Punjab Assembly Election 2022: ਵਿਧਾਨ ਸਭਾ ਚੋਣਾਂ 2022 (Assembly Election 2022) ਦਾ ਆਖ਼ਰੀ ਗੇੜ ਚੱਲ ਰਿਹਾ ਹੈ ਅਤੇ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਸਰ ਨਹੀਂ ਛੱਡ ਰਹੀਆਂ। ਸੱਤਾਧਾਰੀ ਕਾਂਗਰਸ (Congress) ਪਾਰਟੀ ਨੂੰ ਲਾਂਭੇ ਕਰਨ ਲਈ ਪੰਜਾਬ (Punjab Politics) ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ ਵਿਖਾਈ ਦੇ ਰਹੀਆਂ ਹਨ। ਇਸ ਵਾਰ ਦੋ ਪਾਰਟੀਆਂ ਦਾ ਗਠਜੋੜ ਹੈ, ਜਿਨ੍ਹਾਂ ਵਿੱਚ ਅਕਾਲੀ ਦਲ ਅਤੇ ਬਸਪਾ, ਜਦਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇੱਕ ਪਾਸੇ ਹਨ। ਇਸਤੋਂ ਇਲਾਵਾ ਕਿਸਾਨਾਂ ਨੇ ਵੀ ਪੰਜਾਬ ਚੋਣਾਂ ਵਿੱਚ ਤਾਲ ਠੋਕੀ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਪ੍ਰਚਾਰ ਲਈ ਪਠਾਨਕੋਟ ਵਿੱਚ 11 ਵਜੇ ਜਨਤਕ ਰੈਲੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਪ੍ਰਧਾਨ ਮੰਤਰੀ ਦੀ ਦੂਜੀ ਰੈਲੀ ਹੋਵੇਗੀ ਅਤੇ ਇਸਤੋਂ ਬਾਅਦ ਉਹ ਵੀਰਵਾਰ ਇੱਕ ਹੋਰ ਰੈਲੀ ਕਰਨਗੇ।
ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰੂ ਰਵੀਦਾਸ ਜੈਯੰਤੀ ਦੇ ਮੱਦੇਨਜ਼ਰ ਵਾਰਾਣਸੀ ਪੁੱਜੇ ਹੋਏ ਹਨ। ਵਾਰਾਣਸੀ ਵਿੱਚ ਗੁਰੂ ਰਵੀਦਾਸ ਜੀ ਦਾ ਜਨਮ ਸਥਾਨ ਹੈ, ਜਿਥੇ ਚੰਨੀ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਵਿਧਾਨ ਸਭਾ ਚੋਣਾਂ 2022 ਦੀ ਸਭ ਤੋਂ ਪਹਿਲਾਂ ਅਤੇ ਪੂਰੀ ਲਾਈਵ ਅਪਡੇਟ ਲਈ ਵੇਖਦੇ ਰਹੋ ਨਿਊਜ਼18...