ਅੰਮ੍ਰਿਤਸਰ : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਅਤੇ ਤਾਜ਼ਾ ਰੁਝਾਨਾਂ ਮੁਤਾਬਕ ਅੰਮ੍ਰਿਤਸਰ ਪੂਰਬੀ ਹਲਕੇ 'ਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨਾਲ ਡਟਵਾਂ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਪਿੱਛੇ ਚੱਲ ਰਹੇ ਹਨ। 'ਆਪ' ਉਮੀਦਵਾਰ ਜੀਵਨ ਜੋਤ ਕੌਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਐਸਐਸਐਮ ਦੇ ਉਮੀਦਵਾਰ ਹਰਪਾਲ ਸਿੰਘ ਤੋਂ ਅੱਗੇ ਹੈ। ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਗਨਦੀਪ ਕੌਰ ਮਜੀਠੀਆ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਤੋਂ 1340 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।
ਮਾਝਾ ਖੇਤਰ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਵਿਧਾਨ ਸਭਾ ਸੀਟ, ਅੰਮ੍ਰਿਤਸਰ ਪੂਰਬੀ ਹਲਕਾ ਨੰ. 18. ਸੀਟ-ਜਨਰਲ, ਸ਼ਹਿਰੀ ਵਜੋਂ ਸ਼੍ਰੇਣੀਬੱਧ- ਹਲਕੇ ਵਿੱਚ ਕੁੱਲ 1,68,013 ਯੋਗ ਵੋਟਰ ਸਨ, ਜਿਨ੍ਹਾਂ ਵਿੱਚੋਂ 78,961 ਪੁਰਸ਼ ਅਤੇ 89,051 ਔਰਤਾਂ ਅਤੇ 1 ਰਜਿਸਟਰਡ ਵੋਟਰ ਤੀਜੇ ਲਿੰਗ ਦੇ ਸਨ। ਇਸ ਵਿੱਚ ਅੰਦਾਜ਼ਨ 64.05% ਵੋਟਿੰਗ ਦਰਜ ਕੀਤੀ ਗਈ।
Punjab Election Results 2022 Live Updates: AAP 89 ਸੀਟਾਂ 'ਤੇ ਅੱਗੇ, ਪੰਜਾਬ ਸਿਆਸਤ ਦੇ ਮੋਢੀਆਂ ਨੂੰ ਸਾਫ਼ ਕਰਦੈ ਦਿਖ ਰਿਹੈ ਝਾੜੂ
2017 ਵਿੱਚ ਕੀ ਹੋਇਆ?
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਸਿੱਧੂ ਨੇ ਅੰਮ੍ਰਿਤਸਰ (ਪੂਰਬੀ) ਤੋਂ 60,477 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ, ਉਸ ਤੋਂ ਬਾਅਦ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ 17,668 ਅਤੇ ਆਪ ਦੇ ਸਰਬਜੋਤ ਸਿੰਘ ਧੰਜਲ 14,715 ਨਾਲ ਜਿੱਤੇ ਸਨ। ਸਿੱਧੂ 42,661 ਵੋਟਾਂ ਦੇ ਫਰਕ ਨਾਲ ਜਿੱਤੇ ਸਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਸਿੱਧੂ ਨੇ ਇਸ ਸੀਟ ਤੋਂ ਚੋਣ ਨਹੀਂ ਲੜੀ ਸੀ ਪਰ ਇਸ ਦੀ ਬਜਾਏ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਸਨੇ IND ਦੀ ਸਿਮਰਪ੍ਰੀਤ ਕੌਰ ਨੂੰ 7,099 ਵੋਟਾਂ ਦੇ ਫਰਕ ਨਾਲ ਹਰਾਇਆ ,ਜੋ ਕਿ ਹਲਕੇ ਵਿੱਚ ਪਈਆਂ ਕੁੱਲ ਵੋਟਾਂ ਦਾ 7.71% ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।