Home /News /punjab /

ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨਣ ਲੱਗੇ ਕਾਂਗਰਸੀ...ਰਵਨੀਤ ਬਿੱਟੂ ਬੋਲੇ-ਪ੍ਰਧਾਨ ਨੇ ਹੀ ਭੰਗ ਕੀਤਾ ਅਨੁਸ਼ਾਸਨ..

ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨਣ ਲੱਗੇ ਕਾਂਗਰਸੀ...ਰਵਨੀਤ ਬਿੱਟੂ ਬੋਲੇ-ਪ੍ਰਧਾਨ ਨੇ ਹੀ ਭੰਗ ਕੀਤਾ ਅਨੁਸ਼ਾਸਨ..

ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨਣ ਲੱਗੇ ਕਾਂਗਰਸੀ...ਰਵਨੀਤ ਬਿੱਟੂ ਬੋਲੇ-ਸੂਬੇ ਦੇ ਪ੍ਰਧਾਨ ਨੇ ਹੀ ਭੰਗ ਕੀਤਾ ਅਨੁਸ਼ਾਸਨ..

ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨਣ ਲੱਗੇ ਕਾਂਗਰਸੀ...ਰਵਨੀਤ ਬਿੱਟੂ ਬੋਲੇ-ਸੂਬੇ ਦੇ ਪ੍ਰਧਾਨ ਨੇ ਹੀ ਭੰਗ ਕੀਤਾ ਅਨੁਸ਼ਾਸਨ..

PUNJAB ELECTION RESULTS-ਕਾਂਗਰਸ ਪਾਰਟੀ ਦੀ ਗੱਲ਼ ਕਰੀਏ ਤਾਂ ਹਾਰ ਦਾ ਠੀਕਰਾ ਸਟੇਟ ਪਾਰਟੀ ਪ੍ਰਧਾਨ ਨਵਜੋਤੋ ਸਿੰਘ ਸਿੱਧੂ ਦੇ ਸਿਰ ਕਾਂਗਰਸੀ ਭੰਨਣ ਲੱਗੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ਦੇ ਪ੍ਰਧਾਨ ਨੇ ਹੀ ਅਨੁਸ਼ਾਸਨ ਭੰਗ ਕੀਤਾ। ਉਹ ਖੁਦ ਆਪਣੀ ਸਰਕਾਰ 'ਤੇ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਰਹੇ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹਾਰਨ ਵਾਲੀਆਂ ਸਿਆਸੀ ਪਾਰਟੀਆਂ ਵਿੱਚ ਭਾਰੀ ਖਲਬਲੀ ਮਚੀ ਹੋਈ ਹੈ। ਕਾਂਗਰਸ ਪਾਰਟੀ ਦੀ ਗੱਲ਼ ਕਰੀਏ ਤਾਂ ਹਾਰ ਦਾ ਠੀਕਰਾ ਸਟੇਟ ਪਾਰਟੀ ਪ੍ਰਧਾਨ ਨਵਜੋਤੋ ਸਿੰਘ ਸਿੱਧੂ ਦੇ ਸਿਰ ਕਾਂਗਰਸੀ ਭੰਨਣ ਲੱਗੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ਦੇ ਪ੍ਰਧਾਨ ਨੇ ਹੀ ਅਨੁਸ਼ਾਸਨ ਭੰਗ ਕੀਤਾ। ਉਹ ਖੁਦ ਆਪਣੀ ਸਰਕਾਰ 'ਤੇ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਰਹੇ। ਰਵਨੀਤ ਬਿੱਟੂ ਨੇ ਪਾਰਟੀ ਵਰਕਰਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਹੌਸਲਾ ਨਾ ਹਾਰੋ... ਇਹ ਵਰਕਰਾਂ ਦੀ ਨਹੀਂ, ਲੀਡਰਾਂ ਦੀ ਹੈ ਹਾਰ।  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਪਹੁੰਚੇ। ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਰ ਤੇ ਈਸ਼ਵਰਜੋਤ ਚੀਮਾ ਨਾਲ ਮੁਲਾਕਾਤ ਕੀਤੀ।

    ਬੀਜੇਪੀ ਵਿੱਚ ਵੀ ਸਾਹਮਣੇ ਆਉਣ ਲੱਗੀ ਨਾਰਾਜ਼ਗੀ

    ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਨੂੰ ਲੈ ਕੇ ਬੀਜੇਪੀ ਵਿੱਚ ਵੀ ਨਾਰਾਜ਼ਗੀ ਸਾਹਮਣੇ ਆਉਣ ਲੱਗੀ। ਹਰਜੀਤ ਗਰੇਵਾਲ ਨੇ ਕਿਹਾ ਕਿ ਜੇ ਲਈ ਹੁੰਦੀ ਸਭ ਦੀ ਸਲਾਹ... ਤਾਂ ਚੋਣਾਂ ਚ ਬੀਜੇਪੀ ਬਿਹਤਰ ਕਰ ਸਕਦੀ ਸੀ। ਪਾਰਟੀ 'ਤੇ ਕਿਸੇ ਇੱਕ ਦਾ  ਕਬਜ਼ਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਹੁਣ ਕੈਪਟਨ ਨੂੰ ਵੀ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਨਗੇ।

    ਅਕਾਲੀ ਦਲ ਮੰਥਨ ਕਰੇਗਾ

    ਪੰਜਾਬ ਵਿਧਾਨਸਭਾ ਚੋਣਾਂ ਚ ਮਿਲੀ ਹਾਰ ਤੇ ਅੱਜ ਅਕਾਲੀ ਦਲ ਮੰਥਨ ਕਰੇਗਾ। ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਬੈਠਕ ਹੋਵੇਗੀ। ਜਿਸ ਵਿੱਚ ਸਾਰੇ ਉਮੀਦਵਾਰ ਸ਼ਾਮਲ ਹੋਣਗੇ। ਅਕਾਲੀ ਦਲਪਹਿਲੀ ਵਾਰ 3 ਸੀਟਾਂ ਤੇ ਸਿਮਟਿਆ ਹੈ।

    ਮਾਨ ਅੱਜ ਦੇਣਗੇ MP ਅਹੁਦੇ ਤੋਂ ਅਸਤੀਫ਼ਾ

    ਅਸਤੀਫ਼ਾ ਸੌਂਪਣ ਤੋਂ ਪਹਿਲਾਂ ਮਾਨ ਦਾ ਟਵੀਟ ਕੀਤਾ ਹੈ।

    'ਅੱਜ ਮੈਂ ਸੰਗਰੂਰ ਦੇ MP ਪਦ ਤੋਂ ਅਸਤੀਫ਼ਾ ਦੇ ਰਿਹਾ ਹਾਂ, ਸੰਗਰੂਰ ਦੇ ਲੋਕਾਂ ਨੇ ਇੰਨੇ ਸਾਲ ਬਹੁਤ ਪਿਆਰ ਦਿੱਤ ਹੈ। ਹੁਣ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਕੁਝ ਹੀ ਮਹੀਨਿਆਂ 'ਚ ਲੋਕਾਂ ਦੀ ਆਵਾਜ਼ ਫਿਰ ਗੂੰਜੇਗੀ'

    ਕੱਲ੍ਹ ਰਾਤ ਹੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਸਨ।ਭਗਵੰਤ ਮਾਨ ਨੇ 16 ਮਾਰਚ ਨੂੰ CM ਵਜੋਂ ਹਲਫ਼ ਲੈਣੀ ਹੈ।

    ਪਾਰਲੀਮੈਂਟ ਬਜਟ ਸੈਸ਼ਨ ਦਾ ਦੂਜਾ ਹਿੱਸਾ ਅੱਜ ਹੀ ਸ਼ੁਰੂ ਹੋ ਰਿਹਾ ਹੈ।

    17 ਮਾਰਚ ਨੂੰ ਨਵੀਂ ਸਰਕਾਰ ਦਾ ਪਹਿਲਾ ਵਿਧਾਨਸਭਾ ਸੈਸ਼ਨ

    17 ਮਾਰਚ ਨੂੰ ਨਵੀਂ ਸਰਕਾਰ ਦਾ ਪਹਿਲਾ ਵਿਧਾਨਸਭਾ ਸੈਸ਼ਨ  ਹੋਵੇਗਾ। ਪਹਿਲੇ ਦਿਨ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਮੌਕੇ ਵਿਧਾਨਸਭਾ ਸਪੀਕਰ ਦੀ ਵੀ ਚੋਣ ਹੋਵੇਗੀ।

    Published by:Sukhwinder Singh
    First published:

    Tags: Navjot Sidhu, Punjab Congress, Punjab Election Results 2022, Ravneet Singh Bittu