Home /News /punjab /

Punjab Election 2022 : CM ਅਹੁਦੇ ਤੋਂ ਕਿਉਂ ਹਟਾਇਆ ਕੈਪਟਨ ਅਮਰਿੰਦਰ ਸਿੰਘ ਨੂੰ, ਰਾਹੁਲ ਗਾਂਧੀ ਨੇ ਕੀਤਾ ਖੁਲਾਸਾ

Punjab Election 2022 : CM ਅਹੁਦੇ ਤੋਂ ਕਿਉਂ ਹਟਾਇਆ ਕੈਪਟਨ ਅਮਰਿੰਦਰ ਸਿੰਘ ਨੂੰ, ਰਾਹੁਲ ਗਾਂਧੀ ਨੇ ਕੀਤਾ ਖੁਲਾਸਾ

Punjab Election 2022 : CM ਅਹੁਦੇ ਤੋਂ ਕਿਉਂ ਹਟਾਇਆ ਕੈਪਟਨ ਅਮਰਿੰਦਰ ਸਿੰਘ ਨੂੰ, ਰਾਹੁਲ ਗਾਂਧੀ ਨੇ ਕੀਤਾ ਖੁਲਾਸਾ

Punjab Election 2022 : CM ਅਹੁਦੇ ਤੋਂ ਕਿਉਂ ਹਟਾਇਆ ਕੈਪਟਨ ਅਮਰਿੰਦਰ ਸਿੰਘ ਨੂੰ, ਰਾਹੁਲ ਗਾਂਧੀ ਨੇ ਕੀਤਾ ਖੁਲਾਸਾ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਸੀ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬਦਲਣਾ ਪਵੇਗਾ ਕਿਉਂਕਿ ਇਹ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ।

 • Share this:

  ਫਤਿਹਗੜ੍ਹ ਸਾਹਿਬ- 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਕਾਂਗਰਸ, ਭਾਜਪਾ, ਆਪ, ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਫਤਿਹਗੜ੍ਹ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਨੇ ਬਿਜਲੀ ਸਪਲਾਈ ਕੰਪਨੀਆਂ ਨਾਲ ਆਪਣੇ ਸਮਝੌਤੇ ਦਾ ਹਵਾਲਾ ਦੇ ਕੇ ਸੂਬੇ ਦੇ ਗਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

  ਰਾਹੁਲ ਗਾਂਧੀ ਨੇ ਕਿਹਾ, 'ਮੈਂ ਤੁਹਾਨੂੰ ਦੱਸਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ। ਇਸ ਦਾ ਕਾਰਨ ਇਹ ਹੈ ਕਿ ਉਹ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਰਾਜ਼ੀ ਨਹੀਂ ਸਨ। ਉਨ੍ਹਾਂ ਕਿਹਾ ਕਿ ਮੇਰਾ ਬਿਜਲੀ ਸਪਲਾਈ ਕੰਪਨੀਆਂ ਨਾਲ ਠੇਕਾ ਹੈ।  ਇਸ ਤੋਂ ਪਹਿਲਾਂ 13 ਫਰਵਰੀ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਸੀ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬਦਲਣਾ ਪਵੇਗਾ ਕਿਉਂਕਿ ਇਹ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਕੋਟਕਪੂਰਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਸੱਚ ਹੈ ਕਿ ਇੱਥੇ ਪੰਜ ਸਾਲ ਸਾਡੀ ਸਰਕਾਰ ਰਹੀ, ਇਹ ਵੀ ਸੱਚ ਹੈ ਕਿ ਉਸ ਸਰਕਾਰ ਵਿੱਚ ਕੁਝ ਕਮੀਆਂ ਸਨ। ਅਸੀਂ ਕਿਤੇ ਆਪਣਾ ਰਸਤਾ ਭੁੱਲ ਗਏ ਸੀ।"

  ਪ੍ਰਿਯੰਕਾ ਨੇ ਕਿਹਾ, ''ਉਸ ਸਰਕਾਰ ਨੇ ਪੰਜਾਬ ਤੋਂ ਚੱਲਣਾ ਬੰਦ ਕਰ ਦਿੱਤਾ ਤੇ ਉਹ ਸਰਕਾਰ ਦਿੱਲੀ ਤੋਂ ਚੱਲਣ ਲੱਗੀ। ਦਿੱਲੀ ਵਿੱਚ ਵੀ ਇਹ ਕਾਂਗਰਸ ਵੱਲੋਂ ਨਹੀਂ ਸਗੋਂ ਭਾਜਪਾ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ। ਉਹ ਲੁਕਵਾਂ ਗਠਜੋੜ ਸਾਹਮਣੇ ਆ ਗਿਆ ਹੈ। ਇਸ ਲਈ ਸਾਨੂੰ ਉਸ ਸਰਕਾਰ ਨੂੰ ਬਦਲਣਾ ਪਿਆ।"

  ਕਾਬਲੇਗੌਰ ਹੈ ਕਿ  ਕਾਂਗਰਸ ਛੱਡਣ ਤੋਂ ਬਾਅਦ, ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ, ਜੋ ਸਾਬਕਾ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗਠਜੋੜ ਕਰਕੇ ਸੂਬਾ ਵਿਧਾਨ ਸਭਾ ਚੋਣਾਂ ਲੜ ਰਹੀ ਹੈ।

  Published by:Ashish Sharma
  First published:

  Tags: Assembly Elections 2022, Fatehgarh Sahib, Punjab Assembly Polls, Punjab Assembly Polls 2022, Punjab Congress, Punjab Election 2022, Rahul Gandhi