ਲੰਬੀ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਅੱਜ ਵੀ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਤੇ ਉਪ ਮੁੱਖ ਮੰਤਰੀ ਮੁਦੇ ਤੇ ਉਠਾਏ ਸਵਾਲ ਤੇ ਬਾਦਲ ਜੇ ਕਿਹਾ ਕਿ ਇਸ ਬਾਰੇ ਸਾਰਿਆਂ ਦੀ ਰਾਏ ਲਈ ਗਈ ਸੀ, ਮੈਨੂੰ ਦੁੱਖ ਹੁੰਦਾ ਜਦੋ ਇੰਨੇ ਵੱਡੇ ਲੀਡਰ ਅਜਿਹੀਆਂ ਗੱਲਾਂ ਕਰਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਹਲ਼ਕੇ ਦੇ ਪਿੰਡ ਗੁਰਸਰਯੋਦਾ, ਕਬਰਵਾਲਾ, ਕੱਟਿਆ ਵਾਲੀ, ਕੋਲਿਆਂਵਾਲੀ ਆਦਿ ਪਿੰਡਾਂ ਵਿਚ ਚੋਣ ਜਲਸਿਆ ਨੂੰ ਸਬੋਧਨ ਕੀਤਾ। ਉਨ੍ਹਾਂ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਵਰੋਧੀਆ ਨੂੰ ਵੀ ਨਿਸ਼ਾਨੇ ਉਤੇ ਲਿਆ।
ਸਬਕਾ ਮੁੱਖ ਮੰਤਰੀ ਬਾਦਲ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੁੱਛੇ ਜਾਣ ਤੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਬਾਦਲ ਪਾਰਟੀ ਤੇ ਉਪ ਮੁੱਖ ਮੰਤਰੀ ਮੁਦੇ ਤੇ ਸਵਾਲ ਉਠਾਏ ਹਨ ਤਾਂ ਉਣਾ ਕਿਹਾ ਕਿ ਜਦੋ ਡਿਪਟੀ ਮੁੱਖ ਮੰਤਰੀ ਬਣਿਆ ਉਦੋਂ ਉਣਾ ਦੀ ਲੀਡਰਸ਼ਿਪ ਅਤੇ ਪ੍ਰਧਾਨ ਨਾਲ ਰਾਇ ਕੀਤੀ ਗਈ ਸੀ ਹੁਣ ਮੈਨੂੰ ਦੁੱਖ ਹੁੰਦਾ ਜਦੋ ਏਡੇ ਵੱਡੇ ਲੀਡਰ ਇਹੋ ਅਜਿਹੀਆਂ ਗੱਲਾਂ ਕਰਨ । ਇਹ ਪੁੱਛੇ ਜਾਣ ਤੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਮੈਨੂੰ ਮੇਰੀ ਪੰਜਾਬ ਨਾਲ ਪੁਰਾਣੀ ਸਾਂਝ ਅਤੇ ਪਿਆਰ ਹੈ ਉਣਾ ਕਿਹਾ ਕਿ ਜੇ ਇਨ੍ਹਾਂ ਹੀ ਪਿਆਰ ਸੀ ਤਾਂ 700 ਕਿਸਾਨਾਂ ਸਹੀਦ ਕਿਉਂ ਹੋਏ। ਪਹਿਲਾ ਕਨੂੰਨ ਬਣਾਏ ਫਿਰ ਵਾਪਸ ਲਏ ਜੇ ਕਿਸਾਨਾਂ ਦੇ ਹੱਕਾਂ ਵਿਚ ਲੜਾਈ ਲੜੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਸੀ ।ਪੁੱਛੇ ਜਾਣ ਤੇ ਹੁਣ ਚੋਣਾਂ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਣਾ ਕਿਹਾ ਕਿ ਚੋਣਾਂ ਵਿਚ ਸਾਰੀਆਂ ਲੋਕ ਸਮਝਦੇ ਹਨ । ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਆਪਣਾ ਮੈਨੀਫਸਟੋ ਜਾਰੀ ਕੀਤੀ ਜਾਣ ਤੇ ਪੁੱਛੇ ਜਾਣ ਤੇ ਉਣਾ ਕਿਹਾ ਕਿ ਸਾਨੂੰ ਸਾਰਾ ਪਤਾ ਕਿਸ ਤਰਾਂ ਦੀਆ ਲੋਕਾ ਦੀਆ ਜ਼ਰੂਰਤਾਂ ਹਨ ਕਿਉਕਿ ਅਸੀਂ ਸਾਰਾ ਕੁਝ ਸਮਝਦੇ ਹਾਂ ਬੇਰੁਜ਼ਗਾਰੀ ਕਿਸਾਨੀ, ਮੁੱਖ ਮੁਦੇ ਹਨ ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Parkash Singh Badal, Punjab Assembly Polls, Punjab Assembly Polls 2022, Punjab Election 2022, Shiromani Akali Dal, Sukhbir Badal