• Home
 • »
 • News
 • »
 • punjab
 • »
 • PUNJAB ELECTION 2022 JAGMOHAN KANG GIVES 2 DAYS ULTIMATUM TO HIGH COMMAND SAYS CHANNI GOT RS 5 CRORE FOR TICKETS

Punjab Election 2022: ਕੰਗ ਨੇ ਹਾਈਕਮਾਂਡ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ, ਕਿਹਾ; ਚੰਨੀ ਨੇ ਟਿਕਟ ਦੇ 5 ਕਰੋੜ ਲਏ

ਵੀਰਵਾਰ ਖਰੜ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਕਾਂਗਰਸੀ ਆਗੂ ਜਗਮੋਹਨ ਕਾਂਗਰਸ ਨੇ ਤਾਂ ਕਾਂਗਰਸ ਹਾਈਕਮਾਂਡ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦਾ ਅਲਟੀਮੇਟਮ ਹੀ ਦੇ ਦਿੱਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਟਿਕਟ ਵੇਚਣ ਦੇ ਦੋਸ਼ ਲਾਏ।

Youtube Video
 • Share this:
  ਚੰਡੀਗੜ੍ਹ: Punjab Election 2022: ਪੰਜਾਬ ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਤੋਂ ਨਾਰਾਜ਼ ਕਾਂਗਰਸੀ ਆਗੂਆਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਹੈ। ਵੀਰਵਾਰ ਖਰੜ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਕਾਂਗਰਸੀ ਆਗੂ ਜਗਮੋਹਨ ਕਾਂਗਰਸ ਨੇ ਤਾਂ ਕਾਂਗਰਸ ਹਾਈਕਮਾਂਡ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦਾ ਅਲਟੀਮੇਟਮ ਹੀ ਦੇ ਦਿੱਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਟਿਕਟ ਵੇਚਣ ਦੇ ਦੋਸ਼ ਲਾਏ। ਪੰਜਾਬ ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਅਤੇ ਧੁਰੰਤਰਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।

  ਇਸ ਮੌਕੇ ਜਗਮੋਹਨ ਕੰਗ ਨੇ ਸੀਐਮ ਚੰਨੀ ਉਤੇ ਦੋਸ਼ ਲਾਇਆ ਕਿ ਚੰਨੀ ਨੇ 5 ਕਰੋੜ 'ਚ ਟਿਕਟ ਦਾ ਸੌਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਲੋਕ ਹੀ ਦੱਸਦੇ ਹਨ ਕਿ  ਚੰਨੀ ਵੱਡੇ ਲੈਂਡ ਮਾਫੀਆ ਨਾਲ ਜੁੜਿਆ ਹੈ। ਉਨ੍ਹਾਂ ਅੱਗੇ ਕਿਹਾ ਕਿ  ਟਿੰਕੂ ਨੂੰ ਉਮੀਦਵਾਰ  ਬਣਾਇਆ ਹੈ ਉਹ ਮੋਰਿੰਡਾ ਤੋਂ ਹੈ ਨਾ ਕਿ ਖਰੜ ਦਾ ਹੈ। ਕੰਗ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੁੜ ਤੋਂ ਸਾਡੀ ਸਰਕਾਰ ਬਣਨੀ ਸੀ ਪਰ ਹੁਣ ਜਿਸ ਤਰ੍ਹਾਂ ਚੰਨੀ ਪਾਰਟੀ ਨੂੰ ਖੇਰੂ ਖੇਰੂ ਕਰ ਰਿਹਾ ਹੈ, ਉਸ ਤਰ੍ਹਾਂ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਨਾ ਤਾਂ ਚੰਨੀ ਨਾ ਤਾਂ ਕਾਂਗਰਸ ਪ੍ਰਧਾਨ ਸਿੱਧੂ ਦੀ ਸੁਣਦਾ ਹੈ ਅਤੇ ਨਾ ਹੀ ਜਾਖੜ। ਉਨ੍ਹਾਂ ਕਿਹਾ ਕਿ ਚੰਨੀ ਦੀ ਆਪਣੀ ਹਉਮੈ ਹੈ ਜੋ ਕਾਂਗਰਸ ਨੂੰ ਹੇਠਾਂ ਲੈ ਕੇ ਜਾਵੇਗੀ। 

  ਜਗਮੋਹਨ ਕੰਗ ਨੇ ਦੱਸਿਆ ਕਿ  ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਵੀ ਲਿਖਿਆ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਅੱਜ ਦੇ ਸਮੇਂ 'ਚ ਜੇਕਰ ਹਾਈਕਮਾਂਡ ਨੇ ਕੋਈ ਫੈਸਲਾ ਨਾ ਲਿਆ ਤਾਂ ਅਸੀਂ ਆਪਣੀ ਆਜ਼ਾਦ ਉਮੀਦਵਾਰੀ ਦੇ ਕਾਗਜ਼ ਭਰਾਂਗੇ।
  Published by:Ashish Sharma
  First published: