Home /News /punjab /

ਭਾਜਪਾ ਨੇ ਕਿਹਾ- ਹੁਣ ਸਭ ਅਹਿਸਾਸ ਹੋ ਗਿਐ ਪੰਜਾਬ ਦੀ ਹਵਾ ਕਿਸ ਵੱਲ ਚੱਲ ਰਹੀ ਹੈ

ਭਾਜਪਾ ਨੇ ਕਿਹਾ- ਹੁਣ ਸਭ ਅਹਿਸਾਸ ਹੋ ਗਿਐ ਪੰਜਾਬ ਦੀ ਹਵਾ ਕਿਸ ਵੱਲ ਚੱਲ ਰਹੀ ਹੈ

ਭਾਜਪਾ ਨੇ ਕਿਹਾ- ਹੁਣ ਸਭ ਅਹਿਸਾਸ ਹੋ ਗਿਐ ਪੰਜਾਬ ਦੀ ਹਵਾ ਕਿਸ ਵੱਲ ਚੱਲ ਰਹੀ ਹੈ

ਭਾਜਪਾ ਨੇ ਕਿਹਾ- ਹੁਣ ਸਭ ਅਹਿਸਾਸ ਹੋ ਗਿਐ ਪੰਜਾਬ ਦੀ ਹਵਾ ਕਿਸ ਵੱਲ ਚੱਲ ਰਹੀ ਹੈ

 • Share this:
  ਕਾਂਗਰਸ ਤੇ ਅਕਾਲੀ ਆਗੂਆਂ ਦਾ ਭਾਜਾਪਾ ਵਿਚ ਸ਼ਾਮਲ ਹੋਣ ਦਾ ਸਿਲਸਲਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ, ਰਵੀਪ੍ਰੀਤ ਸਿੰਘ ਸਿੱਧੂ, ਹਰਭਾਗ ਸਿੰਘ ਅਤੇ ਸਾਬਕਾ ਕਾਂਗਰਸੀ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਹ ਤਿੰਨੇ ਆਗੂ ਨਵੀਂ ਦਿੱਲੀ ਸਥਿਤ ਪਾਰਟੀ ਦਫਤਰ 'ਚ ਭਾਜਪਾ 'ਚ ਸ਼ਾਮਲ ਹੋਏ।

  ਇਸ ਪਿੱਛੋਂ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਖਿਆ ਹੈ ਕਿ ਪੰਜਾਬ ਦੀ ਹਵਾ ਕਿਸ ਵੱਲ ਚੱਲ ਰਹੀ ਹੈ, ਇਸ ਦਾ ਅਹਿਸਾਸ ਹੁਣ ਸਭ ਨੂੰ ਹੋ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਜਗਦੀਪ ਸਿੰਘ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਵੀਪ੍ਰੀਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਰਾਏ, ਹਰਪਾਲ ਸਿੰਘ ਦੇਸੂਮਾਜਰਾ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

  ਉਨ੍ਹਾਂ ਕਿਹਾ ਕਿ ਪੰਜਾਬ ਜੋ ਖੁਸ਼ਹਾਲ ਸੂਬਾ ਸੀ, ਅੱਜ ਮਾਫੀਆ ਦਾ ਰਾਜ ਬਣ ਗਿਆ ਹੈ। ਇਸ ਨੂੰ ਮੁੜ ਮਜ਼ਬੂਤ ​​ਬਣਾਉਣ ਲਈ ਅਸੀਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

  ਜਗਦੀਪ ਸਿੰਘ ਨਕਈ ਸਾਬਕਾ ਸੰਸਦੀ ਸਕੱਤਰ ਹਨ ਅਤੇ ਪਾਰਟੀ ਵਲੋਂ ਦੋ ਵਾਰ ਮਾਨਸਾ ਜ਼ਿਲ੍ਹੇ ਦੇ ਜੋਗਾ ਵਿਧਾਨ ਸਭਾ ਹਲਕੇ ਤੋਂ ‌ਵਿਧਾਇਕ ਰਹੇ ਹਨ।

  ਇਸ ਤੋਂ ਪਹਿਲਾਂ ਕੱਲ੍ਹ ਦੋ ਕਾਂਗਰਸੀ ਵਿਧਾਇਕ ਕਾਦੀਆਂ ਤੋਂ ਫ਼ਤਹਿਜੰਗ ਬਾਜਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਅਤੇ ਬੱਲੂਆਣਾ ਤੋਂ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਗੁਰਤੇਜ ਸਿੰਘ ਘੁੜਿਆਣਾ ਆਪਣੇ ਹਮਾਇਤੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
  Published by:Gurwinder Singh
  First published:

  Tags: Assembly Elections 2022, Punjab Assembly Polls 2022, Punjab BJP, Punjab Congress

  ਅਗਲੀ ਖਬਰ