ਬਠਿੰਡਾ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦੇ ਵੱਡੇ ਲੀਡਰਾਂ ਨੂੰ ਵੱਡੇ ਝਟਕੇ ਲੱਗ ਰਹੇ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਕਰੀਬ 14 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
ਪੰਜ ਵਾਰ ਵਿਧਾਇਕ ਅਤੇ ਦੋ ਵਾਰ ਵਿੱਤ ਮੰਤਰੀ ਰਹਿ ਚੁੱਕੇ ਮਨਪ੍ਰੀਤ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਹਨ। ਮਨਪ੍ਰੀਤ ਪਹਿਲੀ ਵਾਰ 1995 ਵਿੱਚ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਜਿੱਤੇ ਸਨ, 1997, 2002 ਅਤੇ 2007 ਵਿੱਚ ਉਥੋਂ ਜਿੱਤਦੇ ਰਹੇ। ਉਨ੍ਹਾਂ ਨੇ 2010 ਵਿੱਚ ਪਾਰਟੀ ਛੱਡ ਦਿੱਤੀ ਅਤੇ ਆਪਣੀ ਸਿਆਸੀ ਜਥੇਬੰਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਸ਼ੁਰੂ ਕੀਤੀ। 2016 ਵਿੱਚ, ਉਸਨੇ ਗਿੱਦੜਭਾ ਅਤੇ ਮੌੜ ਦੋਵਾਂ ਤੋਂ ਹਾਰਨ ਤੋਂ ਬਾਅਦ, ਕਾਂਗਰਸ ਵਿੱਚ ਆਪਣੇ ਸੰਗਠਨ ਨੂੰ ਮਿਲਾ ਦਿੱਤਾ। ਫਿਰ 2017 ਦੀਆਂ ਚੋਣਾਂ ਕਾਂਗਰਸ ਦੇ ਬੈਨਰ ਹੇਠ ਬਠਿੰਡਾ ਤੋਂ ਜਿੱਤੀਆਂ।
ਭਾਰਤੀ ਚੋਣ ਕਮਿਸ਼ਨ ਕੋਲ ਜਮਾਂ ਕਰਵਾਏ ਚੋਣ ਹਲਫ਼ਨਾਮੇ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਦੀ ਉਮਰ 60 ਸਾਲ ਹੈ ਅਤੇ ਉਨ੍ਹਾਂ ਦੀ ਵਿਦਿਅਕ ਯੋਗਤਾ: ਗ੍ਰੈਜੂਏਟ ਪ੍ਰੋਫੈਸ਼ਨਲ ਹੈ। ਉਨ੍ਹਾਂ ਨੇ 72.7 ਕਰੋੜ ਰੁਪਏ ਦੀ ਕੁੱਲ ਜਾਇਦਾਦ ਅਤੇ 2.8 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ ਹੈ।
Punjab Election Results 2022 Live Updates: AAP 89 ਸੀਟਾਂ 'ਤੇ ਅੱਗੇ, ਪੰਜਾਬ ਸਿਆਸਤ ਦੇ ਮੋਢੀਆਂ ਨੂੰ ਸਾਫ਼ ਕਰਦੈ ਦਿਖ ਰਿਹੈ ਝਾੜੂ
ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਨਵੀਨਤਮ ਨਤੀਜਿਆਂ ਨੂੰ ਟਰੈਕ ਕਰਨ ਲਈ ਦੇਖਦੋ ਰਹੋ।
ਆਓ ਦੇਖੋ ਵੱਡੇ ਲੀਡਰਾਂ ਦਾ ਹਾਲ-
-ਮਨਪ੍ਰੀਤ ਬਾਦਲ ਕਰੀਬ 14 ਹਜ਼ਾਰ ਵੋਟਾਂ ਨਾਲ ਪਿੱਛੇ
-ਕਾਂਗਰਸ ਦੇ ਰਾਣਾ ਕੇ.ਪੀ. 8 ਹਜ਼ਾਰ ਤੋਂ ਵੱਧ ਵੋਟਾਂ ਨਾਲ ਪਿੱਛੇ
-ਰਾਜ ਕੁਮਾਰ ਵੇਰਕਾ 5799 ਵੋਟਾਂ ਨਾਲ ਪਿੱਛੇ
-ਇੰਦਰਬੀਰ ਬੁਲਾਰੀਆ 3500 ਵੋਟਾਂ ਨਾਲ ਪਿੱਛੇ
-ਵਿਜੇਇੰਦਰ ਸਿੰਗਲਾ 5100 ਵੋਟਾਂ ਨਾਲ ਪਿੱਛੇ
-ਬਲਬੀਰ ਸਿੱਧੂ 3800 ਵੋਟਾਂ ਨਾਲ ਪਿੱਛੇ
-ਬਰਿੰਦਰ ਢਿੱਲੋਂ 1100 ਵੋਟਾਂ ਦੇ ਨਾਲ ਪਿੱਛੇ
-ਚਮਕੌਰ ਸਾਹਿਬ ਤੇ ਭਦੌੜ ਤੋਂ CM ਚੰਨੀ ਪਿੱਛੇ
-ਭਦੌੜ ਤੋਂ CM ਚੰਨੀ 3400 ਵੋਟਾਂ ਨਾਲ ਪਿੱਛੇ
-ਚਮਕੌਰ ਸਾਹਿਬ ਤੋਂ 2160 ਵੋਟਾਂ ਨਾਲ ਪਿੱਛੇ
-ਚਮਕੌਰ ਸਾਹਿਬ 'ਚ AAP ਦੇ ਚਰਨਜੀਤ ਸਿੰਘ ਅੱਗੇ
-ਭਦੌੜ 'ਚ AAP ਦੇ ਲਾਭ ਸਿੰਘ ਓਗੋਕੇ ਅੱਗੇ
-ਬਿਕਰਮ ਮਜੀਠੀਆ 500 ਵੋਟਾਂ ਨਾਲ ਪਿੱਛੇ
-ਨਵਜੋਤ ਸਿੱਧੂ 1000 ਵੋਟਾਂ ਨਾਲ ਪਿੱਛੇ
-ਜਲਾਲਾਬਾਦ 'ਚ ਸੁਖਬੀਰ ਬਾਦਲ 2557 ਵੋਟਾਂ ਨਾਲ ਪਿੱਛੇ
-ਕੈਪਟਨ 7700 ਵੋਟਾਂ ਦੇ ਫ਼ਰਕ ਨਾਲ ਪਿੱਛੇ
-ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3100 ਵੋਟਾਂ ਨਾਲ ਪਿੱਛੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।