• Home
  • »
  • News
  • »
  • punjab
  • »
  • PUNJAB ELECTION 2022 LIST OF 12 CANDIDATES RELEASED BY SHIROMANI AKALI DAL UNITED

Punjab Election 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ

ਪਾਰਟੀ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਸਮੇਤ ਪ੍ਰਮੁੱਖ ਖਿਡਾਰੀਆਂ, ਸਮਾਜ ਸੇਵਕਾਂ ਅਤੇ ਕਿਸਾਨਾਂ ਨੂੰ ਮੈਦਾਨ ਵਿਚ ਉਤਾਰਿਆ ਹੈ।

Punjab Election 2022 :ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ

  • Share this:
    ਚੰਡੀਗੜ੍ਹ-  ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਸਤਖਤਾਂ ਹੇਠ ਜਾਰੀ ਪਹਿਲੀ ਸੂਚੀ ਵਿੱਚ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਪਾਰਟੀ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਮੇਤ ਸਾਬਕਾ ਸੰਸਦ ਮੈਂਬਰਾਂ ਅਤੇ ਉੱਘੇ ਖਿਡਾਰੀਆਂ, ਸਮਾਜ ਸੇਵੀ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਭਾਗੀਦਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਦੇ ਦਫ਼ਤਰ ਸਕੱਤਰ ਤੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਜਲਦੀ ਹੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰੇਗੀ।





    ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਸ: ਪਰਮਿੰਦਰ ਸਿੰਘ ਢੀਂਡਸਾ, ਦਿੜਬਾ ਤੋਂ ਸੋਮਾ ਸਿੰਘ ਘਰਾਚੋਂ, ਸਾਹਨੇਵਾਲ ਤੋਂ ਸ: ਹਰਪ੍ਰੀਤ ਸਿੰਘ ਗਰਚਾ, ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ, ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਬਾਘਾ ਪੁਰਾਣਾ ਤੋਂ ਸ: ਜਗਤਾਰ ਸਿੰਘ ਰਾਜੇਆਣਾ, ਸੁਨਾਮ ਤੋਂ ਸ: ਸਨਮੁੱਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸ: ਸਰਵਣ ਸਿੰਘ ਫਿਲੌਰ/ ਸ: ਦਮਨਵੀਰ ਸਿੰਘ ਫਿਲੌਰ, ਉੜਮੁੜ ਟਾਂਡਾ ਤੋਂ ਸ: ਮਨਜੀਤ ਸਿੰਘ ਦਸੂਹਾ, ਸੁਲਤਾਨਪੁਰ ਲੋਧੀ ਤੋਂ ਸ: ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਸ: ਦਲਜੀਤ ਸਿੰਘ ਗਿੱਲ, ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
    Published by:Ashish Sharma
    First published: