Home /News /punjab /

Punjab Election 2022: ਸਮ੍ਰਿਤੀ ਇਰਾਨੀ ਨੇ ਚੰਨੀ ਤੇ ਸਿੱਧੂ 'ਤੇ ਕੱਸਿਆ ਤੰਜ, ਕਹੀ ਤਿੱਖੀ ਗੱਲ

Punjab Election 2022: ਸਮ੍ਰਿਤੀ ਇਰਾਨੀ ਨੇ ਚੰਨੀ ਤੇ ਸਿੱਧੂ 'ਤੇ ਕੱਸਿਆ ਤੰਜ, ਕਹੀ ਤਿੱਖੀ ਗੱਲ

Punjab Assembly Election 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾ ਬਹੁਤ ਹੀ ਨੇੜੇ ਆ ਗਈਆਂ ਹਨ। ਜਿਸ ਸਦਕਾ ਹਰ ਪਾਰਟੀ ਦਾ ਚੋਣ ਪ੍ਰਚਾਰ ਭਖਿਆ ਹੋਇਆ ਹੈ। ਬੁੱਧਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਪੰਜਾਬ ਚੋਣਾਂ (Punjab Polls 2022) ਦੇ ਪ੍ਰਚਾਰ ਲਈ ਲੁਧਿਆਣਾ ਪਹੁੰਚੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਉੱਤੇ ਤੰਜ਼ ਕਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਹੈ ਸਗੋਂ ਇਹ ਇੱਕ ਵਿਸ਼ੇਸ਼ ਘਰਾਣੇ ਦੀ ਪਾਰਟੀ ਹੈ ਅਤੇ ਇਸ ਦੇ ਸਾਰੇ ਫ਼ੈਸਲੇ ਵੀ ਇਸ ਵਿਸ਼ੇਸ਼ ਘਰਾਣੇ ਦੁਆਰਾ ਹੀ ਲਏ ਜਾਂਦੇ ਹਨ।

ਹੋਰ ਪੜ੍ਹੋ ...
 • Share this:
  Punjab Assembly Election 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾ ਬਹੁਤ ਹੀ ਨੇੜੇ ਆ ਗਈਆਂ ਹਨ। ਜਿਸ ਸਦਕਾ ਹਰ ਪਾਰਟੀ ਦਾ ਚੋਣ ਪ੍ਰਚਾਰ ਭਖਿਆ ਹੋਇਆ ਹੈ। ਬੁੱਧਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਪੰਜਾਬ ਚੋਣਾਂ (Punjab Polls 2022) ਦੇ ਪ੍ਰਚਾਰ ਲਈ ਲੁਧਿਆਣਾ ਪਹੁੰਚੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਉੱਤੇ ਤੰਜ਼ ਕਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਹੈ ਸਗੋਂ ਇਹ ਇੱਕ ਵਿਸ਼ੇਸ਼ ਘਰਾਣੇ ਦੀ ਪਾਰਟੀ ਹੈ ਅਤੇ ਇਸ ਦੇ ਸਾਰੇ ਫ਼ੈਸਲੇ ਵੀ ਇਸ ਵਿਸ਼ੇਸ਼ ਘਰਾਣੇ ਦੁਆਰਾ ਹੀ ਲਏ ਜਾਂਦੇ ਹਨ। ਉਨ੍ਹਾਂ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਸੀ, ਜੋ ਕਿ ਇੱਕ ਲਾਟਰੀ ਸਿਸਟਮ ਰਾਹੀਂ ਚੁਣਿਆ ਗਿਆ ਸੀ।

  ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਨੇ ਵੀ ਨਵਜੋਤ ਸਿੱਧੂ (Navjot Singh Sidhu) 'ਤੇ ਮੁੱਖ ਮੰਤਰੀ ਦਾ ਚਿਹਰਾ ਨਾ ਬਣ ਸਕਣ 'ਤੇ ਵਿਅੰਗ ਕਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੁਸ਼ਮਣ ਫੌਜ ਨੂੰ ਗਲੇ ਲਗਾਉਣ ਵਾਲੇ ਵਿਅਕਤੀ ਨੂੰ ਪੰਜਾਬ ਵਿੱਚ ਪਾਰਟੀ ਦਾ ਮੁਖੀ ਬਣਾਇਆ ਹੈ। ਰੱਬ ਦੀ ਲੀਲ੍ਹਾ ਦੇਖੋ ਕਿ ਇਨ੍ਹਾਂ ਦੇ ਹੀ ਲੀਡਰਾਂ ਨੇ ਸਿੱਧੂ ਦਾ CM ਚਿਹਰਾ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ।

  ਇਸਦੇ ਨਾਲ ਹੀ ਉਨ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਸਮ੍ਰਿਤੀ ਨੇ ਕਿਹਾ ਕਿ ਕਾਂਗਰਸ ਨੇਤਾ ਉਨ੍ਹਾਂ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਨੇ ਭਾਰਤ ਨੂੰ ਤੋੜਨ ਦਾ ਨਾਅਰਾ ਦਿੱਤਾ ਸੀ। ਇੰਨਾ ਹੀ ਨਹੀਂ, ਗਾਂਧੀ ਪਰਿਵਾਰ ਰਾਸ਼ਟਰੀ ਏਕਤਾ ਅਤੇ ਕਾਨੂੰਨ ਨੂੰ ਖ਼ਤਰੇ ਵਿਚ ਪਾਉਣ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੰਦਾ ਹੈ।

  ਭਾਜਪਾ ਤੇ ਕਾਂਗਰਸ ਵਿੱਚ ਫਰਕ ਦਰਸਾਉਂਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਇਹੀ ਫਰਕ ਹੈ। ਕਾਂਗਰਸ ਵਿੱਚ, ਇੱਕ ਖਾਨਦਾਨ ਆਗੂ ਚੁਣਦਾ ਹੈ। ਭਾਜਪਾ 'ਚ ਲੋਕ ਚੁਣਨਗੇ ਕਿ ਸਾਡਾ ਨੇਤਾ ਕੌਣ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਪਰਿਵਾਰਕ ਪਾਰਟੀ ਹੈ ਤੇ ਇਸਦੇ ਸਾਰੇ ਫ਼ੈਸਲੇ ਗਾਂਧੀ ਪਰਿਵਾਰ ਹੀ ਕਰਦਾ ਹੈ।

  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਥ 1984 ਦੇ ਦੰਗਿਆਂ ਦੇ ਖੂਨ ਨਾਲ ਰੰਗੇ ਹੋਏ ਹਨ। ਸਿੱਖ ਦੰਗਾ ਪੀੜਤ 30 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਸਨ। ਕਾਂਗਰਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਆਪਣੇ ਕੋਲ ਹੀ ਰੱਖਿਆ। ਐਨਡੀਏ ਦੀ ਮੋਦੀ ਸਰਕਾਰ ਨੇ ਉਸ ਨੂੰ ਸਜ਼ਾ ਦਿੱਤੀ।
  Published by:rupinderkaursab
  First published:

  Tags: Charanjit Singh Channi, Navjot singh sidhu, Punjab, Punjab Assembly election 2022, Smriti Irani

  ਅਗਲੀ ਖਬਰ