ਚੰਡੀਗੜ੍ਹ-
ਪੰਜਾਬ ਦੀਆਂ 117 ਸੀਟਾਂ ਉਤੇ ਵੋਟਿੰਗ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹਨ। ਖਰੜ ਸੀਟ ਉਤੇ ਜਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਥੇ ਆਪ ਉਮੀਦਵਾਰ ਅਨਮੋਲ ਗਗਨ ਮਾਨ ਪਹਿਲੇ ਨੰਬਰ ਉਤੇ ਚਲ ਰਹੀ ਅਤੇ ਦੂਜੇ ਨੰਬਰ ਉਤੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਹਨ।
ਇਸੇ ਤਰ੍ਹਾਂ ਮੋਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਮੋਹਾਲੀ ਤੋਂ ਦੂਜੇ ਗੇੜ 'ਚ 7496 ਸੀਟਾਂ 'ਤੇ ਅੱਗੇ ਹਨ
ਬਲਬੀਰ ਸਿੱਧੂ ਦੂਜਾ ਨੰਬਰ ਹੈ। ਇਸ ਵਾਰੀ ਪੰਜਾਬ ਵਿੱਚ ਆਪ ਦਾ ਜਾਦੂ ਚਲ ਗਿਆ ਹੈ। ਆਪ 66 ਸੀਟਾਂ 'ਤੇ ਅੱਗੇ, ਚੰਨੀ, ਪ੍ਰਕਾਸ਼ ਬਾਦਲ, ਸੁਖਬੀਰ ਤੇ ਸਿੱਧੂ ਸਣੇ ਕਈ ਵੱਡੇ ਚਿਹਰੇ ਪਿਛੇ ਹਨ। ਮਲੇਰਕੋਟਲਾ ਤੋਂ 'ਆਪ' ਦੇ ਜ਼ਮੀਲੂ ਰਹਿਮਾਨ ਪਹਿਲੇ ਗੇੜ 'ਚ 2536 ਵੋਟਾਂ ਨਾਲ ਅੱਗੇ ਹਨ।
ਦੱਸਣਯੋਗ ਹੈ ਕਿ ਆਪ ਇਸ ਸਮੇਂ 66 ਸੀਟਾਂ ਉਤੇ ਅੱਗੇ ਹਨ। ਬਾਕੀ ਕਿਸੇ ਪਾਰਟੀ ਨੇ ਹੁਣ ਤੱਕ ਦੋਹਰਾ ਅੰਦੜਾ ਪਾਰ ਨਹੀਂ ਕੀਤਾ ਹੈ। ਕਾਂਗਰਸ 12, ਅਕਾਲੀ ਦਲ 8, ਭਾਜਪਾ 2 ਸੀਟਾਂ ਉਤੇ ਅੱਗੇ ਹਨ।
ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਵੱਲੋਂ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪਰਵਿੰਦਰ ਸਿੰਘ ਸੋਹਾਣਾ ਅਤੇ ਭਾਜਪਾ ਵੱਲੋਂ ਸੰਜੀਵ ਵਸ਼ਿਸ਼ਟ (ਭਾਜਪਾ ਸੰਜੀਵ) ਚੋਣ ਮੈਦਾਨ ਵਿੱਚ ਹਨ। (ਵਸ਼ਿਸ਼ਟ) ਚੋਣ ਦੰਗਲ ਵਿੱਚ ਸਖ਼ਤ ਟੱਕਰ ਦੇ ਰਹੇ ਹਨ। ਇਸ ਸੀਟ ਦੀ ਚੋਣ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।