Home /News /punjab /

Punjab Election 2022 : ਇਸ ਵਾਰ ਝਾੜੂ ਚਲਾ ਕੇ ਪੰਜਾਬ ਦੀ ਰਾਜਨੀਤਿਕ ਗੰਦਗੀ ਨੂੰ ਕਰਨਾ ਹੈ ਸਾਫ਼: ਰਾਘਵ ਚੱਢਾ

Punjab Election 2022 : ਇਸ ਵਾਰ ਝਾੜੂ ਚਲਾ ਕੇ ਪੰਜਾਬ ਦੀ ਰਾਜਨੀਤਿਕ ਗੰਦਗੀ ਨੂੰ ਕਰਨਾ ਹੈ ਸਾਫ਼: ਰਾਘਵ ਚੱਢਾ

-ਰਾਘਵ ਚੱਢਾ ਨੇ ਫ਼ਿਰੋਜ਼ਪੁਰ ਦਿਹਾਤੀ ਵਿੱਚ 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ

-ਰਾਘਵ ਚੱਢਾ ਨੇ ਫ਼ਿਰੋਜ਼ਪੁਰ ਦਿਹਾਤੀ ਵਿੱਚ 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ

-ਰਾਘਵ ਚੱਢਾ ਨੇ ਫ਼ਿਰੋਜ਼ਪੁਰ ਦਿਹਾਤੀ ਵਿੱਚ 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ

 • Share this:

  ਫ਼ਿਰੋਜ਼ਪੁਰ/ਚੰਡੀਗੜ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਵਿੱਚ ਪਾਰਟੀ ਦੇ ਉਮੀਦਵਾਰ ਰਜਨੀਸ਼ ਦਹੀਆ ਦੇ ਹੱਕ ਵਿੱਚ ਪ੍ਰਚਾਰ ਕੀਤਾ। ਚੱਢਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਪੰਜਾਬ ਵਿੱਚ 'ਆਪ' ਦੀ ਇਮਾਨਦਾਰ ਅਤੇ ਸਥਾਈ ਸਰਕਾਰ ਬਣਾਉਣ ਦੀ ਅਪੀਲ ਕੀਤੀ।

  ਰਾਘਵ ਚੱਢਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵੱਖ- ਵੱਖ ਇਲਾਕਿਆਂ ਵਿੱਚ ਆਪ ਉਮੀਦਵਾਰ ਦੇ ਪੱਖ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਇਸ ਵਾਰ ਝਾੜੂ ਚਲਾ ਕੇ ਪੰਜਾਬ ਦੀ ਰਾਜਨੀਤਿਕ ਗੰਦਗੀ ਸਾਫ਼ ਕਰਨੀ ਹੈ। ਅੱਜ ਪੰਜਾਬ ਦੇ ਲੋਕਾਂ ਕੋਲ ਦੋ ਵਿਕਲਪ ਹਨ। ਇਕ ਪਾਸੇ ਰੇਤ ਮਾਫੀਆ, ਕੇਬਲ ਮਾਫੀਆ, ਚਿੱਟਾ ਮਾਫੀਆ, ਟਰਾਂਸਪੋਰਟ ਮਾਫੀਆ ਹੈ, ਜਦੋਂ ਕਿ ਦੂਜੇ ਪਾਸੇ ਕੱਟੜ ਇਮਾਨਦਾਰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਹੈ। ਚੱਢਾ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ ਇਸ ਵਾਰ ਝਾੜੂ ਦਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣੀ ਹੈ। ਬਾਦਲਾਂ ਅਤੇ ਕਾਂਗਰਸ ਦੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣੀਆਂ ਹਨ।

  ਫਿਰੋਜ਼ਪੁਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ, ''ਤੁਹਾਡਾ ਜੋਸ਼ ਅਤੇ ਪਿਆਰ ਦੇਖ ਕੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਭਾਰੀ ਗਿਣਤੀ ਵੋਟਾਂ ਨਾਲ ਜਿੱਤੇਗੀ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣੇਗੀ।'' ਉਨਾਂ ਪੰਜਾਬ ਵਿੱਚ ਚੰਗੇ ਹਸਪਤਾਲ ਅਤੇ ਸਕੂਲ ਬਣਾਉਣ ਲਈ, ਨੌਜਵਾਨਾਂ ਦੇ ਉਜਵਲ ਭਵਿੱਖ ਲਈ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾੳਣ ਲਈ 20 ਫਰਵਰੀ ਨੂੰ 'ਝਾੜੂ' ਦਾ ਬਟਨ ਦੱਬ ਕੇ ਆਪ ਉਮੀਦਵਾਰ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

  Published by:Ashish Sharma
  First published:

  Tags: AAP Punjab, Assembly Elections 2022, Ferozepur, Punjab Assembly Polls, Punjab Assembly Polls 2022, Punjab Election 2022, Raghav