Home /News /punjab /

Punjab Election 2022: ਬਠਿੰਡਾ ’ਚ ਗੋਲੀ ਚੱਲੀ: ਅਕਾਲੀ ਦਲ ਵੱਲੋਂ ਕਾਂਗਰਸ 'ਤੇ ਵੋਟਾਂ ਖਰੀਦਣ ਦੇ ਦੋਸ਼

Punjab Election 2022: ਬਠਿੰਡਾ ’ਚ ਗੋਲੀ ਚੱਲੀ: ਅਕਾਲੀ ਦਲ ਵੱਲੋਂ ਕਾਂਗਰਸ 'ਤੇ ਵੋਟਾਂ ਖਰੀਦਣ ਦੇ ਦੋਸ਼

Punjab Election 2022: ਬਠਿੰਡਾ ’ਚ ਗੋਲੀ ਚੱਲੀ: ਅਕਾਲੀ ਦਲ ਵੱਲੋਂ ਕਾਂਗਰਸ 'ਤੇ ਵੋਟਾਂ ਖਰੀਦਣ ਦੇ ਦੋਸ਼

Punjab Election 2022: ਬਠਿੰਡਾ ’ਚ ਗੋਲੀ ਚੱਲੀ: ਅਕਾਲੀ ਦਲ ਵੱਲੋਂ ਕਾਂਗਰਸ 'ਤੇ ਵੋਟਾਂ ਖਰੀਦਣ ਦੇ ਦੋਸ਼

ਵੋਟਿੰਗ ਮੌਕੇ ਅੱਜ ਬਠਿੰਡਾ ਦੇ ਨਰੂਆਣਾ ਰੋਡ ’ਤੇ ਕੁੱਝ ਅਣਪਛਾਤਿਆਂ ਵੱਲੋਂ ਸਾਬਕਾ ਅਕਾਲੀ ਕੌਂਸਲਰ ਦੇ ਲੜਕੇ ਉਤੇ ਗੋਲੀਆਂ ਚਲਾਕੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

 • Share this:
  ਬਠਿੰਡਾ- ਪੰਜਾਬ ਵਿੱਚ 117 ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਕਿਤੇ-ਕਿਤੇ ਹਲਕੀ ਝੜਪਾਂ ਵੀ ਵੇਖਣ ਨੂੰ ਮਿਲਿਆਂ ਹਨ। ਇਸੇ ਦੌਰਾਨ ਵੋਟਿੰਗ ਮੌਕੇ ਅੱਜ ਬਠਿੰਡਾ ਦੇ ਨਰੂਆਣਾ ਰੋਡ ’ਤੇ ਕੁੱਝ ਅਣਪਛਾਤਿਆਂ ਵੱਲੋਂ ਸਾਬਕਾ ਅਕਾਲੀ ਕੌਂਸਲਰ ਦੇ ਲੜਕੇ ਉਤੇ ਗੋਲੀਆਂ ਚਲਾਕੇ ਕਾਤਲਾਨਾ ਹਮਲਾ ਕਰਨ ਤੋਂ ਇਲਾਵਾ ਗੱਡੀ ਦੀ ਭੰਨਤੋੜ  ਦਾ ਮਾਮਲਾ ਸਾਹਮਣੇ ਆਇਆ ਹੈ।  ਜਿਸ ਮਗਰੋ ਇਲਾਕੇ ਵਿੱਚ ਦਹਿਸ਼ਤ ਵਾਲਾ ਬਣ ਗਿਆ ਹੈ।  ਥਾਣਾ ਕੈਨਾਲ ਕਲੋਨੀ ਨੇ ਸ਼ਕਾਇਤ ਮਿਲਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

  ਅਕਾਲੀ ਵਰਕਰਾਂ ਨੇ ਦੋਸ਼ ਲਾਇਆ ਹੈ  ਬਿਨਾਂ ਨੰਬਰੀ ਕਰੀਬ ਚਾਰ ਸਕਾਰਪਿਓ ਗੱਡੀਆਂ ’ਤੇ ਸਵਾਰ ਤਕਰੀਬਨ ਦੋ ਦਰਜਨ ਕਥਿਤ ਕਾਂਗਰਸੀ ਵਰਕਰ ਇਸ ਇਲਾਕੇ ’ਚ ਵੋਟਾਂ ਖ਼ਰੀਦ ਰਹੇ ਸਨ। ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਟੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵੋਟਾਂ ਦੀ ਖਰੀਦੋ ਫਰੋਖਤ ਕਰਨ ਲਈ ਪੈਸੇ ਆਦਿ ਵੰਡਣ ਦੀ ਸੂਚਨਾ ਮਿਲੀ ਸੀ। ਥਾਣਾ ਕੈਨਾਲ ਕਲੋਨੀ ਦੇ ਪੁਲੀਸ ਅਧਿਕਾਰੀ ਦਲਜੀਤ ਸਿੰਘ ਬਰਾੜ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਜਿੰਦਰ ਸਿੰਘ ਟੋਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

  ਇਸ ਤੋਂ ਇਲਾਵਾ ਬਠਿੰਡਾ ਵਿੱਚ ਭਾਜਪਾ ਦੇ ਉਮੀਦਵਾਰ ਰਾਜ ਨੰਬਰਦਾਰ ਦਾ ਵਿਰੋਧ ਵੀ ਕੀਤਾ ਗਿਆ। ਭਾਜਪਾ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹਿਲਾ ਆਗੂ ਨੇ ਵਿਰੋਧ ਕੀਤਾ। ਉਨ੍ਹਾਂ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬੀਜੇਪੀ ਨੂੰ ਕਿਸਾਨਾਂ ਦੀ ਕਾਤਲ ਪਾਰਟੀ ਦੱਸਿਆ ਹੈ।
  Published by:Ashish Sharma
  First published:

  Tags: Assembly Elections 2022, Punjab Assembly election 2022, Punjab Assembly Polls, Punjab Assembly Polls 2022, Punjab Election, Punjab Election 2022

  ਅਗਲੀ ਖਬਰ