Home /News /punjab /

Punjab Election Results: ਸ਼ੁਰੂਆਤੀ ਰੁਝਾਨਾਂ ਵਿਚ ਛਾ ਗਈ ਆਮ ਆਦਮੀ ਪਾਰਟੀ, ਨੇੜੇ ਤੇੜੇ ਵੀ ਨਹੀਂ ਰਹੇ ਸਿਆਸੀ ਵਿਰੋਧੀ

Punjab Election Results: ਸ਼ੁਰੂਆਤੀ ਰੁਝਾਨਾਂ ਵਿਚ ਛਾ ਗਈ ਆਮ ਆਦਮੀ ਪਾਰਟੀ, ਨੇੜੇ ਤੇੜੇ ਵੀ ਨਹੀਂ ਰਹੇ ਸਿਆਸੀ ਵਿਰੋਧੀ

ਸ਼ੁਰੂਆਤੀ ਰੁਝਾਨਾਂ ਵਿਚ ਛਾ ਗਈ ਆਮ ਆਦਮੀ ਪਾਰਟੀ, ਨੇੜੇ ਤੇੜੇ ਵੀ ਨਹੀਂ ਰਹੇ ਸਿਆਸੀ ਵਿਰੋਧੀ (ਫਾਇਲ ਫੋਟੋ)

ਸ਼ੁਰੂਆਤੀ ਰੁਝਾਨਾਂ ਵਿਚ ਛਾ ਗਈ ਆਮ ਆਦਮੀ ਪਾਰਟੀ, ਨੇੜੇ ਤੇੜੇ ਵੀ ਨਹੀਂ ਰਹੇ ਸਿਆਸੀ ਵਿਰੋਧੀ (ਫਾਇਲ ਫੋਟੋ)

ਆਪ ਇਸ ਸਮੇਂ 60 ਸੀਟਾਂ ਉਤੇ ਅੱਗੇ ਹਨ। ਬਾਕੀ ਕਿਸੇ ਪਾਰਟੀ ਨੇ ਹੁਣ ਤੱਕ ਦੋਹਰੇ ਅੰਦੜਾ ਪਾਰ ਨਹੀਂ ਕੀਤਾ ਹੈ। ਕਾਂਗਰਸ 10, ਅਕਾਲੀ ਦਲ 8, ਭਾਜਪਾ 3 ਸੀਟਾਂ ਉਤੇ ਅੱਗੇ ਹਨ। 

 • Share this:
  Punjab Election Results: ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਛਾ ਗਈ  ਹੈ। ਕਾਂਗਰਸ, ਅਕਾਲੀ ਦਲ ਵਰਗੀਆਂ ਰਵਾਇਤੀ ਧਿਰਾਂ ਇਸ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਹੀਆਂ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹਨ।

  ਆਪ ਇਸ ਸਮੇਂ 60 ਸੀਟਾਂ ਉਤੇ ਅੱਗੇ ਹਨ। ਬਾਕੀ ਕਿਸੇ ਪਾਰਟੀ ਨੇ ਹੁਣ ਤੱਕ ਦੋਹਰਾ ਅੰਦੜਾ ਪਾਰ ਨਹੀਂ ਕੀਤਾ ਹੈ। ਕਾਂਗਰਸ 10, ਅਕਾਲੀ ਦਲ 8, ਭਾਜਪਾ 3 ਸੀਟਾਂ ਉਤੇ ਅੱਗੇ ਹਨ।

  ਪੰਜਾਬ ਵਿੱਚ ਆਪ ਪਹਿਲੇ ਤੇ ਦੂਜੇ ਤੇ ਕਾਂਗਰਸ ਤੇ ਤੀਜੇ ਉੱਤੇ ਅਕਾਲੀ ਦਲ ਚੱਲ ਰਹੀ ਹੈ। ਇਸੇ ਤਰ੍ਹਾਂ ਜੇਕਰ ਹੌਟ ਸੀਟਾਂ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਰੁਝਾਨ ਦੌਰਾਨ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ 'ਆਪ' ਉਮੀਦਵਾਰ ਅਜੀਤਪਾਲ ਸਿੰਘ ਕੋਹਲੀ 7800 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅੱਗੇ ਚੱਲ ਰਹੇ ਹਨ।

  ਇਸੇ ਤਰ੍ਹਾਂ ਜੇਕਰ ਹੌਟ ਸੀਟਾਂ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਰੁਝਾਨ ਦੌਰਾਨ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਧੂਰੀ ਤੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਗੇ ਚੱਲ ਰਹੇ ਹਨ।
  Published by:Gurwinder Singh
  First published:

  Tags: Assembly Election Results, Election Results 2022, Exit Poll Result 2019, Punjab Assembly Election Results, Punjab Election Results 2022

  ਅਗਲੀ ਖਬਰ