Home /News /punjab /

Punjab Election Result: ਜਾਣੋ, ਕੈਪਟਨ ਦਾ ਕਿਲਾ ਢਾਹੁਣ ਵਾਲੇ ਆਪ ਉਮੀਦਵਾਰ ਅਜੀਤਪਾਲ ਸਿੰਘ ਬਾਰੇ...

Punjab Election Result: ਜਾਣੋ, ਕੈਪਟਨ ਦਾ ਕਿਲਾ ਢਾਹੁਣ ਵਾਲੇ ਆਪ ਉਮੀਦਵਾਰ ਅਜੀਤਪਾਲ ਸਿੰਘ ਬਾਰੇ...

Result: ਜਾਣੋ, ਕੈਪਟਨ ਦਾ ਕਿਲਾ ਢਾਹੁਣ ਵਾਲੇ ਆਪ ਉਮੀਦਵਾਰ ਅਜੀਤਪਾਲ ਸਿੰਘ ਬਾਰੇ... (ਫਾਇਲ ਫੋਟੋ)

Result: ਜਾਣੋ, ਕੈਪਟਨ ਦਾ ਕਿਲਾ ਢਾਹੁਣ ਵਾਲੇ ਆਪ ਉਮੀਦਵਾਰ ਅਜੀਤਪਾਲ ਸਿੰਘ ਬਾਰੇ... (ਫਾਇਲ ਫੋਟੋ)

 • Share this:
  ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਨੇਰੀ 'ਚ ਸੱਤਾਧਾਰੀ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਕਾਂਗਰਸ ਦੇ ਦਿੱਗਜ ਆਗੂਆਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਸ਼ਹਿਰੀ ਸੀਟ ਤੋਂ ਚੋਣ ਹਾਰ ਗਏ ਹਨ।

  ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

  'ਆਪ' ਦੀ ਟਿਕਟ 'ਤੇ ਪਟਿਆਲਾ ਸ਼ਹਿਰੀ ਸੀਟ ਤੋਂ ਚੋਣ ਲੜਨ ਵਾਲੇ ਅਜੀਤਪਾਲ ਸਿੰਘ ਕੋਹਲੀ ਨੇ ਅਮਰਿੰਦਰ ਸਿੰਘ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਅਜੀਤਪਾਲ ਪਹਿਲਾਂ ਅਕਾਲੀ ਦਲ ਵਿੱਚ ਸਨ ਅਤੇ ਇੱਕ ਵਾਰ ਮੇਅਰ ਦੀ ਚੋਣ ਜਿੱਤ ਚੁੱਕੇ ਹਨ। ਅਜੀਤਪਾਲ ਦੇ ਪਿਤਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।

  ਕੌਂਸਲਰ ਤੋਂ ਵਿਧਾਇਕ ਤੱਕ ਦਾ ਸਿਆਸੀ ਸਫਰ
  2011 ਵਿੱਚ ਅਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਕੇ ਕੌਂਸਲਰ ਤੇ ਫਿਰ ਮੇਅਰ ਬਣੇ। ਅਜੀਤ ਦਾ ਪਰਿਵਾਰ ਪੰਜਾਬ ਵਿੱਚ ਟਕਸਾਲੀ ਅਕਾਲੀ ਦਲ ਵਜੋਂ ਜਾਣਿਆ ਜਾਂਦਾ ਹੈ। ਅਜੀਤ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਅਕਾਲੀ ਦਲ ਤੋਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

  ਪਿਛਲੀ ਵਾਰ ਅਮਰਿੰਦਰ ਸਿੰਘ ਨੇ ਇਹ ਸੀਟ 52407 ਵੋਟਾਂ ਦੇ ਫਰਕ ਨਾਲ ਜਿੱਤੀ ਸੀ। 2017 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ ਹਰਾਇਆ ਸੀ। ਪਰ ਇਸ ਵਾਰ ਉਸ ਨੂੰ ਅਜੀਤਪਾਲ ਸਿੰਘ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਮਰਿੰਦਰ ਸਿੰਘ ਨੇ 2002, 2007, 2012 ਅਤੇ 2017 ਵਿੱਚ ਲਗਾਤਾਰ ਚਾਰ ਵਾਰ ਚੋਣਾਂ ਜਿੱਤੀਆਂ ਸਨ।
  Published by:Gurwinder Singh
  First published:

  Tags: Assembly Election Results, Punjab Assembly Election Results, Punjab Assembly Election Results 2022, Punjab Election Results 2022

  ਅਗਲੀ ਖਬਰ