Home /News /punjab /

Punjab Election Results 2022: AAP ਦੇ ਕਿਹੜੇ ਆਮ ਆਦਮੀਆਂ ਨੇ ਪੰਜਾਬ ਦੇ ਕਿਹੜੇ ਦਿੱਗਜ਼ਾਂ ਨੂੰ ਦਿੱਤੀ ਹਾਰ, ਵੇਖੋ 117 ਹਲਕਿਆਂ ਦੀ ਪੂਰੀ ਸੂਚੀ

Punjab Election Results 2022: AAP ਦੇ ਕਿਹੜੇ ਆਮ ਆਦਮੀਆਂ ਨੇ ਪੰਜਾਬ ਦੇ ਕਿਹੜੇ ਦਿੱਗਜ਼ਾਂ ਨੂੰ ਦਿੱਤੀ ਹਾਰ, ਵੇਖੋ 117 ਹਲਕਿਆਂ ਦੀ ਪੂਰੀ ਸੂਚੀ

Election Results 2022 : ਚੋਣ ਨਤੀਜਿਆਂ ਬਾਰੇ ਇੱਥੇ ਜਾਣੋ ਸਭ ਕੁੱਝ...

Election Results 2022 : ਚੋਣ ਨਤੀਜਿਆਂ ਬਾਰੇ ਇੱਥੇ ਜਾਣੋ ਸਭ ਕੁੱਝ...

ਕੌਣ ਕਿਥੋਂ ਜਿੱਤਿਆ ਤੇ ਹਾਰਿਆ ਵੇਖੋ ਪੂਰੀ 117 ਵਿਧਾਨ ਸਭਾ ਹਲਕਿਆਂ ਤੋਂ ਜਿਤੇ ਤੇ ਹਾਰਿਆਂ ਦੀ ਸੂਚੀ ਇੱਕ ਨਜ਼ਰ...

 • Share this:

  ਪੰਜਾਬ ਵਿਧਾਨ ਸਭਾ ਚੋਣ ਨਤੀਜੇ 2022 (Punjab Assembly Election Results 2022): ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ ਪੂਰਨ ਬਹੁਮਤ ਹਾਸਲ ਕਰਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ (AAP) ਦੀ ਹਨ੍ਹੇਰੀ ਅੱਗੇ ਕੋਈ ਵੀ ਪਾਰਟੀ ਅਤੇ ਵੱਡੇ ਤੋਂ ਵੱਡਾ ਦਿੱਗਜ਼ ਆਗੂ ਵੀ ਟਿਕ ਨਹੀਂ ਸਕਿਆ ਹੈ। ਤੁਸੀ ਇਥੇ ਵੇਖ ਸਕਦੇ ਹੋ ਕਿ ਕਿਵੇਂ ਇਹ ਵੱਡੇ ਆਮ ਵਿਅਕਤੀਆਂ ਨੇ ਢੇਰ ਕੀਤੇ ਹਨ।

  ਕੌਣ ਕਿਥੋਂ ਜਿੱਤਿਆ ਤੇ ਹਾਰਿਆ ਵੇਖੋ ਪੂਰੀ 117 ਵਿਧਾਨ ਸਭਾ ਹਲਕਿਆਂ ਤੋਂ ਜਿਤੇ ਤੇ ਹਾਰਿਆਂ ਦੀ ਸੂਚੀ ਇੱਕ ਨਜ਼ਰ...

  Punjab Assembly Election Results 2022: 

  ਧੂਰੀ  ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਚੰਦਰ ਗਰਗ ਅਤੇ ਭਾਜਪਾ ਨੇ ਰਣਦੀਪ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਸੀ।

  ਪਟਿਆਲਾ  ਤੋਂ 'ਆਪ' ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ।

  ਧਰਮਕੋਟ ਤੋਂ ਆਪ ਦੇ ਦਵਿੰਦਰਜੀਤ ਸਿੰਘ ਲਾਡੀ ਜਿੱਤੇ, ਜਥੇਦਾਰ ਤੋਤਾ ਸਿੰਘ ਨੂੰ ਹਰਾਇਆ

  ਫਰੀਦਕੋਟ ਵਿਧਾਨ ਸਭਾ ਹਲਕਾ ਜੈਤੋ ਤੋਂ ‘ਆਪ’ ਉਮੀਦਵਾਰ ਅਮੋਲਕ ਸਿੰਘ 27532 ਵੋਟਾਂ ਨਾਲ ਜੇਤੂ ਰਹੇ।

  ਵਿਧਾਨ ਸਭਾ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ 75061 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

  ਪਟਿਆਲਾ ਸ਼ਹਿਰੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਕੋਹਲੀ ਵਲੋਂ ਵੱਡੇ ਫਰਕ ਨਾਲ ਹਰਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਪਟਨ ਨੂੰ 19,697 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ

  ਕਪੂਰਥਲਾ  - ਕਾਂਗਰਸ ਦੇ ਰਾਣਾ ਗੁਰਜੀਤ ਨੇ ਕਪੂਰਥਲਾ ਸੀਟ ਜਿੱਤ ਲਈ ਹੈ। ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਤੋਂ ਜਿੱਤ ਹਾਸਲ ਕੀਤੀ ਹੈ।

  ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਜਿੱਤੇ।

  ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਭਾਰਜ ਜਿੱਤੇ।

  ਭੁਲੱਥ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਜਿੱਤੇ

  ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰੇ

  ਸੰਗਰੂਰ ਦੀਆਂ 5 ਸੀਟਾਂ ਉਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਸੰਗਰੂਰ ਤੋਂ ਨਰਿੰਦਰ ਕੌਰ ਭਰਾਜ, ਸੁਨਾਮ ਤੋਂ ਅਮਨ ਅਰੋੜਾ, ਲਹਿਰਾਗਾਗਾ ਤੋਂ ਬਰਿੰਦਰ ਕੁਮਾਰ ਗੋਇਲ, ਦਿੜਬਾ ਤੋਂ ਹਰਪਾਲ ਚੀਮਾ ਅਤੇ ਧੂਰੀ ਤੋਂ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ ਹੈ।

  ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ।

  ਫਾਜ਼ਿਲਕਾ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਸਵਨਾ ਜੇਤੂ ਰਹੇ। ਭਾਜਪਾ ਉਮੀਦਵਾਰ ਸੁਰਜੀਤ ਜਿਆਣੀ ਹਾਰ ਗਏ।

  ​ਬਰਨਾਲਾ ਜ਼ਿਲ੍ਹੇ ਦੀ ਹੌਟ ਸੀਟ ਭਦੌੜ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸਨ, ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਚਿਹਰੇ ਲਾਭ ਸਿੰਘ ਉਗੋਕੇ ਨੇ ਵੱਡੇ ਫਰਕ ਨਾਲ ਹਰਾਇਆ ਸੀ।ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੂੰ 37500 ਵੋਟਾਂ ਦੇ ਫਰਕ ਨਾਲ ਹਰਾਇਆ।  ਫਰੀਦਕੋਟ ਤੋਂ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ 16289 ਵੋਟਾਂ ਨਾਲ ਜੇਤੂ ਰਹੇ

  ਮਲੇਰਕੋਟਲਾ ਤੋਂ 'ਆਪ' ਦੇ ਜ਼ਮੀਲੂ ਉਰ ਰਹਿਮਾਨ ਨੇ 21501 ਦੀ ਲੀਡ ਨਾਲ ਜਿੱਤ ਦਰਜ ਕੀਤੀ ਹੈ

  ਕੋਟਕਪੂਰਾ ਵਿਧਾਨ ਸਭਾ ਹਲਕਾ ਕੁਲਤਾਰ ਸੰਧਵਾ ਨੇ 20737 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਅਜੈਪਾਲ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤੀ। ਆਮ ਆਦਮੀ ਪਾਰਟੀ ਦੇ ਬ੍ਰਹਮਸ਼ੰਕਰ ਜ਼ਿੰਪਾ 13653 ਵੋਟਾਂ ਨਾਲ ਜੇਤੂ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਹਾਰ ਗਏ।

  ਅੰਮ੍ਰਿਤਸਰ ਕੇਂਦਰੀ ਤੋਂ ਡਿਪਟੀ ਸੀਐਮ ਓਪੀ ਸੋਨੀ ਹਾਰੇ, ਆਪ ਦੀ ਹੋਈ ਜਿੱਤ।

  ਜਲੰਧਰ ਕੈਂਟ ਤੋਂ ਕੈਬਨਿਟ ਮੰਤਰੀ ਪਰਗਟ ਸਿੰਘ ਜੇਤੂ ਰਹੇ।

  ਲੰਬੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਤੋਂ ਗੁਰਮੀਤ ਸਿੰਘ 11396 ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰ ਗਏ।

  ਬਠਿੰਡਾ ਦਿਹਾਤੀ ਤੋਂ ਅਮਿਤ ਰਤਨਾ ਕੋਟਫੱਤਾ 35500 ਵੋਟਾਂ ਨਾਲ ਜੇਤੂ

  ਹਲਕਾ ਦਸੂਹਾ ਤੋ ਆਪ ਉਮੀਦਵਾਰ ਕਰਮਵੀਰ ਸਿੰਘ ਘੁੰਮਣ ਦੀ ਜਿੱਤ

  ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਪ ਮੁੱਖ ਮੰਤਰੀ  ਸੁਖਜਿੰਦਰ ਰੰਧਾਵਾ 1250 ਵੋਟਾਂ ਨਾਲ ਜੇਤੂ ਰਹੇ।

  ਬਠਿੰਡਾ ਦਿਹਾਤੀ ਤੋਂ ਅਮਿਤ ਰਤਨਾ ਕੋਟਫੱਤਾ 35500 ਵੋਟਾਂ ਨਾਲ ਜੇਤੂ ਰਹੇ।

  ਮੋਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ 34097 ਨਾਲ ਜੇਤੂ ਰਹੇ।

  ਮੋਗਾ ਤੋਂ ਕਾਂਗਰਸੀ ਉਮੀਦਵਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਹਾਰ ਗਈ

  ਸੁਲਤਾਨਪੁਰ ਲੋਧੀ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ।

  ਪਠਾਨਕੋਟ- ਵਿਧਾਨ ਸਭਾ ਹਲਕਾ ਭੋਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਚੰਦ ਕਟਾਰੂਚੱਕ ਜੇਤੂ ਰਹੇ।

  ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੁਪੀਸ ਸਿੰਘ ਬੰਨਾਵਾਲੀ ਨੇ ਕਾਂਗਰਸੀ ਉਮੀਦਵਾਰ ਵਿਕਰਮ ਮੋਫਰ ਨੂੰ 41371 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।

  ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 36637 ਵੋਟਾਂ ਨਾਲ ਜੇਤੂ ਰਹੇ।

  ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ‘ਆਪ’ ਉਮੀਦਵਾਰ ਰਣਬੀਰ ਸਿੰਘ ਭੁੱਲਰ 19212 ਵੋਟਾਂ ਨਾਲ ਜੇਤੂ ਰਹੇ।

  ਸਮਾਣਾ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਚੇਤਨ ਸਿੰਘ ਜੌੜਾ ਮਾਜਰਾ 39700 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

  ਫ਼ਿਰੋਜ਼ਪੁਰ ਦੇ ਹਲਕਾ ਜੀਰਾ ਤੋਂ 'ਆਪ' ਉਮੀਦਵਾਰ ਨਰੇਸ਼ ਕਟਾਰੀਆ ਜੇਤੂ ਰਹੇ ਹਨ

  ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ‘ਆਪ’ ਉਮੀਦਵਾਰ ਫੋਜਾ ਸਿੰਘ ਸਰਾਰੀ ਜੇਤੂ ਰਹੇ

  ਨਾਭਾ ਤੋਂ ਆਪ ਦੇ ਉਮੀਦਵਾਰ ਗੁਰਦੇਵ ਸਿੰਘ ਦੇਵ ਮਾਨ ਨੇ 52600 ਨਾਲ ਜਿੱਤ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਨੂੰ ਦਿੱਤੀ ਕਰਾਰੀ ਹਾਰ

  ਪਟਿਆਲਾ ਦੇ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਬਾਜ਼ੀਗਰ ਜੇਤੂ ਰਹੇ ਹਨ

  ਹਲਕਾ ਸੁਜਾਨਪੁਰ ਤੋਂ ਕਾਂਗਰਸੀ ਉਮੀਦਵਾਰ ਨਰੇਸ਼ ਪੁਰੀ ਜੇਤੂ ਰਹੇ

  ​ਵਿਧਾਨ ਸਭਾ ਹਲਕਾ ਭੋਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਚੰਦ ਕਟਾਰੂਚੱਕ ਜੇਤੂ ਰਹੇ

  ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੁਪੀਸ ਸਿੰਘ ਬੰਨੇ ਵਾਲੀ ਨੇ ਕਾਂਗਰਸੀ ਉਮੀਦਵਾਰ ਵਿਕਰਮ ਮੋਫਰ ਨੂੰ 41371 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।

  ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ‘ਆਪ’ ਉਮੀਦਵਾਰ ਰਣਬੀਰ ਸਿੰਘ ਭੁੱਲਰ 19212 ਵੋਟਾਂ ਨਾਲ ਜੇਤੂ ਰਹੇ।

  'ਆਪ' ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਸਤਰਾਣਾ ਵਿਧਾਨ ਸਭਾ ਤੋਂ 51000 ਕਿਸ਼ਤੀਆਂ ਨਾਲ ਜਿੱਤੇ

  ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਕਸ਼ਮੀਰ ਸਿੰਘ ਸੋਹਲ ਜੇਤੂ, 52935 ਵੋਟਾਂ ਪਈਆਂ, ਦੂਜੇ ਨੰਬਰ 'ਤੇ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 39347 ਵੋਟਾਂ ਪਾਈਆਂ।

  ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਰਜਿੰਦਰਮੀਤ ਸਿੰਘ ਪਾਹੜਾ 6800 ਵੋਟਾਂ ਨਾਲ ਜੇਤੂ ਰਹੇ।

  ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 36637 ਵੋਟਾਂ ਨਾਲ ਜੇਤੂ ਰਹੇ।

  ਜ਼ਿਲ੍ਹਾ ਗੁਰਦਾਸਪੁਰ ਦੀਆਂ ਕੁੱਲ 7 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 5 ਤੇ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ।

  ਨਾਭਾ - ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਜ਼ਮਾਨਤ ਹੋਈ ਜ਼ਬਤ

  ਜ਼ਿਲ੍ਹਾ ਗੁਰਦਾਸਪੁਰ ਦੀਆਂ ਕੁੱਲ 7 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 5 ਤੇ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ।

  ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਰੋਡੀ ਜਿੱਤੇ

  ਹੁਸ਼ਿਆਰਪੁਰ: ਆਪ 5, ਭਾਜਪਾ 1 ਅਤੇ ਕਾਂਗਰਸ 1

  ਬਲਾਚੌਰ ਵਿਧਾਨ ਸਭਾ ਤੋਂ ‘ਆਪ’ ਦੇ ਉਮੀਦਵਾਰ ਸੰਤੋਸ਼ ਕਟਾਰੀਆ ਨੇ ਜਿੱਤ ਹਾਸਲ ਕੀਤੀ ਹੈ

  ਨਵਾਂਸ਼ਹਿਰ ਵਿਧਾਨ ਸਭਾ ਤੋਂ ਬਸਪਾ ਤੇ ਅਕਾਲੀ ਉਮੀਦਵਾਰ ਡਾ: ਨਛੱਤਰ ਪਾਲ ਸਿੰਘ 5345 ਵੋਟਾਂ ਨਾਲ ਜੇਤੂ ਰਹੇ |

  ਜ਼ਿਲ੍ਹਾ ਗੁਰਦਾਸਪੁਰ ਦੀਆਂ ਕੁੱਲ 7 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 5 ਤੇ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ।

  ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ‘ਆਪ’ ਉਮੀਦਵਾਰ ਫੋਜਾ ਸਿੰਘ ਸਰਾਰੀ 10574 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

  ਸਰਦੂਲਗੜ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਬਣਾਂਵਾਲੀ 41371 ਜਿੱਤੇ

  ਮਾਨਸਾ ਡਾ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ 63000 ਵੋਟਾਂ ਨਾਲ ਜਿੱਤੇ

  ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਆਮ ਆਦਮੀ ਪਾਰਟੀ ਦੇ 51691 ਵੋਟਾਂ ਨਾਲ ਜਿੱਤੇ

  ਰੂਪਨਗਰ: 'ਆਪ' ਦੇ ਐਡਵੋਕੇਟ ਦਿਨੇਸ਼ ਚੱਡਾ 22,000 ਤੋਂ ਵੱਧ ਵੋਟਾਂ ਨਾਲ ਜਿੱਤੇ

  ਵਿਧਾਨ ਸਭਾ ਹਲਕਾ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਦੀਆਂ ਤਿੰਨੋਂ ਸੀਟਾਂ ਵਿਚੋਂ  2 ਸੀਟ ਅਕਾਲੀ ਤੇ ਬਸਪਾ

  1 ਸੀਟ 'ਆਪ' ਪਾਰਟੀ ਨੇ ਜਿੱਤ ਹਾਸਲ ਕੀਤੀ।

  ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ

  ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੁਲਵੰਤ ਸਿੰਘ ਤੋਂ 37810 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਬਰਨਾਲਾ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਦੂਜੇ ਨੰਬਰ 'ਤੇ, ਕਾਂਗਰਸ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ 'ਤੇ ਅਤੇ ਭਾਜਪਾ ਦਾ ਉਮੀਦਵਾਰ ਪੰਜਵੇਂ ਨੰਬਰ 'ਤੇ ਹੈ।

  ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 3758 ਵੋਟਾਂ ਨਾਲ ਹਰਾਇਆ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੂਜੇ ਨੰਬਰ 'ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੀਜੇ ਨੰਬਰ 'ਤੇ ਰਹੇ ਅਤੇ ਚੌਥੇ ਨੰਬਰ 'ਤੇ ਰਹੇ ਅਤੇ ਹਲਕਾ ਭਦੌੜ ਦੇ ਉਮੀਦਵਾਰ ਸ. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।

  ਮਹਿਲ ਕਲਾਂ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਤੋਂ 29931 ਵੋਟਾਂ ਨਾਲ ਜੇਤੂ ਰਹੇ, ਜਿੱਥੇ ਕਾਂਗਰਸ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਚੌਥੇ ਸਥਾਨ ’ਤੇ ਰਹੇ।

  Published by:Ashish Sharma
  First published:

  Tags: AAP Punjab, Assembly Election Results, Election Results 2022, Punjab Assembly Election Results 2022, Punjab Election Results 2022