Home /News /punjab /

Punjab Election 2022: ਵਰਕਰਾਂ ਤੋਂ ਪੁੱਛ ਕੇ CM ਉਮੀਦਵਾਰ ਤੈਅ ਕਰਾਂਗੇ- ਰਾਹੁਲ ਗਾਂਧੀ

ਕਾਂਗਰਸ ਲਈ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ। ਪੀ.ਐਮ ਵੀ ਦਿੱਤਾ ਹੈ। ਦਸ ਸਾਲ ਮਨਮੋਹਨ ਸਿੰਘ ਨੇ ਇਸ ਦੇਸ਼ ਨੂੰ ਰਾਹ ਦਿਖਾਇਆ। ਮਨਮੋਹਨ ਸਿੰਘ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਹੈ।

  • Share this:
    ਜਲੰਧਰ - ਕਾਂਗਰਸ ਦੇ ਦਿੱਗਜ ਨੇਤਾ ਰਾਹੁਲ ਗਾਂਧੀ (Rahul Gandhi) ਅੱਜ ਪੰਜਾਬ ਪਹੁੰਚੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਾਰ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਰਹੇ ਨਾਲੋ-ਨਾਲ ਨਜ਼ਰ ਆਏ। ਰਾਹੁਲ ਗਾਂਧੀ ਕਾਂਗਰਸ ਉਮੀਦਵਾਰਾਂ ਨਾਲ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਅਤੇ ਇਕੱਠੇ ਲੰਗਰ ਵੀ ਛਕਿਆ।

    ਜਲੰਧਰ ਵਿੱਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਖਿਆ ਕਿਹਾ ਕਿ ਉਹ  ਵਰਕਰਾਂ ਨਾਲ ਗੱਲਬਾਤ ਕਰ ਕੇ ਮੁੱਖ ਮੰਤਰੀ ਬਾਰੇ ਕੋਈ ਫੈਸਲਾ ਲੈਣਗੇ। ਰਾਹੁਲ ਗਾਂਧੀ ਨੇ  ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਦੋ ਵਿਅਕਤੀ ਸੂਬੇ ਦੀ ਅਗਵਾਈ ਨਹੀਂ ਕਰ ਸਕਦੇ, ਸਿਰਫ਼ ਇਕ ਵਿਅਕਤੀ ਅਗਵਾਈ ਕਰੇਗਾ। ਉਨ੍ਹਾਂ ਦੋਵਾਂ ਨੇ ਕਿਹਾ ਕਿ ਜੋ ਕੋਈ ਵੀ ਅਗਵਾਈ ਕਰੇਗਾ, ਦੂਜਾ ਵਿਅਕਤੀ ਉਸਦੀ ਮਦਦ ਲਈ ਆਪਣੀ ਪੂਰੀ ਤਾਕਤ ਨਾਲ ਸਹੁੰ ਖਾਵੇਗਾ। ਜੇਕਰ ਕਾਂਗਰਸ ਪਾਰਟੀ, ਪਾਰਟੀ ਵਰਕਰ ਅਤੇ ਪੰਜਾਬ ਚਾਹੁਣ ਤਾਂ ਮੁੱਖ ਮੰਤਰੀ ਦਾ ਫੈਸਲਾ ਅਸੀਂ ਆਪਣੇ ਵਰਕਰਾਂ ਨੂੰ ਪੁੱਛ ਕੇ ਲਵਾਂਗੇ।

    ਕਾਂਗਰਸ ਲਈ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ। ਪੀ.ਐਮ ਵੀ ਦਿੱਤਾ ਹੈ। ਦਸ ਸਾਲ ਮਨਮੋਹਨ ਸਿੰਘ ਨੇ ਇਸ ਦੇਸ਼ ਨੂੰ ਰਾਹ ਦਿਖਾਇਆ। ਮਨਮੋਹਨ ਸਿੰਘ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਹੈ।

    ਇਸ ਮੌਕੇ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਸੀਐਮ ਚੰਨੀ ਨੇ ਕਿਹਾ ਕਿ ਮੈਨੂੰ 111 ਦਿਨ ਮਿਲੇ ਹਨ। ਇਨ੍ਹਾਂ ਵਿੱਚ ਨਾ ਹੀ ਮੈਂ ਸੁੱਤਾ ਅਤੇ ਕਿਸੇ ਨੂੰ ਸੌਣ ਦਿੱਤਾ ਹੈ। ਸੀਐਮ ਚੰਨੀ ਨੇ ਕਿਹਾ ਜੇ ਲੋਕਾਂ ਨੂੰ ਪਾਰਟੀ ਦਾ ਕੰਮ ਪਸੰਦ ਆਇਆ ਤਾਂ ਮੈਨੂੰ 5 ਸਾਲ ਪੂਰੇ ਦਿਓ। ਇਸ ਮੌਕੇ ਨਵਜੇਤ ਸਿੰਘ ਸਿੱਧੂ ਨੇ ਕਿਹਾ ਕਿ ਬਾਹਰ ਵਾਲਿਆਂ ਨੂੰ ਮੌਕਾ ਨਾ ਦਿਓ। ਮੈਂ ਕਿਸੇ ਅਹੂਦੇ ਲਈ ਪਾਰਟੀ ਜਾਂ ਪੰਜਾਬ ਦਾ ਨੁਕਸਾਨ ਨਹੀਂ ਕਰ ਸਕਦਾ ਹਾਂ।

    ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਤੋਂ ਸਟੇਜ ਤੋਂ ਸੀਐਮ ਚਿਹਰੇ ਦਾ ਐਲਾਨ ਕਰਨ ਦੀ ਮੰਗ ਕੀਤੀ ਸੀ।
    Published by:Ashish Sharma
    First published:

    Tags: Charanjit Singh Channi, Indian National Congress, Jalandhar, Navjot singh sidhu, Punjab Congress, Rahul Gandhi

    ਅਗਲੀ ਖਬਰ