Home /News /punjab /

Punjab Election Result 2022: ਪੰਜਾਬ ਚੋਣ ਨਤੀਜਿਆਂ ਦਾ ਫ਼ਾਈਨਲ ਕਾਊਂਟਡਾਊਨ, ਇਨ੍ਹਾਂ ਸੀਟਾਂ `ਤੇ ਰਹੇਗੀ ਨਜ਼ਰ

Punjab Election Result 2022: ਪੰਜਾਬ ਚੋਣ ਨਤੀਜਿਆਂ ਦਾ ਫ਼ਾਈਨਲ ਕਾਊਂਟਡਾਊਨ, ਇਨ੍ਹਾਂ ਸੀਟਾਂ `ਤੇ ਰਹੇਗੀ ਨਜ਼ਰ

Punjab Election Result 2022: ਪੰਜਾਬ ਚੋਣ ਨਤੀਜਿਆਂ ਦਾ ਫ਼ਾਈਨਲ ਕਾਊਂਟਡਾਊਨ, ਇਨ੍ਹਾਂ ਸੀਟਾਂ `ਤੇ ਰਹੇਗੀ ਨਜ਼ਰ

ਪੰਜਾਬ ਚੋਣ ਨਤੀਜੇ 2022 (Punjab Election Result 2022): ਪੰਜਾਬ `ਚ ਕਿਸ ਦੀ ਬਣੇਗੀ ਸਰਕਾਰ, ਕੌਣ ਜਿੱਤੇਗਾ ਤੇ ਕੌਣ ਹਾਰੇਗਾ? ਇਸ ਦੀ ਤਸਵੀਰ ਕਰੀਬ 17 ਘੰਟਿਆਂ ਬਾਅਦ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ। ਆਓ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਪੰਜਾਬ ਦੇ ਚੋਣ ਅਖਾੜੇ `ਚ ਕਿਹੜੇ ਚਿਹਰੇ ਖ਼ਾਸ ਹਨ ਤੇ ਕਿਹੜੀਆਂ ਸੀਟਾਂ ਤੇ ਰਹੇਗੀ ਸਭ ਦੀ ਨਜ਼ਰ:

ਹੋਰ ਪੜ੍ਹੋ ...
  • Share this:
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਘੜੀ ਬੱਸ ਕੁੱਝ ਹੀ ਘੰਟਿਆਂ ਵਿੱਚ ਆਉਣ ਵਾਲੀ ਹੈ। ਹੁਣ ਤੋਂ ਕਰੀਬ 16 ਘੰਟਿਆਂ ਬਾਅਦ ਈਵੀਐਮ ਮਸ਼ੀਨਾਂ ਖੁੱਲ੍ਹ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਦੀ ਜਨਤਾ ਦਾ ਫ਼ੈਸਲਾ ਸਾਹਮਣੇ ਆ ਜਾਵੇਗਾ। ਪੰਜਾਬ `ਚ ਕਿਸ ਦੀ ਬਣੇਗੀ ਸਰਕਾਰ, ਕੌਣ ਜਿੱਤੇਗਾ ਤੇ ਕੌਣ ਹਾਰੇਗਾ? ਇਸ ਦੀ ਤਸਵੀਰ ਕਰੀਬ 17 ਘੰਟਿਆਂ ਬਾਅਦ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ। ਆਓ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਪੰਜਾਬ ਦੇ ਚੋਣ ਅਖਾੜੇ `ਚ ਕਿਹੜੇ ਚਿਹਰੇ ਖ਼ਾਸ ਹਨ ਤੇ ਕਿਹੜੀਆਂ ਸੀਟਾਂ ਤੇ ਰਹੇਗੀ ਸਭ ਦੀ ਨਜ਼ਰ:

ਅੰਮ੍ਰਿਤਸਰ (ਪੂਰਬੀ) ਪੰਜਾਬ ਵਿਧਾਨ ਸਭਾ ਚੋਣਾਂ ਦੀ ਹੌਟ ਸੀਟ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਬੱਸ ਕੁੱਝ ਘੰਟੇ ਬਾਕੀ ਹਨ। ਪੰਜਾਬ ਚੋਣ ਅਖਾੜੇ ਵਿੱਚ ਉੱਤਰੇ 1304 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੈ। ਸਭ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਜਿਹੜੀ ਸੀਟ ਸਭ ਤੋਂ ਵੱਧ ਸੁਰਖ਼ੀਆਂ ਵਿੱਚ ਰਹੀ, ਉਹ ਸੀ ਅੰਮ੍ਰਿਤਸਰ ਪੂਰਬੀ।

ਅੰਮ੍ਰਿਤਸਰ ਪੂਰਬੀ ਹਲਕੇ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਹੈ। ਕਿਉਂਕਿ ਇੱਥੇ ਦੋ ਵੱਡੀਆਂ ਪਾਰਟੀਆਂ ਦੇ ਦਿੱਗਜ ਆਗੂ ਇੱਕ ਦੂਜੇ ਦੇ ਸਾਹਮਣੇ ਖੜੇ ਹਨ। ਕਾਂਗਰਸ ਵੱਲੋਂ ਨਵਜੋਤ ਸਿੱਧੂ, ਜਦਕਿ ਅਕਾਲੀ ਦਲ ਉਮੀਦਵਾਰ ਬਿਕਰਮ ਮਜੀਠੀਆ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸ਼ਹਿਰੀ ਪ੍ਰਧਾਨ ਜੀਵਨਜੋਤ ਕੌਰ ਵੀ ਉਮੀਦਵਾਰ ਹਨ।

ਹੋਰ ਦਿੱਗਜ ਚਿਹਰਿਆਂ ਦੀ ਗੱਲ ਕੀਤੀ ਜਾਏ ਤਾਂ ਚਮਕੌਰ ਸਾਹਿਬ ਤੇ ਭਦੌੜ ਤੋਂ ਸੀਐਮ ਚਰਨਜੀਤ ਸਿੰਘ ਚੰਨੀ, ਧੂਰੀ ਤੋਂ ਭਗਵੰਤ ਮਾਨ, ਜਲਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਲੰਬੀ, ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਮਾਨਸਾ ਤੋਂ ਸਿੱਧੂ ਮੂਸੇਵਾਲਾ, ਮੋਗਾ ਤੋਂ ਮਾਲਵਿਕਾ ਸੂਦ, ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ, ਲਹਿਰਾਗਾਗਾ ਤੋਂ ਅਕਾਲੀ ਦਲ (ਸੰਯੁਕਤ) ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ, ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫ਼ਤਿਹਗੜ੍ਹ ਚੂੜੀਆਂ, ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ, ਆਪ ਉਮੀਦਵਾਰ ਹਰਪਾਲ ਚੀਮਾ ਦਿੜ੍ਹਬਾ ਤੋਂ ਉਮੀਦਵਾਰ, ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ, ਅੰਮ੍ਰਿਤਸਰ ਕੇਂਦਰੀ ਤੋਂ ਓਪੀ ਸੋਨੀ ਪੰਜਾਬ ਵਿਧਾਨ ਸਭਾ ਚੋਣ ਅਖਾੜੇ ਦੇ ਵੱਡੇ ਚਿਹਰੇ ਮੰਨੇ ਜਾ ਰਹੇ ਹਨ। ਜ਼ਾਹਰ ਹੈ ਕਿ ਇਨ੍ਹਾਂ ਸੀਟਾਂ `ਤੇ ਸਭ ਦੀ ਨਜ਼ਰ ਰਹੇਗੀ।

ਚੋਣ ਅਖਾੜੇ ਦੇ ਵੱਡੇ ਚਿਹਰੇ




ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਇੱਕ ਗੇੜ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸੀ। 2.14 ਕਰੋੜ ਵੋਟਰਾਂ ਨੇ ਪੰਜਾਬ ਦੇ ਚੋਣ ਮੈਦਾਨ `ਚ ਉੱਤਰੇ 1304 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ। ਹੁਣ ਭਲਕੇ ਯਾਨਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਪੰਜਾਬ ਦੀ ਸੱਤਾ `ਤੇ ਕੌਣ ਕਾਬਿਜ਼ ਹੁੰਦਾ ਹੈ, ਕਿਸ ਦੇ ਸਿਰ ਜਿੱਤ ਦਾ ਤਾਜ ਸਜਦਾ ਹੈ ਤੇ ਕੌਣ ਹਾਰਦਾ ਹੈ। ਇਸ ਦਾ ਫ਼ੈਸਲਾ ਤਾਂ ਕੱਲ੍ਹ ਈਵੀਐਮ ਮਸ਼ੀਨਾਂ ਖੁੱਲ੍ਹਣ ਤੋਂ ਬਾਅਦ ਹੀ ਹੋਵੇਗਾ।
Published by:Amelia Punjabi
First published:

Tags: Assembly Election Results, Punjab Assembly Election Results 2022, Punjab Election Results 2022

ਅਗਲੀ ਖਬਰ