• Home
  • »
  • News
  • »
  • punjab
  • »
  • PUNJAB ELECTIONS 2022 PARKASH SINGH BADAL THE BRITISH DID NOT DO AS MUCH DAMAGE TO THE STATE AS THE CONGRESS DID

ਜਿੰਨਾ ਨੁਕਸਾਨ ਕਾਂਗਰਸ ਨੇ ਸੂਬੇ ਦਾ ਕੀਤਾ, ਓਨਾ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ: ਬਾਦਲ

ਕਾਂਗਰਸ ਨੇ ਆਪਣੇ ਪੰਜ ਸਾਲ ਆਪਸੀ ਖਿਚਾਤਾਨੀ ਵਿਚ ਟਪਾ ਦਿੱਤੇ ਹੁਣ ਫਿਰ ਝੂਠ ਮਾਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ

ਜਿੰਨਾ ਨੁਕਸਾਨ ਕਾਂਗਰਸ ਨੇ ਸੂਬੇ ਦਾ ਕੀਤਾ, ਓਨਾ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ: ਬਾਦਲ

  • Share this:
    Chetan Bhura

    ਮਲੋਟ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਦੂਜੇ ਦਿਨ ਵੀ ਹਲਕਾਂ ਲੰਬੀ ਦੇ ਪਿੰਡਾਂ ਦੇ ਦੌਰੇ ਤੇ ਹਨ ਇਨ੍ਹਾਂ ਨੇ 2022 ਦੀਆ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜਬੂਤ ਕਰਨ ਲਈ ਅਪੀਲ ਕੀਤੀ ਤੇ ਕਾਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਕਿਹਾ ਕਿ ਇਹ ਦੂਸਰੀਆਂ ਪਾਰਟੀਆਂ ਚੋਣਾਂ ਸਮੇਂ ਚੋਣ ਬਟੇਰਿਆਂ ਵਾਂਗ ਆਉਂਦੇ ਹਨ ਅਤੇ ਝੂਠ ਮਾਰ ਕੇ ਚਲੇ ਜਾਂਦੇ ਹਨ ਫਿਰ ਪੰਜ ਸਾਲ ਸ਼ਕਲ ਤੱਕ ਨਹੀਂ ਦਿਖਾਉਦੇ। ਕਾਂਗਰਸ ਨੂੰ  ਸੁਬੇ ਦੀ ਜਾਲਮ ਪਾਰਟੀ ਦੱਸਿਆ, ਇਨ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ।

    ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ ਹਲਕਾਂ ਲੰਬੀ ਦੇ ਪਿੰਡ ਦਾ ਦੌਰਾ ਕਰ ਰਹੇ ਹਨ। ਅੱਜ ਦੂਜੇ ਦਿਨ ਦੇ ਦੌਰੇ ਦੌਰਾਨ ਉਨ੍ਹਾਂ ਸਿੱਖ ਵਾਲਾ, ਤਰਮਾਲਾ, ਭਾਈਕਾ ਕੇਰਾ, ਬਲੋਚ ਕੇਰਾ ,  ਫਤੂਹੀਖੇੜਾਆਦਿ ਪਿੰਡਾਂ ਵਿਚ ਬੋਲਦੇ ਹੋਏ  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਪੰਜ ਸਾਲ ਆਪਸੀ ਖਿਚਾਤਾਨੀ ਵਿਚ ਟਪਾ ਦਿੱਤੇ ਹੁਣ ਫਿਰ ਝੂਠ ਮਾਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ । ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇ ਕਿਹਾ ਕਿ ਅੱਜ ਦੂਸਰੀਆਂ ਪਾਰਟੀਆਂ ਪਾੜੋ,ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀਆਂ ਹਨ ਕਾਗਰਸ ਨੇ ਹਰਿਮੰਦਰ ਸਿੰਘ ਤੇ ਹਮਲਾ ਕੀਤਾ 84 ਦੇ ਕਤਲੇਆਮ ਹੋਇਆ। ਇਸ ਪਾਰਟੀ ਦਾ ਪਿਛੋਕੜ ਮੁਗਲਾਂ ਨਾਲ ਵੀ ਵੱਧ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਪੰਜਾਬ ਤੇ  ਕਬਜਾ ਕਰਨਾ ਚਾਹੁੰਦੀ ਹੈ ਪਰ ਇਨ੍ਹਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਇਸ ਲਈ ਆਪਣੇ ਤੇ ਬਗਾਨੇ ਦੀ ਪਹਿਚਾਣ ਕਰੋ । ਜਿੰਨਾ ਨੁਕਸਾਨ ਕਾਗਰਸ ਨੇ ਸੁਬੇ  ਦਾ ਧਾਰਮਿਕ  ਅਤੇ  ਆਰਥਕ ਵੱਡਾ ਨੁਕਸਾਨ ਹੈ ਉਨ੍ਹਾਂ ਤਾਂ ਮੁਗਲਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੁਸੀਂ ਖੁਦ ਫੈਸਲਾ ਕਰਨਾ ਤੁਸੀਂ ਕਿਸ ਪਾਰਟੀ ਦੇ ਹੱਕ ਵਿਚ ਉਤਰਣਾ ਹੈ ਜਿੰਨੇ ਵੀ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਸੁਬੇ ਵਿਚ ਕੀਤਾ ਓਨਾਂ ਕਿਸੇ ਹੋਰ ਦੀ ਪਾਰਟੀ ਨੇ ਨਹੀਂ ਕੀਤਾ ।

    ਦੂਸਰੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੁਬੇ ਦੀ ਕਾਗਰਸ ਦੀ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਉਣਾ ਵਲੋਂ ਵੱਡੇ ਵੱਡੇ ਏਲਾਨ ਕੀਤੇ ਜਾ ਰਹੇ ਹਨ ਪਰ ਕੀਤਾ ਅੱਜ ਤੱਕ ਕੁਝ ਨਹੀਂ ਜੇ ਕੋਈ ਰੁਜਗਾਰ ਮੰਗ ਰਹੇ ਹਨ ਤਾਂ ਉਣਾ ਨੂੰ ਡਾਗਾ ਵਰ੍ਹਾਈਆਂ ਜਾ ਰਹੀਆਂ ਹਨ । ਉਨ੍ਹਾ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਕੋਈ ਅਧਾਰ ਨਹੀਂ ਇਸ ਪਾਰਟੀ ਵਿਚ ਉਹ ਰਲ ਰਹੇ ਹਨ ਜਿਨ੍ਹਾਂ ਦਾ ਦੂਜੀਆਂ ਪਾਰਟੀਆਂ ਵਿਚ ਕੋਈ ਅਧਾਰ ਨਹੀਂ।

    ਦੂਜੇ ਪਾਸੇ ਇਸ ਹਲਕਾਂ ਲੰਬੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜਦੇ ਰਹੇ ਹਨ ਇਸ ਵਾਰ ਵੀ ਹਲਕੇ ਦੇ ਵਰਕਰਾ ਵਲੋਂ ਮੰਗ ਹੈ ਕੇ ਇਸ ਹਲਕੇ ਤੋਂ ਚੋਣ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਨ ਤਾਂ ਇਸ ਹਲਕੇ ਨੂੰ ਮਜ਼ਬੂਤੀ ਮਿਲ ਸਕਦੀ ਹੈ ਉਨਾ ਕਿਹਾ ਕਿ ਇਸ ਹਲਕੇ ਵਿਚ ਕਿਸੇ ਹੋਰ ਪਾਰਟੀ ਦਾ ਕੋਈ ਅਧਾਰ ਨਹੀਂ ।
    Published by:Ashish Sharma
    First published: