Punjab Congress Crisis: ਨਵਜੋਤ ਸਿੱਧੂ ਦੀ ਦਰਬਾਰ ਸਾਹਿਬ ਫੇਰੀ ਬਣੀ ‘ਪਾਵਰ ਸ਼ੋਅ’, ਕੈਪਟਨ ਧੜਾ ਵੀ ਸਰਗਰਮ

News18 Punjabi | News18 Punjab
Updated: July 21, 2021, 12:59 PM IST
share image
Punjab Congress Crisis: ਨਵਜੋਤ ਸਿੱਧੂ ਦੀ ਦਰਬਾਰ ਸਾਹਿਬ ਫੇਰੀ ਬਣੀ ‘ਪਾਵਰ ਸ਼ੋਅ’, ਕੈਪਟਨ ਧੜਾ ਵੀ ਸਰਗਰਮ
Punjab Congress Crisis: ਨਵਜੋਤ ਸਿੱਧੂ ਦੀ ਦਰਬਾਰ ਸਾਹਿਬ ਫੇਰੀ ਬਣੀ ‘ਪਾਵਰ ਸ਼ੋਅ’, ਕੈਪਟਨ ਧੜਾ ਵੀ ਸਰਗਰਮ,

Punjab Congress Crisis : ਨਵਜੋਤ ਸਿੰਘ ਸਿੱਧੂ ਦੇ ਸ਼ੋਅ ਵਿੱਚ ਸ਼ਾਮਲ ਨਾ ਹੋਣ ਲਈ ਮੁੱਖ ਮੰਤਰੀ ਕੈਪਟਨ ਅਰਪਿੰਦਰ ਸਿੰਘ ਦੇ ਕੈਂਪ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਰਫੋਂ ਉਨ੍ਹਾਂ ਦੇ ਸਾਥੀਆਂ ਨਾਲ ਵੀ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ 12.30 ਵਜੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਗੇ। ਨਵਜੋਤ ਸਿੰਘ ਸਿੱਧੂ ਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਫੇਰੀ ਕਾਂਗਰਸ ਵਿੱਚ ‘ਪਾਵਰ ਸ਼ੋਅ’ ਬਣ ​​ਗਈ ਹੈ। ਸਿੱਧੂ ਦੇ ਨਾਲ ਖੜੇ ਮੰਤਰੀ ਅਤੇ ਵਿਧਾਇਕ ਇਸ ਸ਼ੋਅ ਵਿੱਚ ਵੱਧ ਤੋਂ ਵੱਧ ਵਿਧਾਇਕਾਂ ਅਤੇ ਮੰਤਰੀਆਂ ਦੀ ਹਾਜ਼ਰੀ ਲਈ ਜ਼ੋਰ ਪਾ ਰਹੇ ਹਨ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਦੇ ਨਜ਼ਦੀਕੀ ਮੰਤਰੀ ਅਤੇ ਵਿਧਾਇਕ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਇਸ ਸ਼ੋਅ ਵਿੱਚ ਘੱਟੋ ਘੱਟ ਵਿਧਾਇਕ ਪਹੁੰਚੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਧੂ ਦੀ ਫੇਰੀ ਦੀ ਘਟਨਾ ਤਾਕਤ ਦੇ ਪ੍ਰਦਰਸ਼ਨ ਵਿੱਚ ਬਦਲ ਗਈ ਹੈ। ਸਿੱਧੂ ਲਗਾਤਾਰ ਵਿਧਾਇਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਉਸ ਦੇ ਸਮਰਥਕ ਮੰਤਰੀਆਂ ਅਤੇ ਵਿਧਾਇਕਾਂ 'ਤੇ ਅੰਮ੍ਰਿਤਸਰ ਪਹੁੰਚਣ ਲਈ ਦਬਾਅ ਪਾ ਰਹੇ ਹਨ। ਇਹੀ ਕਾਰਨ ਹੈ ਕਿ ਦੇਰ ਸ਼ਾਮ ਪੰਜਾਬ ਕੈਬਨਿਟ ਦੇ ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਇਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਵਿਧਾਇਕਾਂ ਨੂੰ ਸਿੱਧੂ ਦੇ ਨਾਲ ਉਦੋਂ ਤੱਕ ਨਹੀਂ ਚੱਲਣਾ ਚਾਹੀਦਾ ਜਦੋਂ ਤਕ ਕੈਪਟਨ ਨਾਲ ਮੁੱਦੇ ਹੱਲ ਨਹੀਂ ਹੋ ਜਾਂਦੇ।

ਦੂਜੇ ਪਾਸੇ ਮੁੱਖ ਮੰਤਰੀ ਦੇ ਖੇਮੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਰਫੋਂ ਉਨ੍ਹਾਂ ਦੇ ਸਾਥੀਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਕਿ ਉਹ ਸਿੱਧੂ ਦੇ ਇਸ ਸ਼ੋਅ ਵਿੱਚ ਸ਼ਾਮਲ ਨਾ ਹੋਣ। ਇਸ ਤਰ੍ਹਾਂ ਦੋਵਾਂ ਧੜਿਆਂ ਦਰਮਿਆਨ ਚੱਲ ਰਹੀ ਤਕਰਾਰ ਵਿਚ ਨਿਰਪੱਖ ਰਹਿਣ ਵਾਲੇ ਵਿਧਾਇਕਾਂ ਦੀ ਸਮੱਸਿਆ ਵੱਧ ਗਈ ਹੈ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਨਾ ਚਾਹੀਦਾ ਹੈ। ਦੋ ਦਿਨ ਪਹਿਲਾਂ ਸਿੱਧੂ ਨੇ ਮੁੱਖ ਮੰਤਰੀ ਕੋਠੀ ਨੇੜੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ, ਦੂਜੇ ਪਾਸੇ ਵਿਧਾਇਕਾਂ ਦੀ ਚਿੰਤਾ ਇਹ ਹੈ ਕਿ ਪੰਜਾਬ ਵਿਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਹੈ।

ਜਾਖੜ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਿੱਧੂ ਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਿੱਧੇ ਤੌਰ ‘ਤੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ। ਇਨ੍ਹਾਂ ਤੋਂ ਇਲਾਵਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ ਸਿੱਧੂ ਨਾਲ ਮੌਜੂਦ ਰਹਿਣਗੇ। ਰਜ਼ੀਆ ਸੁਲਤਾਨਾ ਇਸ ਸ਼ੋਅ ਵਿਚ ਨਹੀਂ ਹੋਵੇਗੀ, ਕਿਉਂਕਿ ਅੱਜ ਬਕਰੀਦ ਹੈ। ਸਿੱਧੂ ਦੀ ਅੰਮ੍ਰਿਤਸਰ ਫੇਰੀ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਲ ਕੌਣ ਹੈ।
Published by: Ashish Sharma
First published: July 21, 2021, 12:55 PM IST
ਹੋਰ ਪੜ੍ਹੋ
ਅਗਲੀ ਖ਼ਬਰ