Home /News /punjab /

ਵਿਰਾਸਤੀ ਸੱਭਿਆਚਾਰ ਨਾਲ ਪੋਲਿੰਗ ਬੂਥ 'ਤੇ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਬਰਾਤ ਲੈ ਪਹੁੰਚਿਆ ਤਾਂ ਲਾੜਾ...

ਵਿਰਾਸਤੀ ਸੱਭਿਆਚਾਰ ਨਾਲ ਪੋਲਿੰਗ ਬੂਥ 'ਤੇ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਬਰਾਤ ਲੈ ਪਹੁੰਚਿਆ ਤਾਂ ਲਾੜਾ...

ਨਾਭਾ ਵਿੱਚ ਵਿਰਾਸਤੀ ਸੱਭਿਆਚਾਰ ਨਾਲ ਪੋਲਿੰਗ ਬੂਥ 'ਤੇ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਬਰਾਤ ਲੈ ਪਹੁੰਚਿਆ ਤਾਂ ਲਾੜਾ...

ਨਾਭਾ ਵਿੱਚ ਵਿਰਾਸਤੀ ਸੱਭਿਆਚਾਰ ਨਾਲ ਪੋਲਿੰਗ ਬੂਥ 'ਤੇ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਬਰਾਤ ਲੈ ਪਹੁੰਚਿਆ ਤਾਂ ਲਾੜਾ...

Nabha Vote Cast By The Couple: ਤਸਵੀਰਾਂ ਵਿੱਚ ਵਿਰਾਸਤੀ ਸੱਭਿਆਚਾਰ ਦੀ ਝਲਕ ਦੇ ਨਾਲ-ਨਾਲ ਆਪਣੇ ਫ਼ਰਜ਼ ਪਹਿਲਕਦਮੀ ਵੀ ਨਜ਼ਰ ਆ ਰਹੀ ਹੈ, ਕਿਉਂਕਿ ਲਾੜੇ ਵੱਲੋਂ ਬਰਾਤ ਚੜ੍ਹਨ ਤੋਂ ਪਹਿਲਾਂ ਰੀਤੀ ਰਿਵਾਜਾਂ ਦੇ ਨਾਲ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਹੋਏ ਸਾਰੇ ਹੀ ਬਰਾਤੀ ਪਹਿਲਾਂ ਬੂਥ ਤੇ ਵੋਟ ਪਾਉਣ ਲਈ ਆਏ। ਸਭ ਤੋਂ ਪਹਿਲਾਂ ਲਾੜੇ ਹਰਭਜਨ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 

ਹੋਰ ਪੜ੍ਹੋ ...
  • Share this:
    ਭੁਪਿੰਦਰ ਨਾਭਾ

    ਨਾਭਾ :  ਜਿਵੇਂ ਹੀ ਅੱਜ ਸਵੇਰੇ 8 ਵਜੇ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਲੋਕਾਂ ਦੀਆਂ ਲੰਮੀਆਂ ਕਤਾਰਾਂ ਬੂਥਾਂ ਦੇ ਬਾਹਰ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵੋਟਾਂ ਦੇ ਦੌਰਾਨ ਇਹ ਪੰਜਾਬ ਦੀ ਇੱਕ ਵੱਖਰੀ ਤਸਵੀਰ ਵੇਖਣ ਨੂੰ ਮਿਲੀ ਹੈ, ਜਿਥੇ ਨਾਭਾ ਬਲਾਕ ਦੇ ਪਿੰਡ ਅਲੌਹਰਾਂ ਖੁਰਦ ਵਿਖੇ ਲਾੜਾ ਬਰਾਤ ਚੜ੍ਹਨ ਤੋਂ ਪਹਿਲਾਂ ਢੋਲ-ਧਮੱਕੇ ਨਾਲ ਬਰਾਤ ਸਮੇਤ ਵੋਟ ਪਾਉਣ ਲਈ ਬੂਥ ਤੇ ਪਹੁੰਚਿਆ। ਲਾੜੇ ਹਰਭਜਨ ਸਿੰਘ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜਮਹੂਰੀ ਹੱਕ ਨੂੰ ਤਰਜੀਹ ਦਿੱਤੀ ਹੈ ਪਹਿਲਾਂ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਵੋਟ ਪਾਈਏ ਅਤੇ ਇੱਕ ਚੰਗੇ ਨਾਗਰਿਕ ਨੂੰ ਸੱਤਾ ਵਿਚ ਲਿਆਈਏ।

    ਤਸਵੀਰਾਂ ਵਿੱਚ ਵਿਰਾਸਤੀ ਸੱਭਿਆਚਾਰ ਦੀ ਝਲਕ ਦੇ ਨਾਲ-ਨਾਲ ਆਪਣੇ ਫ਼ਰਜ਼ ਪਹਿਲਕਦਮੀ ਵੀ ਨਜ਼ਰ ਆ ਰਹੀ ਹੈ, ਕਿਉਂਕਿ ਲਾੜੇ ਵੱਲੋਂ ਬਰਾਤ ਚੜ੍ਹਨ ਤੋਂ ਪਹਿਲਾਂ ਰੀਤੀ ਰਿਵਾਜਾਂ ਦੇ ਨਾਲ ਢੋਲ-ਧਮੱਕੇ ਨਾਲ ਨੱਚਦੇ-ਟੱਪਦੇ ਹੋਏ ਸਾਰੇ ਹੀ ਬਰਾਤੀ ਪਹਿਲਾਂ ਬੂਥ ਤੇ ਵੋਟ ਪਾਉਣ ਲਈ ਆਏ। ਸਭ ਤੋਂ ਪਹਿਲਾਂ ਲਾੜੇ ਹਰਭਜਨ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

    ਇਸ ਮੌਕੇ ਵੋਟ ਪਾਉਣ ਉਪਰੰਤ ਗੱਲਬਾਤ ਕਰਦਿਆਂ ਲਾੜੇ ਹਰਭਜਨ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਵੋਟ ਪਾਉਣਾ ਆਪਣਾ ਮੁੱਢਲਾ ਫ਼ਰਜ਼ ਸਮਝਣਾ ਚਾਹੀਦਾ ਹੈ,ਕਿਉਂਕਿ ਜੇਕਰ ਅਸੀਂ ਵਧੀਆ ਵਿਅਕਤੀ ਨੂੰ ਵੋਟ ਪਾਵਾਂਗੇ ਤਾਂ ਹੀ ਸਾਡਾ ਸਮਾਜ ਨਰੋਆ ਤੇ ਵਧੀਆ ਸਿਰਜਿਆ ਜਾ ਸਕਦਾ ਹੈ।

    ਪਿੰਡ ਵਾਸੀ ਕੁਲਦੀਪ ਸਿੰਘ ਅਲਹੌਰਾਂ ਖੁਰਦ ਨੇ ਕਿਹਾ ਕਿ ਨੌਜਵਾਨ ਲਾੜੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਹੈ, ਕਿਉਂਕਿ ਹਰਭਜਨ ਸਿੰਘ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਮੈਂ ਪਹਿਲਾਂ ਵੋਟ ਪਾਵਾਂਗਾ ਤੇ ਫਿਰ ਬਰਾਤ ਚੜ੍ਹਾਂਗਾ। ਇਸ ਨਾਲ ਹਰ ਵਿਅਕਤੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰੇ।
    Published by:Sukhwinder Singh
    First published:

    Tags: Assembly Elections 2022, Nabha, Punjab BJP, Punjab Election 2022, SAD

    ਅਗਲੀ ਖਬਰ