Home /News /punjab /

Punjab Election 2022 : ਰਾਮਾਂ ਮੰਡੀ ਸ਼ਹਿਰ 'ਚ ਆਜ਼ਾਦ MC ਨੇ ਫੜਿਆ ਅਕਾਲੀ ਦਲ ਦਾ ਪੱਲਾ

Punjab Election 2022 : ਰਾਮਾਂ ਮੰਡੀ ਸ਼ਹਿਰ 'ਚ ਆਜ਼ਾਦ MC ਨੇ ਫੜਿਆ ਅਕਾਲੀ ਦਲ ਦਾ ਪੱਲਾ

ਆਜ਼ਾਦ ਕੌਂਸਲਰ ਬੀਬੀ ਗੋਲਡੀ ਦੇਵੀ ਨੂੰ ਅਕਾਲੀ ਦਲ ਚ ਸ਼ਾਮਿਲ ਕਰਨ ਮੌਕੇ ਸਾਬਕਾ ਵਿਧਾਇਕ ਸਿੱਧੂ। 

ਆਜ਼ਾਦ ਕੌਂਸਲਰ ਬੀਬੀ ਗੋਲਡੀ ਦੇਵੀ ਨੂੰ ਅਕਾਲੀ ਦਲ ਚ ਸ਼ਾਮਿਲ ਕਰਨ ਮੌਕੇ ਸਾਬਕਾ ਵਿਧਾਇਕ ਸਿੱਧੂ। 

ਜੀਤ ਮਹਿੰਦਰ ਸਿੱਧੂ ਦੀ ਅਪੀਲ, ਮੇੈਨੂੰ ਜਿਤਾ ਕੇ ਭੇਜੋ ਸਰਕਾਰ ਬਨਣ ਤੇ ਰਾਮਾਂ ਮੰਡੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਉਪਰਾਲਾ ਕਰਾਂਗੇ

 • Share this:
  ਰਾਮਾਂ ਮੰਡੀ - ਰਾਮਾਂ ਮੰਡੀ ਸ਼ਹਿਰ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਨਗਰ ਦੇ ਵਾਰਡ ਨੰ: 4 ਤੋਂ ਜਿੱਤੀ ਆਜ਼ਾਦ ਕੌਂਸਲਰ ਬੀਬੀ ਗੋਲਡੀ ਦੇਵੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਬੀਬੀ ਗੋਲਡੀ ਦੇਵੀ ਨੂੰ ਸਿਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।

  ਇਸ ਮੌਕੇ ਆਪਣੇ ਸੰਬੋਧਨ ਵਿੱਚ ਸਿੱਧੂ ਨੇ ਕਿਹਾ ਕਿ ਪਿਛਲੇ ਪੰਜ ਸਾਲ ਸਮੁੱਚੇ ਪੰਜਾਬ ਵਾਂਗ ਹਲਕਾ ਤਲਵੰਡੀ ਸਾਬੋ ਦੇ ਲੋਕ ਵੀ ਆਪਣੇ ਮੁੱਦਿਆਂ ਦੀ ਲੜਾਈ ਲੜਦੇ ਰਹੇ ਕਿਉਂਕਿ ਉੱਪਰ ਕਾਂਗਰਸ ਦੇ ਆਗੂ ਪੰਜ ਸਾਲ ਕੁਰਸੀ ਪ੍ਰਾਪਤੀ ਦੀ ਲੜਾਈ ਲੜਦੇ ਰਹੇ, ਜਦੋਂਕਿ ਹਲਕੇ ਵੱਲੋਂ ਵੱਡੀ ਲੀਡ ਤੇ ਜਿਤਾ ਕੇ ਵਿਧਾਨ ਸਭਾ ਭੇਜੀ ਬੀਬੀ ਬਲਜਿੰਦਰ ਕੌਰ ਦਾ ਹਾਲ ਇਹ ਰਿਹਾ। ਉਨਾਂ ਨੇ ਪੰਜ ਸਾਲ ਹਲਕੇ ਦੇ ਲੋਕਾਂ ਨੂੰ ਮੂੰਹ ਦਿਖਾਉਣਾ ਵੀ ਜ਼ਰੂਰੀ ਨਹੀ ਸਮਝਿਆ। ਉਨਾਂ ਕਿਹਾ ਕਿ ‘ਆਪ’ ਵਿਧਾਇਕਾ ਦਾ ਤਾਂ ਇਹ ਹਾਲ ਰਿਹਾ ਕਿ ਉਸਦਾ ਆਪਣਾ ਪਿੰਡ ਜਗਾ ਰਾਮ ਤੀਰਥ ਜਦੋਂ ਮੀੰਹ ਦੇ ਪਾਣੀ ਕਾਰਣ ਡੁੱਬਣ ਦੀ ਕਗਾਰ ਤੇ ਸੀ ਤਾਂ ਉਦੋਂ ਵੀ ਉਹ ਚੰਡੀਗੜ੍ਹ ਬੈਠੇ ਰਹੇ ਅਤੇ ਮੈਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਿੰਡ ਦੀ ਸਥਿੱਤੀ ਤੋਂ ਜਾਣੂੰ ਕਰਵਾ ਕੇ ਲੋਕਾਂ ਦੀ ਮਦੱਦ ਲਈ ਪਹੁੰਚਣ ਦੀ ਅਪੀਲ ਕੀਤੀ। ਸਿੱਧੂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਮੇੈਨੂੰ ਜਿਤਾ ਕੇ ਭੇਜੋ ਸਰਕਾਰ ਬਨਣ ਤੇ ਰਾਮਾਂ ਮੰਡੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਉਪਰਾਲਾ ਕਰਾਂਗੇ।

  ਇਸ ਮੌਕੇ ਉਨਾਂ ਨਾਲ ਅਵਤਾਰ ਮੈਨੂੰਆਣਾ,ਸੰਜੀਵ ਕੁਮਾਰ ਕੌਂਸਲਰ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤਵੀਰ ਸਿੰਘ ਅਸੀਜਾ,ਬਸਪਾ ਆਗੂ ਰਵੀ ਕੁਮਾਰ,ਅਮਰ ਸਿੰਘ,ਰਾਜ ਤੋਗੜੀਆ,ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਹੈਪੀ ਖੋਸਾ,ਅਲਬੇਲ ਸਿੰਘ,ਗੁਰਚੇਤ ਸਿੰਘ,ਡਾ.ਰਾਜਕਿਰਨ,ਪਵਨ ਕੁਮਾਰ ਆਦਿ ਆਗੂ ਮੌਜੂਦ ਸਨ।
  Published by:Ashish Sharma
  First published:

  Tags: Assembly Elections 2022, Punjab Assembly Polls, Punjab Assembly Polls 2022, Punjab Election 2022, Shiromani Akali Dal, Talwandi Sabo

  ਅਗਲੀ ਖਬਰ