Home /News /punjab /

Punjab Election 2022: ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ ਨੇ ਕੀਤੇ ਨਾਮਜ਼ਦਗੀ ਪੇਪਰ ਦਾਖਲ

Punjab Election 2022: ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ ਨੇ ਕੀਤੇ ਨਾਮਜ਼ਦਗੀ ਪੇਪਰ ਦਾਖਲ

Punjab Election 2022: ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ ਨੇ ਕੀਤੇ ਨਾਮਜ਼ਦਗੀ ਪੇਪਰ ਦਾਖਲ

Punjab Election 2022: ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ ਨੇ ਕੀਤੇ ਨਾਮਜ਼ਦਗੀ ਪੇਪਰ ਦਾਖਲ

ਰਾਜਪੁਰਾ ਤੋਂ  ਕਾਂਗਰਸ ਪਾਰਟੀ ਦੇ ਉਮੀਦਵਾਰ  ਹਰਦਿਆਲ ਸਿੰਘ ਕੰਬੋਜ ਵੱਲੋਂ  ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ

  • Share this:
    ਅਮਰਜੀਤ ਸਿੰਘ ਪੁੰਨੂੰ

    ਰਾਜਪੁਰਾ  - ਰਾਜਪੁਰਾ ਤੋਂ  ਕਾਂਗਰਸ ਪਾਰਟੀ ਵੱਲੋਂ  ਚੌਥੀ ਵਾਰ  ਹਰਦਿਆਲ ਸਿੰਘ ਕੰਬੋਜ ਨੂੰ  ਮੈਦਾਨ ਵਿੱਚ ਉਤਾਰਿਆ ਗਿਆ । ਅੱਜ ਰਾਜਪੁਰਾ ਦੇ  ਮਿੰਨੀ ਸੈਕਟਰੀਏਟ ਵਿਖੇ  ਕਾਂਗਰਸ ਪਾਰਟੀ ਦੇ ਉਮੀਦਵਾਰ  ਹਰਦਿਆਲ ਸਿੰਘ ਕੰਬੋਜ ਵੱਲੋਂ  ਰਾਜਪੁਰਾ ਦੇ  ਐਸਡੀਐਮ  ਕੰਮ  ਰਿਟਰਨਿੰਗ ਅਫਸਰ  ਕੋਲ ਆਪਣੇ  ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ। ਉਨ੍ਹਾਂ ਦੀ ਧਰਮ ਪਤਨੀ  ਬੀਬੀ ਗੁਰਮੀਤ ਕੌਰ ਵੱਲੋਂ  ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ।  ਹਰਦਿਆਲ ਸਿੰਘ ਕੰਬੋਜ  ਆਪਣੇ ਪਰਿਵਾਰ ਸਮੇਤ  ਰਾਜਪੁਰਾ ਮਿਨੀ ਸੈਕਟ੍ਰੀਏਟ ਵਿਖੇ ਪੇਪਰ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਵਾਸਤੇ ਆਏ ਸਨ। ਕਈ ਇਨ੍ਹਾਂ ਨਾਲ  ਕਾਂਗਰਸ ਪਾਰਟੀ ਦੇ  ਵਰਕਰ ਵੀ ਹਾਜ਼ਰ ਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ  ਨਾਮਜ਼ਦਗੀ ਪੇਪਰ ਭਰਨ ਲਈ  ਸਿਰਫ਼  ਪਰਿਵਾਰ ਦੇ ਮੈਂਬਰ ਹੀ  ਗਏ ਸਨ।

    ਹਰਦਿਆਲ ਸਿੰਘ ਕੰਬੋਜ  ਕਾਂਗਰਸ ਪਾਰਟੀ ਦੇ ਉਮੀਦਵਾਰ  ਹਲਕਾ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕੀ  ਕਾਂਗਰਸ ਪਾਰਟੀ ਵੱਲੋਂ  ਚੌਥੀ ਵਾਰੀ  ਮੇਰੇ ਉਤੇ ਭਰੋਸਾ ਕੀਤਾ ਹੈ। ਹਲਕਾ ਰਾਜਪੁਰਾ ਤੋਂ  ਭਾਰਤ ਦੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ  ਅਸੀਂ ਵਿਕਾਸ ਦੇ ਮੁੱਦੇ ਤੇ  ਰਾਜਪੁਰਾ ਤੋਂ  ਵੱਡੀ ਜਿੱਤ ਪ੍ਰਾਪਤ ਕਰਾਂਗੇ। ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ । ਉਨ੍ਹਾਂ ਕਿਹਾ ਕਿ  ਭਾਰਤੀ ਜਨਤਾ ਪਾਰਟੀ ਦਾ  ਕੋਈ ਵਜੂਦ ਨਹੀਂ , ਇਸ ਲਈ ਸਾਡੀ ਰਾਜਪੁਰਾ ਸ਼ਹਿਰ ਵਿੱਚ  ਦੀ ਜਿੱਤ ਯਕੀਨੀ ਹੈ।  ਮੈਂ ਪਹਿਲਾਂ ਵੀ  ਰਾਜਪੁਰਾ ਸ਼ਹਿਰ ਦਾ  ਵਿਕਾਸ ਕਰਵਾਇਆ ਸੀ  ਹੁਣ ਵੀ  ਪੰਜ ਸਾਲਾਂ ਵਿੱਚ  ਬੇਹੱਦ ਵਿਕਾਸ ਕਰਵਾਇਆ ਹੈ।
    Published by:Ashish Sharma
    First published:

    Tags: Assembly Elections 2022, Punjab Assembly elections, Punjab Assembly Polls, Punjab Assembly Polls 2022, Punjab Congress, Rajpura

    ਅਗਲੀ ਖਬਰ