• Home
  • »
  • News
  • »
  • punjab
  • »
  • PUNJAB ELECTION 2022 NOMINATION PAPERS FILED BY FOUR CANDIDATES FROM TALWANDI SABO

Punjab Election 2022: ਤਲਵੰਡੀ ਸਾਬੋ ਤੋਂ ਚਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ

ਵਿਧਾਨ ਸਭਾ ਚੋਣਾਂ:-ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਮੇਤ ਚਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ।

ਫੋਟੋ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਮੌਕੇ ਅਕਾਲੀ ਦਲ ਦੇ ਜੀਤਮਹਿੰਦਰ ਸਿੰਘ ਸਿੱਧੂ

  • Share this:
    Munish Garg

    ਤਲਵੰਡੀ ਸਾਬੋ - 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ ਭਰਨ ਦੀ ਚੱਲ ਰਹੀ ਪ੍ਰਕ੍ਰਿਆ ਦੌਰਾਨ ਅੱਜ ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਮੇਤ ਕੁੱਲ ਚਾਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ। ਕੋਰੋਨਾ ਦੇ ਚਲਦਿਆਂ ਇਸ ਵਾਰ ਨਾਮਜ਼ਦਗੀ ਕਾਗਜ਼ ਭਰਨ ਮੌਕੇ ਉਮੀਦਵਾਰਾਂ ਦੇ ਸਮੱਰਥਕਾਂ ਦਾ ਇਕੱਠ ਕਿਤੇ ਦਿਖਾਈ ਨਹੀ ਦੇ ਰਿਹਾ।

    ਸਥਾਨਕ ਨਗਰ ਕੌਂਸਲ ਦਫਤਰ ਵਿਖੇ ਬਣਾਏ ਗਏ ਚੋਣ ਅਧਿਕਾਰੀ ਦੇ ਦਫਤਰ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਨਾਮਜ਼ਦਗੀ ਪੱਤਰ ਐੱਸ.ਡੀ.ਐੱਮ ਕਮ ਚੋਣ ਅਧਿਕਾਰੀ ਆਕਾਸ਼ ਬਾਂਸਲ ਕੋਲ ਦਾਖਿਲ ਕੀਤੇ। ਨਾਮਜ਼ਦਗੀ ਦਾਖਿਲ ਕਰਨ ਮੌਕੇ ਸਿੱਧੂ ਨਾਲ ਉਨਾਂ ਦੇ ਧਰਮਪਤਨੀ ਬੀਬਾ ਨਿਮਰਤ ਕੌਰ ਸਿੱਧੂ ਅਤੇ ਸਪੁੱਤਰੀ ਬੀਆ ਸਿੱਧੂ ਮੌਜੂਦ ਸਨ ਜਦੋਂਕਿ ਬਾਅਦ ਵਿੱਚ ਉਨਾਂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਉਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਿਲ ਕੀਤੇ। ਉੱਧਰ ਚੋਣ ਅਧਿਕਾਰੀ ਕੋਲ ਅੱਜ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਗਸੀਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਗੁਰੂਸਰ ਅਤੇ ਬੀਬੀ ਕਰਮਜੀਤ ਕੌਰ ਜੋਗੇਵਾਲਾ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖਿਲ ਕੀਤੇ।

    ਦੱਸਣਾ ਬਣਦਾ ਹੈ ਕਿ ਦਵਿੰਦਰ ਸਿੰਘ ਗੁਰੂਸਰ ਕਿਸਾਨ ਜਵਾਨ ਹਿੰਦ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ।    ਉੱਧਰ ਚੋਣ ਅਧਿਕਾਰੀ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਚੋਣ ਲੜਨ ਦੇ ਇਛੁੱਕ ਉਮੀਦਵਾਰ 1 ਫਰਵਰੀ ਤੱਕ ਆਪਣੇ ਨਾਮਜ਼ਦਗੀ ਕਾਗਜ਼ ਦਾਖਿਲ ਕਰ ਸਕਣਗੇ ਅਤੇ 2 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਜਦੋਂਕਿ 4 ਫਰਵਰੀ ਤੱਕ ਨਾਮ ਵਾਪਿਸ ਲਏ ਜਾ ਸਕਣਗੇ।
    Published by:Ashish Sharma
    First published: