Home /News /punjab /

Punjab Election 2022: ਕਾਂਗਰਸ ਰੋਟੇਸ਼ਨਲ CM ਦਾ ਫਾਰਮੂਲਾ ਨਹੀਂ ਅਪਣਾਏਗੀ, 2 ਮੁੱਖ ਮੰਤਰੀ ਨਹੀਂ ਹੋਣਗੇ- ਰਿਪੋਰਟ

Punjab Election 2022: ਕਾਂਗਰਸ ਰੋਟੇਸ਼ਨਲ CM ਦਾ ਫਾਰਮੂਲਾ ਨਹੀਂ ਅਪਣਾਏਗੀ, 2 ਮੁੱਖ ਮੰਤਰੀ ਨਹੀਂ ਹੋਣਗੇ- ਰਿਪੋਰਟ

Punjab Election 2022: ਕਾਂਗਰਸ ਰੋਟੇਸ਼ਨਲ CM ਦਾ ਫਾਰਮੂਲਾ ਨਹੀਂ ਅਪਣਾਏਗੀ, 2 ਮੁੱਖ ਮੰਤਰੀ ਨਹੀਂ ਹੋਣਗੇ- ਰਿਪੋਰਟ

Punjab Election 2022: ਕਾਂਗਰਸ ਰੋਟੇਸ਼ਨਲ CM ਦਾ ਫਾਰਮੂਲਾ ਨਹੀਂ ਅਪਣਾਏਗੀ, 2 ਮੁੱਖ ਮੰਤਰੀ ਨਹੀਂ ਹੋਣਗੇ- ਰਿਪੋਰਟ

ਕਾਂਗਰਸ ਪੰਜਾਬ ਵਿੱਚ ਮੁੱਖ ਮੰਤਰੀ ਉਮੀਦਵਾਰ ਦੇ ਪੇਚ ਵਿੱਚ ਫਸਦੀ ਨਜ਼ਰ ਆ ਰਹੀ ਹੈ। ਕਾਂਗਰਸ ਰੋਟੇਸ਼ਨਲ ਮੁੱਖ ਮੰਤਰੀ ਦੇ ਫਾਰਮੂਲੇ ਨੂੰ ਨਾਂਹ ਨਹੀਂ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਇਕ-ਇਕ ਕਰਕੇ ਦੋ ਮੁੱਖ ਮੰਤਰੀਆਂ ਦੀ ਨਿਯੁਕਤੀ ਨਾ ਕਰਨ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਪਾਰਟੀ ਐਤਵਾਰ ਨੂੰ ਸੂਬੇ 'ਚ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੀ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ- ਕਾਂਗਰਸ ਪੰਜਾਬ ਵਿੱਚ ਮੁੱਖ ਮੰਤਰੀ ਉਮੀਦਵਾਰ ਦੇ ਪੇਚ ਵਿੱਚ ਫਸਦੀ ਨਜ਼ਰ ਆ ਰਹੀ ਹੈ। ਕਾਂਗਰਸ ਰੋਟੇਸ਼ਨਲ ਮੁੱਖ ਮੰਤਰੀ ਦੇ ਫਾਰਮੂਲੇ ਨੂੰ ਨਾਂਹ ਨਹੀਂ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਇਕ-ਇਕ ਕਰਕੇ ਦੋ ਮੁੱਖ ਮੰਤਰੀਆਂ ਦੀ ਨਿਯੁਕਤੀ ਨਾ ਕਰਨ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਪਾਰਟੀ ਐਤਵਾਰ ਨੂੰ ਸੂਬੇ 'ਚ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਇਸ ਮੁੱਦੇ 'ਤੇ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਦੀਆਂ ਖ਼ਬਰਾਂ ਹਨ। ਸੂਬੇ ਵਿੱਚ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

    ਐਨਡੀਟੀਵੀ ਦੀ ਰਿਪੋਰਟ ਮੁਤਾਬਕ ਕਾਂਗਰਸ ਨੇ ਸ਼ਨੀਵਾਰ ਨੂੰ ਰੋਟੇਸ਼ਨਲ ਸੀਐਮ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਤੌਰ 'ਤੇ ਇਕ ਨਾਂ ਦਾ ਐਲਾਨ ਕਰਨਗੇ। ਰਿਪੋਰਟ ਮੁਤਾਬਕ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸੂਬੇ ਦੇ ਚੋਟੀ ਦੇ ਨੇਤਾਵਾਂ 'ਚ ਤਣਾਅ ਦੀਆਂ ਖਬਰਾਂ ਵਿਚਾਲੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਰਾਹੁਲ ਦੋ ਮੁੱਖ ਮੰਤਰੀ ਉਮੀਦਵਾਰਾਂ ਦਾ ਐਲਾਨ ਕਰ ਸਕਦੇ ਹਨ।

    ਭਾਸ਼ਾ ਅਨਸਾਰ ਰਾਹੁਲ 6 ਫਰਵਰੀ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਨਗੇ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਰਾਹੁਲ ਸੂਬੇ ਵਿੱਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਸਕਦੇ ਹਨ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਗਾਂਧੀ 6 ਫਰਵਰੀ ਨੂੰ ਲੁਧਿਆਣਾ 'ਚ ਡਿਜੀਟਲ ਰੈਲੀ ਨੂੰ ਸੰਬੋਧਨ ਕਰਨਗੇ। ਗਾਂਧੀ ਨੇ 27 ਜਨਵਰੀ ਨੂੰ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਐਲਾਨ ਕੀਤਾ ਸੀ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ ਅਤੇ ਪਾਰਟੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ।

    ਖਾਸ ਗੱਲ ਇਹ ਹੈ ਕਿ ਕਾਂਗਰਸ ਮੁੱਖ ਮੰਤਰੀ ਦੀ ਚੋਣ ਲਈ ਜਨਤਾ ਦੀ ਰਾਏ ਜਾਣ ਰਹੀ ਹੈ। ਪਾਰਟੀ ਇਸ ਦੇ ਲਈ IVR ਸਰਵੇਖਣ ਚਲਾ ਰਹੀ ਹੈ। ਖਬਰਾਂ ਸਨ ਕਿ ਚੰਨੀ ਦਾ ਨਾਂ ਸਰਵੇ 'ਚ ਵੀ ਅੱਗੇ ਚੱਲ ਰਿਹਾ ਹੈ। ਸਿੱਧੂ ਅਤੇ ਚੰਨੀ ਦੋਵੇਂ ਲਗਾਤਾਰ ਕਾਂਗਰਸ ਤੋਂ ਸੂਬੇ ਵਿੱਚ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਸਨ। ਰਿਪੋਰਟ ਮੁਤਾਬਕ ਕਾਂਗਰਸ ਨੇ ਕਈ ਮੌਕਿਆਂ 'ਤੇ ਸੰਕੇਤ ਦਿੱਤੇ ਹਨ ਕਿ ਚੰਨੀ ਮੁੱਖ ਮੰਤਰੀ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।
    Published by:Ashish Sharma
    First published:

    Tags: Assembly Elections 2022, Charanjit Singh Channi, Navjot singh sidhu, Punjab Assembly Polls, Punjab Assembly Polls 2022, Punjab Congress, Punjab Election 2022, Rahul Gandhi, Sonia Gandhi

    ਅਗਲੀ ਖਬਰ