
Punjab Election 2022: ਮੁਕਤਸਰ 'ਚ ਬੀਜੇਪੀ ਉਮੀਦਵਾਰ ਨੇ ਭਰੇ ਆਪਣੇ ਨਾਮਜ਼ਦਗੀ ਕਾਗਜ਼
ਅਸ਼ਫਾਕ ਢੁੱਡੀ
ਸ੍ਰੀ ਮੁਕਤਸਰ ਸਾਹਿਬ - ਬੀਜੇਪੀ ਪਾਰਟੀ ਦੇ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਆਪਣੇ 65 ਦੇ ਕਰੀਬ ਉਮੀਦਵਾਰਾਂ ਦੀ ਸੁਚੀ ਜਾਰੀ ਕਰ ਚੋਣ ਮੈਦਾਨ ਵਿੱਚ ਉਤਾਰ ਗਿਆ ਹੈ ਉਥੇ ਹੀ ਉਮੀਦਵਾਰਾਂ ਦੇ ਵੱਲੋਂ ਵੀ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਡੱਟ ਗਏ ਨੇ ਇਸੇ ਦੇ ਚਲਦੇ ਚੋਣ ਕਮਿਸ਼ਨ ਦੇ ਵੱਲੋਂ ਵੀ ਉਮੀਦਵਾਰਾਂ ਦੇ ਲਈ ਨਾਮਜ਼ਦਗੀ ਕਾਗਜ਼ ਭਰਨ ਦੇ ਲਈ 25 ਜਨਵਰੀ 2022 ਤੋਂ ਲੈਕੇ 1 ਫਰਵਰੀ 2022 ਤੱਕ ਦੀ ਤਰੀਕ ਤਹਿ ਕੀਤੀ ਗਈ ਹੈ ਉਸੇ ਚਲਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਬੀਜੇਪੀ ਦੇ ਉਮੀਦਵਾਰ ਰਜੇਸ਼ ਕੁਮਾਰ ਗੋਰਾ ਪਠੇਲਾ ਦੇ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਐਸਡੀਐਮ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਸਾਥੀਆਂ ਨਾਲ ਮਿਲ ਕੇ ਭਰੇ।
ਆਪਣੇ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਸਾਡੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ ਟਿਕਟ ਦੇ ਕੇ ਮਾਨ ਬਕਸ਼ਿਆ ਹੈ ਤੇ ਮੁਕਤਸਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਮੇਰੇ ਤੇ ਭਰੋਸਾ ਜਤਾਇਆ। ਉਹਨਾਂ ਕਿਹਾ ਕਿ ਮੈਂ ਆਪਣੇ ਬੀਜੇਪੀ ਦੇ ਹਰ ਇੱਕ ਵਰਕਰ ਤੇ ਹਰ ਇੱਕ ਸਾਥੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਤੋਂ ਹਲਕੇ ਵਿੱਚ ਗੋਰਾ ਪਠੇਲਾ ਬਣਕੇ ਘਰ ਘਰ ਜਾ ਕੇ ਬੀਜੇਪੀ ਪਾਰਟੀ ਲਈ ਚੋਣ ਪ੍ਰਚਾਰ ਸ਼ੁਰੂ ਕਰ ਦੇਣ ਤੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਾਸਾਂ ਲਈ ਚੌਵੀ ਸਾਲ ਦੇ ਕਰੀਬ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਗੱਠ ਜੋੜ ਰਿਹਾ ਹੈ ਪਰ ਸਮਾਜਿਕ ਗੱਠਜੋੜ ਸੀ। ਉਨ੍ਹਾਂ ਕਿਹਾ ਕਿ ਗੱਠਜੋੜ ਤਾਂ ਪੰਜਾਹ ਪੰਜਾਹ ਸੀਟਾਂ ਦਾ ਸੱਤਰ ਤੀਹ ਸੀਟਾਂ ਦਾ ਗੱਠਜੋੜ ਹੁੰਦਾ ਹੈ ਪ੍ਰੰਤੂ ਅਕਾਲੀ ਦਲ ਵੇਲੇ ਚਰੱਨਵੇ ਤੇਈ ਸੀਟਾਂ ਦਾ ਜੋ ਗੱਠਜੋੜ ਸੀ ਉਹ ਗੱਠਜੋੜ ਪੰਜਾਬ ਦੇ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਲਗਾਇਆ ਗਿਆ ਸੀ ਪਰ ਜਦੋਂ ਤੇਈ ਸੀਟਾਂ ਦੇ ਉੱਪਰ ਬੀਜੇਪੀ ਚੋਣ ਲੜਦੀ ਸੀ ਤਾਂ ਸਾਡੇ ਵਰਕਰਾਂ ਦੇ ਵਿੱਚ ਬਹੁਤ ਹੀ ਨਿਰਾਸ਼ਾ ਹੁੰਦੀ ਸੀ ਤੇ ਹਾਈ ਕਮਾਨ ਨੂੰ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੀ ਪ੍ਰੰਤੂ ਹੁਣ ਜਦੋਂ ਅਕਾਲੀ ਦਲ ਬੀਜੇਪੀ ਨੂੰ ਛੱਡ ਕੇ ਪਾਸੇ ਹੋ ਗਿਆ ਤਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ ਭਰ ਵਿੱਚ ਰਾਹਤ ਮਹਿਸੂਸ ਕੀਤੀ ਗਈ ਹੈ।
ਹੁਣ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪੈਂਹਠ ਸੀਟਾਂ ਦੇ ਉੱਪਰ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਇਸ ਵਾਰ ਅਕਾਲੀ ਦਲ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਚ ਸਾਨੂੰ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਹੈ ਚਾਹੇ ਅਸੀਂ ਸ਼ਹਿਰ ਦੇ ਵਿੱਚ ਵਾਰਡਾਂ ਵਿਚ ਜਾ ਰਹੇ ਹਾਂ ਜਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਚੋਣ ਪ੍ਰਚਾਰ ਕਰਨ ਦੇ ਲਈ ਜਾ ਰਿਹਾ ਤੇ ਲੋਕਾਂ ਦੀ ਦਿਲੀ ਖਾਹਿਸ਼ ਹੈ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੰਬਰ ਵਨ ਤੇ ਰਹੇਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।