Home /News /punjab /

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ (file photo)

Punjab Election 2022 : ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ, News 18 ‘ਤੇ CM ਚੰਨੀ ਨੇ ਦਿੱਤੀ ਸਫਾਈ (file photo)

ਵੀਡੀਓ 'ਚ ਮੁੱਖ ਮੰਤਰੀ ਨੂੰ ਪੰਜਾਬੀ 'ਚ ਕਹਿੰਦੇ ਸੁਣਿਆ ਜਾ ਸਕਦਾ ਹੈ, ''ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਉਹ ਪੰਜਾਬੀ ਹੈ। ਯੂਪੀ, ਬਿਹਾਰ ਅਤੇ ਦਿੱਲੀ ਦੇ ਇਨ੍ਹਾਂ ਭਈਆਂ ਨੂੰ ਇੱਥੇ ਦਾਖਲ ਨਹੀਂ ਹੋਣ ਦੇਣਾ ਚਾਹੀਦਾ।

  • Share this:

    ਅੰਮਿ੍ਤਸਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi)  ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਚੰਨੀ ਨੇ ਪ੍ਰਿਅੰਕਾ ਗਾਂਧੀ ਨਾਲ ਪੰਜਾਬ 'ਚ ਵਿਧਾਨ ਸਭਾ ਚੋਣਾਂ (Punjab Assembly Elections) ਦੇ ਪ੍ਰਚਾਰ ਦੌਰਾਨ ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ, 'ਯੂਪੀ, ਬਿਹਾਰ, ਦਿੱਲੀ ਦੇ ਭਈਏ ਨੂੰ ਪੰਜਾਬ 'ਚ ਨਾ ਆਉਣ ਦਿਓ।' ਜਦੋਂ ਚੰਨੀ ਇਹ ਬਿਆਨ ਦੇ ਰਹੇ ਸਨ ਤਾਂ ਪ੍ਰਿਅੰਕਾ ਵੀ ਕੋਲ ਹੀ ਖੜ੍ਹੀ ਸੀ। ਹੁਣ ਜਦੋਂ ਪੰਜਾਬ 'ਚ ਚੋਣਾਂ 'ਚ ਕੁਝ ਹੀ ਦਿਨ ਰਹਿ ਗਏ ਹਨ ਤਾਂ ਚੰਨੀ ਇਸ ਬਿਆਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ।


    ਇਸ ਮੌਕੇ ਸੀਐਮ ਚੰਨੀ ਨੇ ਨਿਊਜ਼18 ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੇਜਰੀਵਾਲ ਲਈ ਬਾਹਰੀ ਸ਼ਬਦ ਦੀ ਵਰਤੋਂ ਕੀਤੀ ਹੈ। ਆਪ ਸੁਪਰੀਮੋ ਕੇਜਰੀਵਾਲ ਹਰਿਆਣਾ ਦੇ ਹਨ ਅਤੇ ਸਾਡੀ ਉਨ੍ਹਾਂ ਨਾਲ ਪਾਣੀ ਦੀ ਲੜਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਵਾਸੀ ਮਜ਼ਦੂਰ ਸਾਡੇ ਆਪਣੇ ਹਨ। ਉਹਨਾਂ ਦਾ ਆਪਣਾ ਪੰਜਾਬ ਹੈ।  ਮੈਂ ਪਰਵਾਸੀ ਮਜ਼ਦੂਰਾਂ ਬਾਰੇ ਕੁਝ ਨਹੀਂ ਕਿਹਾ ਹੈ। ਮੈਂ ਇਹ ਆਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਲੋਕਾਂ ਬਾਰੇ ਕਿਹਾ ਜੋ ਪੰਜਾਬ ਆ ਕੇ ਕਬਜ਼ਾ ਕਰਨਾ ਚਾਹੁੰਦੇ ਹਨ।

    ਚੰਨੀ ਦੇ ਇਸ ਬਿਆਨ ਦਾ ਵੀਡੀਓ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਵੀ ਸ਼ੇਅਰ ਕੀਤਾ ਹੈ। ਵੀਡੀਓ 'ਚ ਮੁੱਖ ਮੰਤਰੀ ਨੂੰ ਪੰਜਾਬੀ 'ਚ ਕਹਿੰਦੇ ਸੁਣਿਆ ਜਾ ਸਕਦਾ ਹੈ, ''ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਉਹ ਪੰਜਾਬੀ ਹੈ। ਯੂਪੀ, ਬਿਹਾਰ ਅਤੇ ਦਿੱਲੀ ਦੇ ਇਨ੍ਹਾਂ ਭਈਆਂ ਨੂੰ ਇੱਥੇ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੂਰੀਆ ਨੇ ਲਿਖਿਆ ਹੈ, ''ਪ੍ਰਿਯੰਕਾ ਵਾਡਰਾ ਜੀ ਉੱਤਰ ਪ੍ਰਦੇਸ਼ ਆ ਕੇ ਖੁਦ ਨੂੰ ਯੂਪੀ ਦੀ ਬੇਟੀ ਦੱਸਦੀ ਹੈ ਅਤੇ ਪੰਜਾਬ 'ਚ ਉੱਤਰ ਪ੍ਰਦੇਸ਼-ਬਿਹਾਰ ਦੇ ਲੋਕਾਂ ਦੇ ਅਪਮਾਨ 'ਤੇ ਤਾੜੀ ਮਾਰਦੀ ਹੈ, ਇਹ ਉਨ੍ਹਾਂ ਦਾ ਦੋਹਰਾ ਕਿਰਦਾਰ ਅਤੇ ਚਿਹਰਾ ਹੈ। "

    ਚੰਨੀ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਸੀ, ਜੋ ਪੰਜਾਬ ਵਿੱਚ ਆਪਣੀ ਪਾਰਟੀ ਦੀ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

    Published by:Ashish Sharma
    First published:

    Tags: AAP Punjab, Assembly Elections 2022, Charanjit Singh Channi, Punjab Assembly Polls, Punjab Assembly Polls 2022, Punjab Congress, Punjab Election 2022