Home /News /punjab /

Punjab Election 2022: ਕੇਜਰੀਵਾਲ, ਪੰਜਾਬ ਦੇ ਥਰਮਲ ਬੰਦ ਅਤੇ ਪਾਣੀਆਂ 'ਤੇ ਡਾਕਾ ਮਾਰਨਾ ਚਾਹੁੰਦੈ: ਬਾਦਲ

Punjab Election 2022: ਕੇਜਰੀਵਾਲ, ਪੰਜਾਬ ਦੇ ਥਰਮਲ ਬੰਦ ਅਤੇ ਪਾਣੀਆਂ 'ਤੇ ਡਾਕਾ ਮਾਰਨਾ ਚਾਹੁੰਦੈ: ਬਾਦਲ

Punjab Election 2022: ਕੇਜਰੀਵਾਲ, ਪੰਜਾਬ ਦੇ ਥਰਮਲ ਬੰਦ ਅਤੇ ਪਾਣੀਆਂ 'ਤੇ ਡਾਕਾ ਮਾਰਨਾ ਚਾਹੁੰਦੈ: ਬਾਦਲ (file photo)

Punjab Election 2022: ਕੇਜਰੀਵਾਲ, ਪੰਜਾਬ ਦੇ ਥਰਮਲ ਬੰਦ ਅਤੇ ਪਾਣੀਆਂ 'ਤੇ ਡਾਕਾ ਮਾਰਨਾ ਚਾਹੁੰਦੈ: ਬਾਦਲ (file photo)

ਅਸੀਂ ਤਾਂ ਆਪਣੇ ਅਸੂਲਾਂ ਲਈ ਬੀਜੇਪੀ ਨੂੰ ਛੱਡਿਆ ਸੀ ਜਿਸ ਨੇ ਕਿਸਾਨਾਂ ਖਿਲਾਫ ਕਨੂੰਨ ਬਣਾਏ ਸੀ- ਪ੍ਰਕਾਸ਼ ਸਿੰਘ ਬਾਦਲ

 • Share this:
  ਲੰਬੀ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲ਼ਕੇ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਹਲਕੇ ਦੇ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨੇ ਸਾਧਦੇ ਹੋਏ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਜਾ ਰਹੇ ਬਿਆਨਾਂ ਉਤੇ ਕਿਹਾ ਕਿ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸਹੀ ਕੱਢਣੀ ਚਾਹੀਦੀ। ਅਸੀਂ ਤਾਂ ਆਪਣੇ ਅਸੂਲਾਂ ਲਈ ਬੀਜੇਪੀ ਨੂੰ ਛੱਡਿਆ ਸੀ ਜਿਸ ਨੇ ਕਿਸਾਨਾਂ ਖਿਲਾਫ ਕਨੂੰਨ ਬਣਾਏ ਸੀ । ਇਸ ਮੌਕੇ ਬਾਦਲ ਨੂੰ ਪਿੰਡ ਵਾਸੀਆਂ ਵੱਲੋਂ ਲੱਡੂਆ ਨਾਲ ਤੋਲਿਆ ਗਿਆ ।

  ਵਿਧਾਨ ਸਭਾ  ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀਂ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਹਲਕੇ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਵਲੋਂ ਹਲਕੇ ਦੇ ਪਿੰਡ ਮਾਨ, ਬੀਦੋਵਾਲੀ, ਬਾਦਲ  ਅਤੇ ਗਗੜ ਪਿੰਡਾਂ ਵਿਚ ਚੋਣ ਪ੍ਰਚਾਰ ਕਰਕੇ ਜਲਸਿਆ ਨੂੰ ਸਬੋਧਨ ਕੀਤਾ। ਇਸ ਮੌਕੇ ਪਿੰਡ ਗਗੜ ਦੇ ਲੋਕਾਂ ਨੂੰ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਲੱਡੂਆ ਨਾਲ ਤੋਲਿਆ ਗਿਆ। ਇਸ ਮੌਕੇ ਬਾਦਲ ਨੇ ਚੋਣ ਜਲਸੇ ਨੂੰ ਸਬੋਧਨ ਕਰਦੇ ਕਿਹਾ ਕਿ ਜਿੰਨੇ ਕੰਮ ਪਿੰਡਾਂ ਵਿਚ ਵਿਕਾਸ ਦੇ ਕੰਮ ਅਕਾਲੀਂ ਦਲ ਬਾਦਲ ਸਮੇ ਦੀ ਸਰਕਾਰ ਸਮੇ ਹੋਏ ਹਨ ਪਰ ਕਾਂਗਰਸ ਦੀ ਸਰਕਾਰ ਨੇ ਕਿਸੇ ਵੀ ਪਿੰਡ ਦੀ ਸਾਰ ਨਹੀਂ ਲਈ । ਉਨ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਉਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸ਼ਹਿਬ ਫੜ ਝੂਠੀ ਸਹੁ ਖਾਂਦੀ ਪਰ ਕੋਈ ਕੰਮ ਨਹੀ ਕੀਤਾ। ਆਖ਼ਰ ਆਖਰੀ ਸਮੇਂ ਪਾਰਟੀ ਨੇ ਉਨ੍ਹਾਂ ਨੂੰ ਉਤਾਰ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ, ਹੁਣ ਉਸ ਦੇ ਨਾਮ ਤੇ ਗੁਮਰਾਹ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਦੇ ਕਿਹਾ ਕਿ ਇਹ ਸੂਬੇ ਦੇ ਧਰਮਲ ਬੰਦ ਕਰਨ ਅਤੇ ਸੂਬੇ ਦੇ ਪਾਣੀ ਉਤੇ ਡਾਕਾ ਮਾਰਨਾ ਚਹੁੰਦਾ ਹੈ ਇਹ ਲੋਕ ਕਦੇ ਵੀ ਸੁਬੇ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ।

  ਪਿੰਡ ਗਗੜ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿਚ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹੈ ਕੇ ਸੂਬੇ ਵਿਚ ਅਕਾਲੀ ਦਲ ਨੇ ਬੀਜੇਪੀ ਨੂੰ ਥੱਲੇ ਲਗਾ ਕੇ ਰੱਖਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ ।ਅਸੀਂ ਬੀਜੇਪੀ ਨੂੰ ਆਪਣੀ ਅਸੂਲਾਂ ਦੀ ਖਾਤਰ ਛੱਡਿਆ ਸੀ ਕਿਉਕਿ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਨੂੰਨ ਬਨਾਏ ਸੀ।  ਇਹ ਪੁੱਛੇ ਜਾਣ ਉਤੇ ਬੀਜੇਪੀ ਕਹਿ ਰਹੀ ਹੈ ਕੇ ਸੂਬੇ ਵਿਚ ਸਰਕਾਰ ਬਣਨ ਉਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਨਸ਼ਾ ਅਫਗਾਨਸਥਾਨ ਅਤੇ ਪਾਕਿਸਤਾਨ ਵਿਚੋਂ ਨਸ਼ਾ ਆਉਂਦਾ ਜਿਥੇ ਬਾਰਡਰਾ ਤੇ ਸੈਂਟਰ ਤੇ ਸਟੇਟ ਦੀ ਪੁਲਿਸ ਹੁੰਦੀ ਹੈ ਜੇ ਇਹ ਸੀਲ ਕਰ ਦੇਣ ਤਾਂ ਨਸ਼ਾ ਆਉਣਾ ਬੰਦ ਹੋ ਸਕਦਾ ।
  Published by:Ashish Sharma
  First published:

  Tags: Muktsar, Parkash Singh Badal, Punjab Assembly Polls, Punjab Assembly Polls 2022, Punjab Election 2022, Shiromani Akali Dal

  ਅਗਲੀ ਖਬਰ