ ਕਾਂਗਰਸ, ਸੰਦੀਪ ਕੁਮਾਰ ਆਪ, ਮਨਜੀਤ ਸਿੰਘ ਆਪ, ਜਸਬੀਰ ਚੰਦ ਕਾਂਗਰਸ, ਅਸ਼ਵਨੀ ਕੁਮਾਰ ਭਾਜਪਾ, ਇੰਦਰਪ੍ਰੀਤ ਸਿੰਘ ਭਾਜਪਾ ਤੇ ਗੜ੍ਹਸ਼ੰਕਰ ਇਲਾਕੇ ਦੇ ਹੋਰ ਆਗੂ ਵੀ ਸ਼ਾਮਲ ਸਨ।
Published by: Ashish Sharma
First published: January 27, 2022, 20:55 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।