
Punjab Election 2022 : ਵਿਧਾਇਕ ਲਾਡੀ ਮੁੜ ਭਾਜਪਾ ਵਿੱਚ ਹੋਏ ਸ਼ਾਮਿਲ
ਚੰਡੀਗੜ੍ਹ : ਕਾਂਗਰਸੀ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਬਟਾਲਾ ਵਿਖੇ ਅੱਜ ਸ਼ਾਮ ਵੇਲੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਦੀ ਹਾਜ਼ਰ ਸਨ।
ਕਾਬਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ, ਪਰ 2 ਦਿਨਾਂ ਬਾਅਦ ਹੀ ਉਹ ਮੁੜ ਕਾਂਗਰਸ ਪਾਰਟੀ ਵਿੱਚ ਆ ਗਏ ਸਨ। ਸੀਐਮ ਚੰਨੀ ਨੇ ਉਹਨਾਂ ਨੂੰ ਮੁੜ ਕਾਂਗਰਸ ਵਿੱਚ ਲਿਆਂਦਾ ਸੀ। ਬਲਵਿੰਦਰ ਲਾਡੀ ਨੇ ਦੋ ਮਹੀਨਿਆਂ ਵਿੱਚ 2 ਵਾਰ ਕਾਂਗਰਸ ਪਾਰਟੀ ਅਤੇ ਇੱਕ ਵਾਰ ਭਾਜਪਾ ਪਾਰਟੀ ਛੱਡੀ ਹੈ। ਕਾਂਗਰਸ ਪਾਰਟੀ ਨੇ ਮੌਜੂਦਾ ਵਿਧਾਇਕ ਦੀ ਟਿਕਟ ਕੱਟ ਦਿੱਤੀ ਸੀ। ਇਸ ਤੋਂ ਬਾਅਦ ਲਾਡੀ ਕਾਂਗਰਸ ਤੋਂ ਨਰਾਜ਼ ਚੱਲ ਰਹੇ ਸਨ ਅਤੇ ਅੱਜ ਉਹ ਭਾਜਪਾ ਵਿੱਚ ਸ਼ਾਮਲ ਹੋਏ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।