ਪੰਜਾਬ 'ਚ ਵੋਟਾਂ ਦੀ ਗਿਣਤੀ ਬਾਰੇ ਮੁੱਖ ਚੋਣ ਅਧਿਕਾਰੀ ਨੇ ਦੱਸੀ ਇਹ ਜਾਣਕਾਰੀ...

News18 Punjab
Updated: May 22, 2019, 11:26 AM IST
ਪੰਜਾਬ 'ਚ ਵੋਟਾਂ ਦੀ ਗਿਣਤੀ ਬਾਰੇ ਮੁੱਖ ਚੋਣ ਅਧਿਕਾਰੀ ਨੇ ਦੱਸੀ ਇਹ ਜਾਣਕਾਰੀ...
ਪੰਜਾਬ 'ਚ ਵੋਟਾਂ ਦੀ ਗਿਣਤੀ ਬਾਰੇ ਮੁੱਖ ਚੋਣ ਅਧਿਕਾਰੀ ਨੇ ਦੱਸੀ ਇਹ ਜਾਣਕਾਰੀ...

  • Share this:
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ 21 ਕੇਂਦਰਾਂ ਤੇ ਹੋਵੇਗੀ। ਜਿੱਥੇ ਸੁਰੱਖਿਆ ਦੀ ਤੀਹਰੀ ਵਿਵਸਥਾ ਕੀਤੀ ਗਈ ਹੈ। ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 23 ਮਈ ਨੂੰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਗਿਣਤੀ ਦੇ ਰੁਝਾਨ ਵੀ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ ਕਿਉਂਕਿ ਹਰ ਵਿਧਾਨ ਸਭਾ ਹਲਕੇ ਵਿੱਚ ਪੰਜ ਪੰਜ ਪੋਲਿੰਗ ਸਟੇਸ਼ਨਾਂ 'ਤੇ vv pat ਦੀਆਂ ਪਰਚੀਆਂ ਦਾ, ਭੁਗਤੀਆਂ ਵੋਟਾਂ ਨਾਲ ਮਿਲਾਨ ਕੀਤਾ ਜਾਵੇਗਾ।

Loading...
ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਫਗਵਾੜਾ ਵਿੱਚ ਇੱਕ ਕਾਰ ਵਿੱਚ ਜੋ ਈਵੀਐਮ ਹੋਣ ਬਾਰੇ ਲੋਕਾਂ ਨੇ ਰੌਲਾ ਪਾਇਆ ਸੀ ਉਹ ਰੌਲਾ ਗਲਤ ਸੀ ਕਿਉਂਕਿ ਕਾਰ ਵਾਲਾ ਅਧਿਕਾਰੀ ਅਧਿਕਾਰਤ ਸੀ ਅਤੇ ਕਾਰ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ।
First published: May 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...