ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਲਕ ਤੋਂ, ਪੜ੍ਹੋ ਪੂਰਾ ਸ਼ਡਿਊਲ

News18 Punjab
Updated: April 21, 2019, 4:57 PM IST
share image
ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਲਕ ਤੋਂ, ਪੜ੍ਹੋ ਪੂਰਾ ਸ਼ਡਿਊਲ

  • Share this:
  • Facebook share img
  • Twitter share img
  • Linkedin share img
ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਸਿਖ਼ਰਾਂ ਉੱਤੇ ਹੈ। ਕਰੀਬ-ਕਰੀਬ ਸਾਰੀਆਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਨੂੰ ਲੈ ਕੇ ਪੱਤੇ ਵੀ ਖੋਲ੍ਹ ਚੁੱਕੀਆਂ ਹਨ। ਯਾਨੀ, ਪੰਜਾਬ ਦੀਆਂ 13 ਸੀਟਾਂ ਉੱਤੇ ਤਸਵੀਰ ਸਾਫ਼ ਹੋਣ ਦੇ ਨਾਲ ਹੀ ਭਲਕੇ 22 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ ਤੇ ਉਮੀਦਵਾਰਾਂ ਕੋਲ ਕਾਗ਼ਜ਼ ਦਾਖ਼ਲ ਕਰਨ ਲਈ 29 ਅਪ੍ਰੈਲ ਆਖ਼ਰੀ ਦਿਨ ਹੋਵੇਗਾ। ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿਚ ਉਮੀਦਵਾਰਾਂ ਦੀ ਨਾਮਜ਼ਦਗੀ ਸਬੰਧੀ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਹੋ ਚੁੱਕੀ ਹੈ। ਉਮੀਦਵਾਰ ਕੱਲ੍ਹ ਤੋਂ ਆਪਣੇ ਹਲਕੇ ਦੇ ਰਿਟਰਨਿੰਗ ਅਫ਼ਸਰ ਕੋਲ ਸਵੇਰੇ 11 ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਨਾਮਜ਼ਦਗੀ ਫਾਈਲ ਦਾਖ਼ਲ ਕਰਵਾ ਸਕਣਗੇ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 22 ਅਪ੍ਰੈਲ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋਵੇਗਾ। ਨਾਮਜ਼ਦਗੀਆਂ ਦੀ ਆਖ਼ਰੀ ਤਰੀਕ 29 ਅਪ੍ਰੈਲ ਹੈ। ਚੋਣ ਕਮਿਸ਼ਨ ਵੱਲੋਂ 30 ਮਈ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ, ਜਦਕਿ ਉਮੀਦਵਾਰਾਂ ਕੋਲ ਆਪਣੀ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 2 ਮਈ ਹੋਵੇਗੀ। ਪੰਜਾਬ ਵਿਚ 7ਵੇਂ ਗੇੜ ਤਹਿਤ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ 6:00 ਸ਼ਾਮ ਤੱਕ ਰਹੇਗਾ ਤੇ ਵੋਟਾਂ ਦੀ ਗਿਣਤੀ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ ਵੋਟਰ 2 ਕਰੋੜ, 3 ਲੱਖ 74 ਹਜ਼ਾਰ 3 ਸੌ 57 ਹਨ। ਜਿਨ੍ਹਾਂ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ 1 ਸੌ 57 ਤੇ ਔਰਤਾਂ ਦੀ ਗਿਣਤੀ 96 ਲੱਖ,19 ਹਜ਼ਾਰ, 7 ਸੌ 11 ਹੈ, ਜਦੋਂਕਿ ਤੀਜਾ ਲਿੰਗ ਵੋਟਰਾਂ ਦੀ ਗਿਣਤੀ 507 ਹੈ। ਪੰਜਾਬ ਦੇ ਇਨ੍ਹਾਂ ਵੋਟਰਾਂ ਲਈ ਕੁੱਲ 14 ਹਜ਼ਾਰ 460 ਪੋਲਿੰਗ ਕੇਂਦਰ ਹੋਣਗੇ, ਜਿਨ੍ਹਾਂ ਵਿਚ 23 ਹਜ਼ਾਰ 213 ਪੋਲਿੰਗ ਬੂਥ ਹੋਣਗੇ। ਇਨ੍ਹਾਂ ਵਿਚੋਂ 719 ਸੰਵੇਦਨਸ਼ੀਲ ਤੇ 509 ਅਤਿ-ਸੰਵੇਦਨਸ਼ੀਲ ਬੂਥ ਹਨ। ਇਸ ਵਾਰ ਚੋਣ ਕਮਿਸ਼ਨ ਵੱਲੋਂ 12 ਹਜ਼ਾਰ 2 ਵੈੱਬ-ਕਾਸਟਿੰਗ ਬੂਥ ਵੀ ਬਣਾਏ ਗਏ ਹਨ।
First published: April 21, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading